12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਵਾਰਡ ਨੰ. 19 ਦੀ ਚੌੜੀ ਗਲੀ ਦੇ ਲੋਕਾਂ ਨੂੰ ਮਿਲੇਗੀ ਨਿਕਾਸੀ ਤੋਂ ਰਾਹਤ

ਅਜੀਤ ਡੈਸਕ 19-06-2026

ਬੁਢਲਾਡਾ, 18 ਜੂਨ (ਸੁਨੀਲ ਮਨਚੰਦਾ)- ਸਥਾਨਕ ਨਗਰ ਕੌਂਸਲ ਚੋਣਾਂ ਤੋਂ ਬਾਅਦ ਜੇਤੂ ਕੌਂਸਲਰ ਨੇ ਆਪਣੇ-ਆਪਣੇ ਵਾਰਡਾਂ ‘ਚ ਵਿਕਾਸ ਤਰੱਕੀ ਅਤੇ ਸਫ਼ਾਈ ਲਈ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਨਵੇਂ ਚੁਣੇ ਗਏ ਕੌਂਸਲਰਾਂ ਨੂੰ ਕੌਂਸਲਰ ਬਣਨ ਦਾ ਹੌਸਲਾ ਕਾਰਨ ਵਾਰਡ ‘ਚ ਖ਼ੁਦ ਦਿਲਚਸਪੀ ਲੈ ਰਹੇ ਹਨ। ਸ਼ਹਿਰ ਦੇ 19 ਵਾਰਡਾਂ ‘ਚੋਂ ਅੱਗਰਵਾਲ ਸਮਾਜ ਦੇ ਇਕੋ ਇਕ ਕੌਂਸਲਰ ਵਨੀਤ ਜਿੰਦਲ ਅੱਜ-ਕੱਲ੍ਹ ਸਵੇਰ ਸਮੇਂ ਹੀ ਵਾਰਡ ਦੀਆਂ ਨਾਲੀਆਂ ਨਿਕਾਸੀ ਲਈ ਸਫ਼ਾਈ ਸੇਵਕਾਂ ਨਾਲ ਖ਼ੁਦ ਵਾਰਡ ਦੀ ਨਿਗਰਾਨੀ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰ. 14 ਦੇ ਵਿਕਾਸ ਤਰੱਕੀ ਅਤੇ ਖ਼ੁਸ਼ਹਾਲੀ ਲਈ ਜੀ ਜਾਨ ਲਗਾ ਦੇਣਗੇ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫ਼ਾਫ਼ੇ ਸੁੱਟਣ ਦੀ ਬਜਾਏ ਘਰ ਅੰਦਰ ਕੂੜੇਦਾਨਾਂ ‘ਚ ਪਾਉਣ। ਉਨ੍ਹਾਂ ਕਿਹਾ ਕਿ ਵਾਰਡ ‘ਚ ਨਿਕਾਸੀ ਲਈ ਵੱਡੀਆਂ ਪਾਈਪਾਂ ਦਾ ਪ੍ਰਬੰਧ ਵੀ ਕੀਤਾ ਜਾ ਚੁੱਕਾ ਹੈ, ਜਿਸ ਦਾ ਕਾਰਜ ਵੱਡੀ ਪੱਧਰ ‘ਤੇ ਚੌੜੀ ਗਲੀ ਤੋਂ ਰੇਲਵੇ ਸਟੇਸ਼ਨ ਤੱਕ 16 ਇੰਚੀ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਚੌੜੀ ਗਲੀ ਵਿਚ ਹੁਣ ਪਾਣੀ ਨਹੀਂ ਖੜ੍ਹੇਗਾ। ਇਹ ਪਹਿਲੀ ਵਾਰੀ ਹੋਵੇਗਾ ਕਿ ਚੌੜੀ ਗਲੀ ਜੋ ਹਰ ਸਾਲ ਮੌਨਸੂਨ ਦੇ ਦਿਨਾਂ ‘ਚ ਹੜ੍ਹ ਦਾ ਰੂਪ ਧਾਰਨ ਕਰ ਲੈਂਦੀ ਸੀ, ਜੋ ਇਸ ਵਾਰ ਨਹੀਂ ਹੋਵੇਗਾ। ਉਨ੍ਹਾਂ ਨਾਲ ਆਸ਼ੂ ਸਿੰਗਲਾ, ਇੰਦਰਾਜ ਬਾਂਸਲ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪੈਨਸ਼ਨ ਬਹਾਲੀ ਦਾ ਵਾਅਦਾ ਕਰ ਕੇ ਸਰਕਾਰ ਨੇ ਆਗੂਆਂ ‘ਤੇ ਝੂਠੇ ਪਰਚੇ ਪਾਏ ਅਗਲੀ ਖ਼ਬਰ ਪਤਨੀ ਦੀ ਮੰਗ ਪੂਰੀ ਨਾ ਹੋਣ ’ਤੇ ਪ੍ਰੇਸ਼ਾਨ ਪਤੀ ਨੇ ਪੀਤੀ ਜ਼ਹਿਰੀਲੀ ਦਵਾਈ, ਹਾਲਤ ਗੰਭੀਰ, ਪਤਨੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।