12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਮੁਨੀਮ ਕਤਲ ਮਾਮਲੇ ’ਚ ਬੁਢਲਾਡਾ ਪੁਲਿਸ ਨੇ ਕਈ ਜਣੇ ਹਿਰਾਸਤ ’ਚ ਲਏ

ਅਜੀਤ ਡੈਸਕ 19-06-2026

ਬੁਢਲਾਡਾ, 18 ਜੂਨ (ਸੁਨੀਲ ਮਨਚੰਦਾ)- ਪਿੰਡ ਦਰੀਆਪੁਰ ਦੇ ਰਾਜਦੀਪ ਸਿੰਘ ਕਤਲ ਮਾਮਲੇ ‘ਚ ਬੁਢਲਾਡਾ ਪੁਲਿਸ ਨੇ ਕਈ ਜਣਿਆਂ ਨੂੰ ਹਿਰਾਸਤ ‘ਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ ਪਰ ਪੁਲਿਸ ਵਲੋਂ ਹਾਲੇ ਤੱਕ ਮਾਮਲੇ ਦਾ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਸਬਜ਼ੀ ਮੰਡੀ ਬੁਢਲਾਡਾ ਵਿਖੇ ਮੁਨੀਮ ਦਾ ਕੰਮ ਕਰਦਾ ਸੀ, ਦਾ ਬੀਤੇ ਕੱਲ੍ਹ ਸਵੇਰ ਵੇਲੇ ਸਬਜ਼ੀ ਮੰਡੀ ਜਾਂਦਿਆਂ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਮ੍ਰਿਤਕ ਦੀ ਮਾਂ ਜਸਵੀਰ ਕੌਰ ਨੇ ਕੁਝ ਵਿਅਕਤੀਆਂ ‘ਤੇ ਇਸ ਦਾ ਸ਼ੱਕ ਜ਼ਾਹਿਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਕੁਝ ਵਿਅਕਤੀ ਉਨ੍ਹਾਂ ਦੇ ਘਰ ਸੱਥਰ ਵਿਛਾਉਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਵਲੋਂ ਵੀ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ। ਥਾਣਾ ਬੁਢਲਾਡਾ ਦੇ ਮੁਖੀ ਕੰਵਲਜੀਤ ਸਿੰਘ ਨੇ ਕਿਹਾ ਹੈ ਕਿ ਪੁਲਿਸ ਇਸ ਮਾਮਲੇ ‘ਚ ਆਪਣੀ ਕਾਰਵਾਈ ਕਰ ਰਹੀ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਮ੍ਰਿਤਕ ਦਾ ਬੀਤੀ ਕੱਲ੍ਹ ਹੀ ਪੋਸਟਮਾਰਟਮ ਉਪਰੰਤ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ।

ਪਿਛਲੀ ਖ਼ਬਰ ਐਸ.ਆਈ.ਆਰ. ਸਰਵੇ ਨੇ ‘ਪੰਜਾਬ ਸਿੱਖਿਆ ਕ੍ਰਾਂਤੀ’ ਦੀ ਕੱਢੀ ਫ਼ੂਕ-ਡੀ.ਟੀ.ਐਫ਼. ਅਗਲੀ ਖ਼ਬਰ ਭੀਖੀ ਨਹਿਰ ਵਿਚ ਮੁਰੰਮਤ ਉਪਰੰਤ ਮੁੜ ਫਿਰ ਉਸੇ ਥਾਂ ’ਤੇ ਪਿਆ ਪਾੜ, ਵਿਭਾਗ ਦੇ ਕਾਰਜ ਤੋਂ ਕਿਸਾਨ ਤੇ ਆਮ ਲੋਕਾਂ ‘ਚ ਰੋਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।