20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਮਾਨਸਾ ਦੀ ਚੋਣ ਲਈ ਰਾਜਨੀਤਕ ਪਾਰਟੀਆਂ 'ਚ ਭਾਰੀ ਉਤਸ਼ਾਹ <br/>

ਅਜੀਤ ਡੈਸਕ 17-05-2026
ਮਾਨਸਾ, 16 ਮਈ (ਰਾਵਿੰਦਰ ਸਿੰਘ ਰਵੀ)- 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਮਾਨਸਾ ਦੀਆਂ ਚੋਣਾਂ ਪ੍ਰਤੀ ਰਾਜਨੀਤਕ ਪਾਰਟੀਆਂ 'ਚ ਭਾਰੀ ਉਤਸ਼ਾਹ ਹੈ | 27 ਵਾਰਡਾਂ ਵਾਲੀ ਕੌਂਸਲ ਲਈ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ 26 ਜਦਕਿ ਕਾਂਗਰਸ ਨੇ 21 ਵਾਰਡਾਂ 'ਚ ਉਮੀਦਵਾਰ ਖੜ੍ਹੇ ਕੀਤੇ ਹਨ | 'ਆਪ' ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੱੁਚਰ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਕਰਮਜੀਤ ਕੌਰ ਟੀਟੂ, 2 ਤੋਂ ਰਾਮਪਾਲ ਸਿੰਘ, 3 ਤੋਂ ਸ਼ਰਨਜੀਤ ਕੌਰ, 4 ਤੋਂ ਜਸਮੇਲ ਕੌਰ, 5 ਤੋਂ ਅਮਰਜੀਤ ਕੌਰ, 6 ਸੈਂਡੀ, 7 ਤੋਂ ਦਰਸ਼ਨਾ ਦੇਵੀ, 8 ਤੋਂ ਹਰਪਾਲ ਸਿੰਘ ਪਾਲੀ, 9 ਤੋਂ ਰਾਜਵਿੰਦਰ ਕੌਰ, 11 ਤੋਂ ਵੀਰਪਾਲ ਕੌਰ ਬਿੰਦੂ, 12 ਤੋਂ ਅਮਨਦੀਪ ਕੁਮਾਰ, 13 ਤੋਂ ਰੰਜਨਾ ਮਿੱਤਲ, 14 ਤੋਂ ਸੁਨੀਲ ਕੁਮਾਰ, 15 ਤੋਂ ਮੋਨੂੰ ਰਾਣੀ, 16 ਤੋਂ ਬਾਦਲ, 17 ਤੋਂ ਇੰਦਰਜੀਤ ਕੌਰ, 18 ਤੋਂ ਨੇਮ ਚੰਦ, 19 ਤੋਂ ਮੰਜੂ, 20 ਤੋਂ ਨਿਰਮਲ ਰਾਣੀ, 22 ਤੋਂ ਮੁਨੀਸ਼ ਕੁਮਾਰ, 23 ਤੋਂ ਮੁਨੀਸ਼ ਕੁਮਾਰ, 24 ਤੋਂ ਅਨਿਲ ਜੋਨੀ, 25 ਤੋਂ ਕਰਮਜੀਤ ਕੌਰ, 26 ਤੋਂ ਕਿ੍ਸ਼ਨ ਕੁਮਾਰ ਅਤੇ ਵਾਰਡ ਨੰਬਰ 27 ਬਲਜੀਤ ਕੌਰ ਚੋਣ ਮੈਦਾਨ 'ਚ ਹਨ | ਸ਼ੋ੍ਰਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 1 ਲਈ ਜੁਗਰਾਜ ਸਿੰਘ, 2 ਲਈ ਹਰਬੰਸ ਸਿੰਘ ਪੰਮੀ, 3 'ਚ ਗੁਰਜੀਤ ਕੌਰ, 4 'ਚ ਜਸਪ੍ਰੀਤ ਸਿੰਘ ਜੱਸੀ, 5 'ਚ ਰਮਨਦੀਪ ਕੌਰ, 6 'ਚ ਜਗਤਾਰ ਸਿੰਘ, 7 'ਚ ਰੁਪਿੰਦਰ ਕੌਰ, 8 'ਚ ਅਵਤਾਰ ਸਿੰਘ ਤਾਰੀ, 9 'ਚ ਵੀਰਪਾਲ ਕੌਰ, 10 'ਚ ਸ਼ਾਲੂ ਰਾਣੀ, 11 'ਚ ਸ਼ਿੰਦਰਪਾਲ ਕੌਰ, 12 'ਚ ਮਨਿੰਦਰ ਸਿੰਘ ਬਾਵਾ, 13 'ਚ ਕਿਰਨ ਕੁਮਾਰੀ, 14 'ਚ ਸੁਰਿੰਦਰ ਨਿਭੌਰੀਆ, 15 'ਚ ਪ੍ਰਵੀਨ ਰਾਣੀ, 16 'ਚ ਹਰਪ੍ਰੀਤ ਸਿੰਘ, 17 'ਚ ਸਰਬਜੀਤ ਕੌਰ, 18 'ਚ ਸਾਹਿਲ ਖਾਨ, 19 'ਚ ਪ੍ਰਭਜੋਤ ਕੌਰ, 20 'ਚ ਵਰਸ਼ਾ ਰਾਣੀ, 21 ਗੀਤਾ ਗਰਗ, 23 'ਚ ਮਨੋਜ ਕੁਮਾਰ ਅਰੋੜਾ, 24 'ਚ ਨਿੱਕੂ ਸਿੰਘ, 25 ਵੀਰਪਾਲ ਕੌਰ, 26 'ਚ ਬਿੰਦੀ ਸਿੰਘ ਅਤੇ ਵਾਰਡ ਨੰਬਰ 27 'ਚ ਮਨਜੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਪਾਰਟੀ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ | ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 1 'ਚ ਸਿਮਰਨਜੀਤ ਕੌਰ, 2 'ਚ ਸੰਦੀਪ ਸਿੰਘ ਫ਼ੌਜੀ, 3 'ਚ ਮਨਜੀਤ ਕੌਰ, 4 'ਚ ਗੁਰਦੀਪ ਸਿੰਘ ਦੀਪਾ, 5 'ਚ ਕੁਲਵਿੰਦਰ ਕੌਰ ਮਹਿਤਾ, 6 'ਚ ਅਮਰੀਕ ਸਿੰਘ ਮਾਨ, 7 'ਚ ਪਰਮਜੀਤ ਕੌਰ, 8 'ਚ ਪਵਨ ਕੁਮਾਰ, 9 'ਚ ਕਿਸ਼ਨਾ ਦੇਵੀ, 11 'ਚ ਮਨਦੀਪ ਕੌਰ ਮੀਤਾ, 14 'ਚ ਭਗਵਾਨ ਸਿੰਘ ਕਾਲਾ, 15 'ਚ ਸਰੋਜ ਰਾਣੀ, 16 'ਚ ਸੁਰੇਸ਼ ਰਾਣੀ, 17 'ਚ ਰਜੀਆ, 21 'ਚ ਮਨਵਿੰਦਰ ਕੌਰ ਰਾਣਾ, 22 'ਚ ਆਯੂਸ਼ੀ ਸ਼ਰਮਾ, 23 'ਚ ਗੁਰਵਿੰਦਰ ਸਿੰਘ ਗੜੌਦੀ, 24 'ਚ ਆਲਮਗੀਰ ਲਾਲੀ, 25 'ਚ ਇੰਦਰਜੀਤ ਕੌਰ, 26 'ਚ ਅਨੂ ਅਤੇ ਵਾਰਡ ਨੰਬਰ 27 'ਚ ਅਮਨਦੀਪ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਦਾਅਵਾ ਕੀਤਾ ਕਿ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ |

ਪਿਛਲੀ ਖ਼ਬਰ ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਤੇ ਨਗਰ ਪੰਚਾਇਤ ਬੋਹਾ ਤੇ ਜੋਗਾ ਦੀਆਂ ਚੋਣਾਂ ਲਈ 388 ਨਾਮਜ਼ਦਗੀਆਂ ਦਾਖਲ-ਆਖ਼ਰੀ... ਅਗਲੀ ਖ਼ਬਰ ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਅਬਜ਼ਰਵਰ ਤਾਇਨਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।