02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

-ਮਾਮਲਾ ਠੇਕੇ 'ਤੇ ਦਿੱਤੀ ਗਈ ਜ਼ਮੀਨ 'ਤੇ ਪਾਰਕ ਉਸਾਰੀ ਦਾ- ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਦੀ ਅਗਵਾਈ 'ਚ ਸੰਘਰਸ਼ ਕਮੇਟੀ ਦਾ ਗਠਨ

ਅਜੀਤ ਡੈਸਕ 11-04-2026
ਮਾਨਸਾ, 10 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਸਥਾਨਕ ਖ਼ਾਲਸਾ ਸਕੂਲ ਕਮੇਟੀ ਤੋਂ ਕਾਲੋਨਾਈਜਰ ਵਲੋਂ ਠੇਕੇ 'ਤੇ ਲਈ ਗਈ ਡੇਰਾ ਬਾਬਾ ਭਾਈ ਗੁਰਦਾਸ ਦੀ 18 ਏਕੜ ਜ਼ਮੀਨ ਨੂੰ ਛਡਵਾਉਣ ਲਈ ਅੱਜ ਡੇਰੇ 'ਚ ਇਕੱਠ ਕੀਤਾ ਗਿਆ | ਮਾਨਸਾ ਪਿੰਡ, ਮਾਨਸਾ ਖ਼ੁਰਦ ਅਤੇ ਹੋਰ ਸ਼ਹਿਰੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਤਾਂ-ਪੁਰਸ਼ਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ | ਡੇਰਾ ਮੁਖੀ ਮਹੰਤ ਕੇਸ਼ਵ ਮੁਨੀ, ਕਿਸਾਨ ਆਗੂ ਬੋਘ ਸਿੰਘ ਮਾਨਸਾ, ਐਂਟੀ ਡਰੱਗ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਤੇ ਨਿਹੰਗ ਸਿੰਘਾਂ ਨੇ ਕਿਹਾ ਕਿ ਅਦਾਲਤ ਦੀ ਸਟੇਅ ਹੋਣ ਦੇ ਬਾਵਜੂਦ ਵੀ ਕਾਲੋਨਾਈਜਰ ਵਲੋਂ ਕੁਝ ਰਾਜਨੀਤਕ ਲੋਕਾਂ ਨਾਲ ਮਿਲ ਕੇ ਪਾਰਕ ਦਾ ਕੰਮ ਚਲਾਇਆ ਜਾ ਰਿਹਾ ਹੈ ਜਦਕਿ ਪ੍ਰਸ਼ਾਸਨ ਚੁੱਪ ਹੈ | ਸੰਤ ਸਮਾਜ ਦੇ ਆਗੂਆਂ ਵਲੋਂ ਪਹਿਲੀ ਕੜੀ 'ਚ ਸ਼ਾਂਤਮਈ ਤਰੀਕੇ ਨਾਲ ਮਸਲੇ ਨੂੰ ਹੱਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਲਈ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਡੇਰੇ ਦੀ ਜ਼ਮੀਨ 'ਤੇ ਉਸਾਰੀ ਨਹੀਂ ਕੀਤੀ ਜਾ ਸਕਦੀ ਅਤੇ ਇਹ ਜ਼ਮੀਨ ਸਿਰਫ਼ ਖੇਤੀ ਲਈ ਵਰਤੀ ਜਾ ਸਕਦੀ ਹੈ | ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਹਰ ਤਰੀਕਾ ਵਰਤ ਕੇ ਡੇਰੇ ਦੀ ਜ਼ਮੀਨ ਨੂੰ ਛਡਾਇਆ ਜਾਵੇਗਾ | ਮਹੰਤ ਮੁਨੀ ਨੇ ਦੱਸਿਆ ਕਿ 17 ਅਪ੍ਰੈਲ ਨੂੰ ਵੱਖ-ਵੱਖ ਸੰਪਰਦਾਵਾਂ ਦੇ ਮਹਾਂ-ਪੁਰਸ਼ਾਂ ਤੋਂ ਇਲਾਵਾ ਡੇਰੇ ਦੇ ਸ਼ਰਧਾਲੂਆਂ ਦਾ ਇਕੱਠ ਸੱਦਿਆ ਗਿਆ ਹੈ, ਮੌਕੇ ਅਗਲੀ ਰਣਨੀਤੀ ਘੜੀ ਜਾਵੇਗੀ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਗੋਰਾ, ਸਾਬਕਾ ਕੌਂਸਲਰ ਗੁਰਚਰਨ ਸਿੰਘ, ਜੁਗਰਾਜ ਸਿੰਘ ਰਾਜੂ ਦਰਾਕਾ ਤੇ ਗੁਰਦੀਪ ਸਿੰਘ ਦੀਪਾ, ਕਿਸਾਨ ਆਗੂ ਉੱਗਰ ਸਿੰਘ ਮਾਨਸਾ, ਸ਼ੋ੍ਰਮਣੀ ਅਕਾਲੀ ਦਲ (ਅ) ਦੇ ਇੰਦਰਜੀਤ ਸਿੰਘ ਮੁਨਸ਼ੀ, ਪੰਜਾਬ ਕਿਸਾਨ ਯੂਨੀਅਨ ਦੇ ਇਕਬਾਲ ਸਿੰਘ ਫਫੜੇ,
ਪਿਛਲੀ ਖ਼ਬਰ ਨਗਰ ਕੌਂਸਲਾਂ/ਪੰਚਾਇਤਾਂ ਲਈ ਆਮ ਚੋਣਾਂ ਸੰਬੰਧੀ ਵੋਟਰ ਸੂਚੀਆਂ ਦੀ ਸੋਧ ਦਾ ਸ਼ਡਿਊਲ ਜਾਰੀ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਦੀ 'ਓਲਡ ਸਟੂਡੈਂਟਸ ਐਸੋਸੀਏਸ਼ਨ' ਵਲੋਂ ਇਕੱਤਰਤਾ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।