02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਗੁਰੂ ਨਾਨਕ ਕਾਲਜ ਦੀ 'ਓਲਡ ਸਟੂਡੈਂਟਸ ਐਸੋਸੀਏਸ਼ਨ' ਵਲੋਂ ਇਕੱਤਰਤਾ ਭਲਕੇ <br/>

ਅਜੀਤ ਡੈਸਕ 11-04-2026
ਬੁਢਲਾਡਾ, 10 ਅਪ੍ਰੈਲ (ਸਵਰਨ ਸਿੰਘ ਰਾਹੀ)- ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸਾਬਕਾ ਵਿਦਿਆਰਥੀਆਂ ਦੀ ਸੰਸਥਾ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਕਾਲਜ ਸਥਾਪਤੀ ਤੋਂ ਲੈ ਕੇ ਹੁਣ ਤੱਕ ਕਾਲਜ ਦੇ ਕਿਸੇ ਵੀ ਵਿੱਦਿਅਕ ਸੈਸ਼ਨ ਦੌਰਾਨ ਪੜ੍ਹੇ ਵਿਦਿਆਰਥੀਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਨ ਲਈ ਇਕੱਤਰਤਾ 12 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਕਾਲਜ ਕੈਂਪਸ ਵਿਖੇ ਰੱਖੀ ਗਈ ਹੈ | ਇਸ ਦੌਰਾਨ ਪੁਰਾਣੇ ਵਿਦਿਆਰਥੀਆਂ ਦਾ ਆਪਸੀ ਤਾਲ-ਮੇਲ ਵਧਾਉਣ ਤੋਂ ਇਲਾਵਾ ਐਸੋਸੀਏਸ਼ਨ ਅਤੇ ਕਾਲਜ ਦੇ ਵਿਕਾਸ ਹਿਤ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਨਰਿੰਦਰ ਸਿੰਘ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕਰਨੈਲ ਵੈਰਾਗੀ ਨੇ ਸਮੁੱਚੇ ਸਾਬਕਾ ਵਿਦਿਆਰਥੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ -ਮਾਮਲਾ ਠੇਕੇ 'ਤੇ ਦਿੱਤੀ ਗਈ ਜ਼ਮੀਨ 'ਤੇ ਪਾਰਕ ਉਸਾਰੀ ਦਾ- ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਦੀ ਅਗਵਾਈ 'ਚ ਸੰਘਰਸ਼... ਅਗਲੀ ਖ਼ਬਰ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ 15 ਦੀ ਮਾਨਸਾ ਕਨਵੈਨਸ਼ਨ ਸੰਬੰਧੀ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।