22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮੀਂਹ ਕਾਰਨ ਭੀਖੀ ਖੇਤਰ ਦੇ ਕਿਸਾਨ ਚਿੰਤਤ, ਕਣਕ ਦੀ ਫ਼ਸਲ ਨੂੰ ਨੁਕਸਾਨ ਦਾ ਖ਼ਤਰਾ ਵਧਿਆ <br/>

ਭੀਖੀ ਖੇਤਰ 'ਚ ਪਏ ਮੀਂਹ ਕਾਰਨ ਖ਼ਰਾਬ ਹੋਈ ਕਣਕ ਦੀ ਫ਼ਸਲ | ਅਜੀਤ ਤਸਵੀਰ<br/> 01-04-2026

ਭੀਖੀ, 31 ਮਾਰਚ (ਪ.ਪ.)-ਭੀਖੀ ਖੇਤਰ 'ਚ ਅਚਾਨਕ ਪਏ ਮੀਂਹ ਕਾਰਨ ਕਿਸਾਨਾਂ ਦੀ ਚਿੰਤਾ ਕਾਫ਼ੀ ਵੱਧ ਗਈ ਹੈ | ਖੇਤਰ 'ਚ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਕਟਾਈ ਦੇ ਮੌਸਮ ਦੇ ਬਿਲਕੁਲ ਨੇੜੇ ਹੈ | ਅਜਿਹੇ ਸਮੇਂ 'ਚ ਹੋ ਰਹੀ ਬਾਰਿਸ਼ ਨਾਲ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਲਗਾਤਾਰ ਜਾਂ ਤੇਜ਼ੀ ਨਾਲ ਪੈਂਦਾ ਰਿਹਾ ਤਾਂ ਕਣਕ ਦੀ ਫ਼ਸਲ ਡਿੱਗ ਸਕਦੀ ਹੈ, ਜਿਸ ਨਾਲ ਪੈਦਾਵਾਰ ਤੇ ਗੁਣਵੱਤਾ ਦੋਵਾਂ 'ਤੇ ਬੁਰਾ ਅਸਰ ਪਵੇਗਾ ਅਤੇ ਖ਼ਾਸ ਕਰ ਕੇ ਕਟਾਈ ਤੋਂ ਠੀਕ ਪਹਿਲਾਂ ਪੈਣ ਵਾਲੀ ਬਾਰਿਸ਼ ਨਾਲ ਦਾਣਾ ਕਾਲਾ ਹੋਣ ਅਤੇ ਨਮੀ ਵਧਣ ਦਾ ਡਰ ਬਣਿਆ ਰਹਿੰਦਾ ਹੈ | ਇਸ ਦੇ ਨਾਲ ਹੀ ਮੰਡੀਆਂ 'ਚ ਕਣਕ ਦੀ ਖ਼ਰੀਦ ਸ਼ੁਰੂ ਹੋਣੀ ਹੈ ਪਰ ਮੌਸਮ ਦੀ ਇਸ ਤਬਦੀਲੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਬਾਰਸ਼ ਕਾਰਨ ਫ਼ਸਲ ਨੂੰ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ |

ਪਿਛਲੀ ਖ਼ਬਰ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ 225 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਾਰਡਾਂ ਦੀ ਵੰਡ ਅਗਲੀ ਖ਼ਬਰ ਸੀਨੀਅਰ ਆਗੂ ਸੋਢੀ ਤੇ ਨਕੱਈ ਦੀ ਮੌਜੂਦਗੀ 'ਚ ਪਿੰਡ ਬਰ੍ਹੇ ਦੇ ਅਨੇਕਾਂ ਪਰਿਵਾਰ ਭਾਜਪਾ 'ਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।