21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਭੰਮੇ ਕਲਾਂ 'ਚ ਬਣ ਰਹੀ ਡਿਸਪੈਂਸਰੀ ਦੀ ਇਮਾਰਤ 'ਚ ਠੇਕੇਦਾਰ ਨੇ ਵਰਤਿਆ ਘਟੀਆ ਮਟੀਰੀਅਲ

ਅਜੀਤ ਡੈਸਕ 27-03-2026

ਝੁਨੀਰ, 26 ਮਾਰਚ (ਸੰਜੀਵ ਸਿੰਗਲਾ)-ਸੂਬਾ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਜਿੱਥੇ ਮਹਿਲਾ ਕਲੀਨਿਕ ਖੋਲੇ ਗਏ ਉੱਥੇ ਹੀ ਪੇਂਡੂ ਸਿਹਤ ਕੇਂਦਰਾਂ ਤੇ ਮਿੰਨੀ ਹੈਲਥ ਸੈਂਟਰ ਦੀਆਂ ਇਮਾਰਤਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ | ਇਸ ਤਹਿਤ ਨੇੜਲੇ ਪਿੰਡ ਭੰਮੇ ਕਲਾਂ ਵਿਖੇ ਮਿੰਨੀ ਹੈਲਥ ਸੈਂਟਰ ਦੀ ਇਮਾਰਤ ਨਵੇਂ ਸਿਰੇ ਤੋਂ ਬਣਾਉਣ ਲਈ 36.06 ਲੱਖ ਰੁਪਏ ਦਾ ਠੇਕਾ ਦਿਤਾ ਗਿਆ ਸੀ | ਸਬੰਧਿਤ ਠੇਕੇਦਾਰ ਵਲੋਂ ਆਪਣਾ ਕੰਮ ਵੀ ਕੀਤਾ ਜਾ ਰਿਹਾ ਹੈ | ਪਿਛਲੇ ਦਿਨੀਂ ਇਸ ਹੈਲਥ ਸੈਂਟਰ ਦੀ ਛੱਤ ਪਾਈ ਜਾ ਰਹੀ ਸੀ ਕਿ ਅਚਾਨਕ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਦੀ ਅਗਵਾਈ 'ਚ ਪਿੰਡ ਦੀ ਪੰਚਾਇਤ ਨੇ ਚੱਲ ਰਿਹਾ ਕੰਮ ਬੰਦ ਕਰਵਾ ਦਿੱਤਾ | ਮੌਕੇ 'ਤੇ ਮੀਡੀਆ ਨੂੰ ਸੱਦ ਕੇ ਠੇਕੇਦਾਰ 'ਤੇ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਸਬੰਧਿਤ ਵਲੋਂ ਇਮਾਰਤ ਦੀ ਉਸਾਰੀ 'ਚ ਘਟੀਆ ਮਿਆਰ ਦੀਆਂ ਇੱਟਾਂ ਦੀ ਵਰਤੋਂ ਕੀਤੀ ਗਈ ਅਤੇ ਛੱਤ 'ਤੇ ਵਰਤਿਆ ਜਾ ਰਿਹਾ ਮਟੀਰੀਅਲ ਵੀ ਘਟੀਆ ਹੈ | ਉਨ੍ਹਾਂ ਕਿਹਾ ਕਿ ਬਜਰੀ ਤੇ ਬਰੇਤੀ 'ਚ ਮਿੱਟੀ ਦੀ ਬਹੁਤ ਜ਼ਿਆਦਾ ਮਾਤਰਾ ਹੈ ਅਤੇ ਵਰਤਿਆ ਜਾ ਰਿਹਾ ਸੀਮਿੰਟ ਪੁਰਾਣਾ ਹੋਣ ਕਰ ਕੇ ਜੰਮ ਚੁੱਕਾ ਹੈ | ਮਹਿਕਮੇ ਦੇ ਜੇ. ਈ. ਨਵਦੀਪ ਸਿੰਘ ਨੇ ਪੰਚਾਇਤ ਨਾਲ ਗੱਲਬਾਤ ਕਰ ਕੇ ਤੁਰੰਤ ਮਿਲਾਵਟ ਵਾਲਾ ਮਟੀਰੀਅਲ ਦੀ ਥਾਂ ਨਵਾਂ ਮਿਆਰੀ ਸਮਾਨ ਮੰਗਵਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਸੀ ਪਰ ਪੰਚਾਇਤ ਦਾ ਕਹਿਣਾ ਹੈ ਕਿ ਠੇਕੇਦਾਰ ਵਲੋਂ ਬਾਅਦ 'ਚ ਘਟੀਆ ਮਟੀਰੀਅਲ ਵੀ ਵਰਤ ਲਿਆ ਗਿਆ | ਪਿੰਡ ਦੀ ਪੰਚਾਇਤ ਨੇ ਇਹ ਸਾਰਾ ਮਾਮਲਾ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਧਿਆਨ 'ਚ ਲਿਆਂਦਾ, ਜਿਨ੍ਹਾਂ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਜਾਂਚ ਦੇ ਹੁਕਮ ਦਿੱਤੇ ਹਨ | ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਬਠਿੰਡਾ ਵਲੋਂ ਉਪ ਮੰਡਲ ਅਫ਼ਸਰ ਪੰਚਾਇਤੀ ਰਾਜ ਮਾਨਸਾ ਨੂੰ ਜਾਂਚ ਕਰਨ ਅਤੇ ਸਬੰਧਿਤ ਠੇਕੇਦਾਰ ਨੂੰ ਜਾਂਚ 'ਚ ਸਹਿਯੋਗ ਕਰਨ ਲਈ ਪੱਤਰ ਜਾਰੀ ਕਰ ਕੇ ਜਲਦੀ ਜਾਂਚ ਮੁਕੰਮਲ ਕਰਨ 'ਤੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ | ਪਿੰਡ ਵਾਸੀਆਂ ਤੇ ਪੰਚਾਇਤ ਨੇ ਮੰਗ ਕੀਤੀ ਕਿ ਜਾਂਚ ਵਿਜੀਲੈਂਸ ਵਿਭਾਗ ਨੂੰ ਦਿੱਤੀ ਜਾਵੇ | ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਪੰਚ ਭੋਲਾ ਸਿੰਘ, ਪੰਚ ਗੁਰਲਾਲ ਸਿੰਘ, ਪੰਚ ਕਾਲਾ ਸਿੰਘ, ਪੰਚ ਕੁਲਵਿੰਦਰ ਸਿੰਘ, ਬਾਬਾ ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਨੰਬਰਦਾਰ ਸਤਪਾਲ ਸਿੰਘ, ਅਮਰੀਕ ਸਿੰਘ, ਟੇਕ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨ ਆਪਣੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ <br/> ਕੇਂਦਰ ਦਾ ਵਿਕਾਸ ਕਿਸਾਨਾਂ ਲਈ ਵਿਨਾਸ਼ ਸਾਬਤ ਹ... ਅਗਲੀ ਖ਼ਬਰ ਵਿਧਾਇਕ ਪਿ੍ੰਸੀਪਲ ਬੁੱਧ ਰਾਮ ਨੇ ਪਿੰਡ ਜਲਵੇੜਾ ਵਿਖੇ ਲੋਕਾਂ ਨਾਲ ਸਿੱਧਾ ਸੰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।