21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਵਿਧਾਇਕ ਪਿ੍ੰਸੀਪਲ ਬੁੱਧ ਰਾਮ ਨੇ ਪਿੰਡ ਜਲਵੇੜਾ ਵਿਖੇ ਲੋਕਾਂ ਨਾਲ ਸਿੱਧਾ ਸੰਵਾਦ

ਅਜੀਤ ਡੈਸਕ 27-03-2026

ਬਰੇਟਾ/ਬੁਢਲਾਡਾ, 26 ਮਾਰਚ (ਜੀਵਨ ਸ਼ਰਮਾ/ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ 'ਚਾਰ ਸਾਲ ਭਗਵੰਤ ਮਾਨ ਦੇ ਨਾਲ' ਤਹਿਤ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਵਲੋਂ ਨੇੜਲੇ ਪਿੰਡ ਜਲਵੇੜਾ ਵਿਖੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਐੱਸ.ਸੀ. ਵਰਗ ਦੀਆਂ ਅÏਰਤਾਂ ਨੂੰ 1500 ਰੁਪਏ ਅਤੇ ਜਨਰਲ ਵਰਗ ਦੀਆਂ ਅÏਰਤਾਂ ਨੂੰ 1000 ਰੁਪਏ ਮਹੀਨਾਵਾਰ ਦੇਣ ਦੀ ਇਤਿਹਾਸਕ ਯੋਜਨਾ ਲਾਗੂ ਕੀਤੀ ਗਈ ਹੈ | ਸੂਬੇ ਦੇ 90 ਫ਼ੀਸਦੀ ਪਰਿਵਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ | ਉਨ੍ਹਾਂ ਵਿਸ਼ੇਸ਼ ਦੱਸਿਆ ਕਿ ਬੀਤੇ 4 ਸਾਲਾਂ ਦੌਰਾਨ ਸਿਰਫ਼ ਬਰੇਟਾ ਕਸਬੇ 'ਚ ਕਰੀਬ 15 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜ ਕਰਵਾਏ ਗਏ ਹਨ, 'ਚ ਲਗਭਗ 4 ਕਰੋੜ ਰੁਪਏ ਨਾਲ ਪੀਣ ਵਾਲੇ ਪਾਣੀ ਦੀਆਂ ਪਾਈਪ ਲਾਈਨਾਂ ਵਿਛਾਈਆਂ ਗਈਆਂ ਹਨ | ਹਲਕੇ 'ਚ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਲਈ 151 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕਰਨ ਦੇ ਨਾਲ ਹੀ 66 ਸੜਕਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ 77 ਹੋਰ ਸੜਕਾਂ ਤੇ ਫਿਰਨੀਆਂ ਲਈ 111 ਕਰੋੜ ਰੁਪਏ ਦੀ ਲਾਗਤ ਵਾਲੇ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ |
ਵਿਧਾਇਕ ਵਲੋਂ 98 ਲੱਖ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਬੁਢਲਾਡਾ- ਹਲਕਾ ਵਿਧਾਇਕ ਬੁੱਧ ਰਾਮ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ 98 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ ਹੈ | ਉਨ੍ਹਾਂ ਟਰੱਕ ਯੂਨੀਅਨ ਤੋਂ ਭਾਰਤ ਸਿਨੇਮਾ ਰੋਡ, ਪੁਰਾਣੀ ਨਗਰ ਕੌਂਸਲ ਵਾਲੀ ਸੜਕ ਦੇ ਦੋਨੇਂ ਪਾਸੀਂ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ, ਪਿੰਗਲਵਾੜੇ ਵਾਲੀ ਫਾਟਕ ਤੱਕ ਸੜਕ ਅਤੇ ਕੁਲਾਣਾ ਰੋਡ ਤੋਂ ਐੱਸ.ਡੀ.ਐਮ. ਦਫ਼ਤਰ ਨੂੰ ਜੋੜਨ ਵਾਲੀ ਸੜਕ (ਦੋਨੋਂ ਸੜਕਾਂ) ਦੇ ਕੰਮ ਦੀ ਸ਼ੁਰੂਆਤ ਕਰਵਾਈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ 'ਚ 5 ਕਰੋੜ ਦੀ ਲਾਗਤ ਵਾਲੇ ਹੋਰ ਕੰਮ ਵੀ ਪਾਸ ਹੋ ਗਏ, ਜਿਨ੍ਹਾਂ ਦਾ ਵਰਕ ਆਰਡਰ ਜਲਦ ਜਾਰੀ ਹੋਵੇਗਾ | ਵਿਧਾਇਕ ਨੇ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਸ਼ਹਿਰ 'ਚ ਲਾਭਪਾਤਰੀਆਂ ਦੇ ਨਵੇਂ ਘਰ ਬਣਾਉਣ ਸਮੇਤ ਵਿਕਾਸ ਕਾਰਜਾਂ ਲਈ 25 ਕਰੋੜ ਰੁਪਏ ਦੀ ਗਰਾਂਟ ਆ ਚੁੱਕੀ ਹੈ | ਇਸ ਮੌਕੇ ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ, ਗੁਰਦੀਪ ਸਿੰਘ ਜੇ.ਈ., ਨੰਬਰਦਾਰ ਰਮੇਸ਼ ਸਿੰਘ, ਮਹਿੰਦਰ ਸਿੰਘ, ਬਿੱਕਰ ਸਿੰਘ ਖ਼ਾਲਸਾ, ਦੇਵਰਾਜ ਸਿੰਘ, ਜੁਗਰਾਜ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭੰਮੇ ਕਲਾਂ 'ਚ ਬਣ ਰਹੀ ਡਿਸਪੈਂਸਰੀ ਦੀ ਇਮਾਰਤ 'ਚ ਠੇਕੇਦਾਰ ਨੇ ਵਰਤਿਆ ਘਟੀਆ ਮਟੀਰੀਅਲ ਅਗਲੀ ਖ਼ਬਰ ਵਿਜੀਲੈਂਸ ਨੇ ਗ਼ਬਨ ਮਾਮਲੇ 'ਚ ਸੇਵਾ ਮੁਕਤ ਜੇ.ਈ. ਦਬੋਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।