21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਕਿਸਾਨ ਆਪਣੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ <br/> ਕੇਂਦਰ ਦਾ ਵਿਕਾਸ ਕਿਸਾਨਾਂ ਲਈ ਵਿਨਾਸ਼ ਸਾਬਤ ਹੋ ਰਿਹਾ ਹੈ-ਵਿੱਕੀ

ਅਜੀਤ ਡੈਸਕ 27-03-2026
ਮਾਨਸਾ, 26 ਮਾਰਚ (ਸ.ਰਿ.)-ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵਿਕੀ ਨੇ ਸੱਦਾ ਸਿੰਘ ਵਾਲਾ ਤੋਂ ਬਣਾਂਵਾਲੀ ਥਰਮਲ ਪਲਾਂਟ ਤੱਕ ਲਗਪਗ 15-16 ਸਾਲ ਪਹਿਲਾਂ ਬਣਾਈ ਗਈ ਰੇਲਵੇ ਲਾਈਨ ਕਾਰਨ 6 ਪਿੰਡਾਂ ਦੇ ਕਿਸਾਨਾਂ ਨੂੰ ਆ ਰਹੀਆਂ ਵੱਡੀਆਂ ਮੁਸ਼ਕਿਲਾਂ ਬਾਰੇ ਗੰਭੀਰ ਚਿੰਤਾ ਜਤਾਈ | ਉਨ੍ਹਾਂ ਦੱਸਿਆ ਕਿ ਜਦੋਂ ਇਹ ਰੇਲਵੇ ਲਾਈਨ ਬਣਾਈ ਗਈ ਸੀ, ਉਸ ਸਮੇਂ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਸਨ ਕਿ ਰੇਲਵੇ ਲਾਈਨ ਦੇ ਦੋਵੇਂ ਪਾਸਿਆਂ ਸੜਕਾਂ ਬਣਾਈਆਂ ਜਾਣਗੀਆਂ ਅਤੇ ਯੋਗ ਸੰਖਿਆ 'ਚ ਅੰਡਰ ਪਾਸ ਦਿੱਤੇ ਜਾਣਗੇ ਤਾਂ ਜੋ ਕਿਸਾਨ ਆਪਣੀ ਜ਼ਮੀਨ ਤੱਕ ਆਸਾਨੀ ਨਾਲ ਪਹੁੰਚ ਸਕਣ ਪਰ 16 ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ | ਉਨ੍ਹਾਂ ਨੇ ਇਹ ਵੀ ਚਿੰਤਾ ਜਤਾਈ ਕਿ ਭਵਿੱਖ ਵਿਚ ਸੱਦਾ ਸਿੰਘ ਵਾਲਾ ਤੋਂ ਤਲਵੰਡੀ ਸਾਬੋ ਦਮਦਮਾ ਸਾਹਿਬ (ਤਖ਼ਤ ਸ੍ਰੀ ਦਮਦਮਾ ਸਾਹਿਬ) ਤੱਕ ਨਵੀਂ ਰੇਲਵੇ ਲਾਈਨ ਬਣਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਗਲੇ ਪ੍ਰੋਜੈਕਟਾਂ 'ਚ ਕਿਸਾਨਾਂ ਦੇ ਹੱਕਾਂ ਦੀ ਪੂਰੀ ਰੱਖਿਆ ਕੀਤੀ ਜਾਵੇ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਨਵੀਂ ਰੇਲਵੇ ਲਾਈਨਾਂ ਬਣਾਉਣ ਤੋਂ ਪਹਿਲਾਂ ਯੋਗ ਸੰਖਿਆ 'ਚ ਅੰਡਰ ਪਾਸ ਅਤੇ ਓਵਰ ਪਾਸ ਬਣਾਏ ਜਾਣ ਅਤੇ ਰੇਲਵੇ ਲਾਈਨਾਂ ਦੇ ਬਰਾਬਰ ਪੱਕੇ ਰਸਤੇ ਬਣਾਏ ਜਾਣ | ਇਸ ਮੌਕੇ ਮਲਕੀਤ ਸਿੰਘ ਕੋਟਲੀ, ਹੰਸਾ ਸਿੰਘ ਕੋਟਲੀ ਕਲਾਂ, ਬੂਟਾ ਸਿੰਘ, ਰਾਜੀਵ ਭੋਲਾ, ਬਲਜੀਤ ਸਿੰਘ ਪੰਚ, ਜਗਜੀਤ ਸਿੰਘ ਪੰਚ, ਸੁਖਦੇਵ ਸਿੰਘ, ਗੁਰਸੇਵਕ ਸਿੰਘ ਕੋਟਲੀ, ਹਰਪ੍ਰੀਤ ਸਿੰਘ, ਭੋਲਾ ਸਿੰਘ, ਕਾਲਾ ਸਿੰਘ, ਮਿੱਠੂ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੇਂਦਰ ਦਾ ਵਿਕਾਸ ਕਿਸਾਨਾਂ ਲਈ ਵਿਨਾਸ਼ ਸਾਬਤ ਹੋ ਰਿਹਾ ਹੈ-ਵਿੱਕੀ ਅਗਲੀ ਖ਼ਬਰ ਭੰਮੇ ਕਲਾਂ 'ਚ ਬਣ ਰਹੀ ਡਿਸਪੈਂਸਰੀ ਦੀ ਇਮਾਰਤ 'ਚ ਠੇਕੇਦਾਰ ਨੇ ਵਰਤਿਆ ਘਟੀਆ ਮਟੀਰੀਅਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।