28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਅਕਾਲ ਯੂਨੀਵਰਸਿਟੀ 'ਚ ਪਾਈ ਡੇ ਅਤੇ ਗਣਿਤ ਮੇਲਾ 4.0 ਮਨਾਇਆ

ਅਜੀਤ ਡੈਸਕ 26-03-2026
ਤਲਵੰਡੀ ਸਾਬੋ, 25 ਮਾਰਚ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਗਣਿਤ ਵਿਭਾਗ ਵਲੋਂ ਪਾਈ ਡੇ ਅਤੇ ਮੈਥ ਮੇਲਾ 4.0 ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਰੋਹ ਵਿਚ ਲਗਭਗ 200 ਵਿਦਿਆਰਥੀਆਂ ਨੇ ਭਾਗ ਲਿਆ | ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਸਮਾਰੋਹ ਦੀ ਸ਼ੁਰੂਆਤ ਪੋ੍ਰਫ਼ੈਸਰ ਮਨੋਜ ਠਾਕੁਰ (ਆਈ.ਆਈ.ਟੀ ਮੰਡੀ) ਵਲੋਂ ਦਿੱਤੇ ਵਿਸ਼ੇਸ਼ ਲੈਕਚਰ ਨਾਲ ਹੋਈ | ਉਨ੍ਹਾਂ ਨੇ ਗਣਿਤ ਦੇ ਮੂਲ ਸਿਧਾਂਤਾਂ ਤੋਂ ਲੈ ਕੇ ਜ਼ਿੰਦਗੀ ਦੇ ਸੂਖਮ ਹਿੱਸਿਆਂ ਵਿਚ ਇਸ ਦੀ ਵਰਤੋਂ ਤੱਕ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪੋ੍ਰਗਰਾਮਿੰਗ ਰਾਹੀਂ ਵੀ ਵਿਦਿਆਰਥੀਆਂ ਨੂੰ ਰੌਚਕ ਢੰਗ ਨਾਲ ਸਮਝਾਇਆ | ਸਮਾਰੋਹ ਦੀ ਕੋਆਰਡੀਨੇਟਰ ਡਾ. ਸੁਖਪ੍ਰੀਤ ਕੌਰ ਸਿੱਧੂ ਸਨ, ਨੇ ਮਹਿਮਾਨ ਦਾ ਸਵਾਗਤ ਕਰਦਿਆਂ ਸਮਾਰੋਹ ਦੀ ਰੂਪਰੇਖਾ ਪੇਸ਼ ਕੀਤੀ | ਇਸ ਮੌਕੇ 'ਤੇ ਮੇਜਰ ਜਨਰਲ (ਸੇਵਾਮੁਕਤ) ਡਾ. ਜੀ.ਐਸ. ਲਾਂਬਾ ਡੀਨ ਅਕਾਦਮਿਕ ਨੇ ਵੀ ਸੰਬੋਧਨ ਕਰਦਿਆਂ ਗਣਿਤ ਅਤੇ ਪਾਈ ਦੀ ਜ਼ਿੰਦਗੀ ਵਿਚ ਮਹੱਤਤਾ 'ਤੇ ਰੌਸ਼ਨੀ ਪਾਈ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਕੁਇਜ਼ ਮੁਕਾਬਲਾ ਅਤੇ ਪੋਸਟਰ ਬਣਾਉਣ ਮੁਕਾਬਲਾ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਦੂਜੇ ਦਿਨ ਦੇ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ | ਅੰਤ ਵਿਚ ਡਾ. ਸੰਦੀਪ ਸਿੰਘ ਵਧੀਕ ਡੀਨ ਰਿਸਰਚ ਨੇ ਪੋ੍ਰਫ਼ੈਸਰ ਮਨੋਜ ਠਾਕੁਰ ਅਤੇ ਸਮਾਰੋਹ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਉਣ ਵਾਲੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਹਲਕੇ 'ਚ ਪੁੱਜਣ 'ਤੇ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ : ਚੀਮਾ ਅਗਲੀ ਖ਼ਬਰ ਅੱਖਾਂ ਦਾ ਮੁਫਤ ਆਪ੍ਰੇਸ਼ਨ ਅਤੇ ਚੈੱਕਅਪ ਕੈਂਪ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।