ਰਾਮਪੁਰਾ ਫੂਲ, 25 ਮਾਰਚ (ਸ਼ਰਮਾ)- ਲੋੜਵੰਦ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਹੀ ਇਲਾਕੇ ਦੀ ਪ੍ਰਸਿੱਧ ਸੰਸਥਾ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ (ਰਜਿ:) ਰਾਮਪੁਰਾ ਫੂਲ ਵਲੋਂ ਸ੍ਰੀ ਮਹੰਤ ਰਾਮ ਨਰਾਇਣ ਗਿਰੀ ਦੇ ਅਸ਼ੀਰਵਾਦ ਸਦਕਾ ਸਵ: ਦੇਵ ਰਾਜ ਗੁਪਤਾ ਦੇ ਪੋਤਰੇ ਅੰਕੁਸ਼ ਗੁਪਤਾ ਐਮ.ਡੀ ਸਾਂਈ ਲੋਨਸ ਆਸਟ੍ਰੇਲੀਆ ਵਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ 149ਵਾਂ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ 29 ਮਾਰਚ 2026 ਦਿਨ ਐਤਵਾਰ ਨੂੰ ਪੁਨਰਜੋਤੀ ਆਈ ਹਸਪਤਾਲ ਵਿਖੇ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਲਗਾਇਆ ਜਾਵੇਗਾ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਰਾਕੇਸ਼ ਤਾਇਲ ਨੇ ਦੱਸਿਆ ਕਿ ਇਸ ਕੈਂਪ ਦੀ ਸ਼ੁਰੂਆਤ ਸ੍ਰੀ ਮਹੰਤ ਰਾਮ ਨਰਾਇਣ ਗਿਰੀ ਅਤੇ ਗੁਪਤਾ ਪਰਿਵਾਰ ਵਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਜਾਵੇਗੀ¢ ਇਸ ਮੌਕੇ 'ਤੇ ਮਹੰਤ ਸ੍ਰੀ ਰਾਮ ਨਰਾਇਣ ਗਿਰੀ ਪ੍ਰਵਚਨਾਂ ਰਾਹੀਂ ਲੋਕਾਂ ਨੂੰ ਸਮਾਜ ਸੇਵਾ ਅਤੇ ਚੰਗੇ ਕੰਮਾਂ ਲਈ ਦਾਨ ਦੇਣ ਦਾ ਉਪਦੇਸ਼ ਦੇਣਗੇ¢ ਇਸ ਮੌਕੇ 'ਤੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਲੋੜ ਵਾਲੇ ਮਰੀਜ਼ਾਂ ਦੇ ਅਪਰੇਸ਼ਨ ਕਰਕੇ ਲੈਂਜ ਪਾਏ ਜਾਣਗੇ¢ ਪ੍ਰਧਾਨ ਰਾਕੇਸ਼ ਤਾਇਲ ਨੇ ਦੱਸਿਆ ਕਿ ਇਸ ਕੈਂਪ ਵਿਚ ਆਉਣ ਵਾਲੇ ਮਰੀਜ਼ ਆਪਣਾ ਪਹਿਚਾਣ ਪੱਤਰ ਨਾਲ ਜ਼ਰੂਰ ਲੈ ਕੇ ਆਉਣ¢