18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੈਡੀਕਲ ਪ੍ਰੈਕਟੀਸ਼ਨਰਜ਼ ਖ਼ਿਲਾਫ਼ ਫ਼ੈਸਲੇ 'ਤੇ ਐਮ.ਪੀ.ਏ. ਨੇ ਜਤਾਈ ਨਾਰਾਜ਼ਗੀ

ਅਜੀਤ ਡੈਸਕ 22-02-2026
ਬਠਿੰਡਾ, 21 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਜ਼ਿਲ੍ਹਾ ਬਠਿੰਡਾ ਬਲਾਕ-2 ਦੀ ਮਹੀਨਾਵਾਰ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਖੇ ਬਲਾਕ ਪ੍ਰਧਾਨ ਡਾ. ਰੇਸ਼ਮ ਸੰਧੂ ਦੀ ਅਗਵਾਈ ਹੇਠ ਹੋਈ¢ ਮੀਟਿੰਗ ਦੌਰਾਨ ਪਰੰਪਰਿਕ ਤੌਰ 'ਤੇ ਪ੍ਰੈਕਟਿਸ ਕਰ ਰਹੇ ਪ੍ਰੈਕਟੀਸ਼ਨਰਜ਼ ਸਬੰਧੀ ਹਾਲ ਹੀ ਵਿਚ ਸੁਪਰੀਮ ਕੋਰਟ ਵਲੋਂ ਆਏ ਫ਼ੈਸਲੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਨਾਰਾਜ਼ਗੀ ਪ੍ਰਗਟ ਕੀਤੀ ਗਈ¢
ਇਸ ਮੌਕੇ ਸੰਬੋਧਨ ਕਰਦਿਆਂ ਡਾ. ਰੇਸ਼ਮ ਸੰਧੂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਫ਼ੈਸਲਾ ਨਾ ਸਿਰਫ਼ ਦਿਹਾਤੀ ਖੇਤਰਾਂ ਵਿਚ ਸੇਵਾਵਾਂ ਦੇ ਰਹੇ ਛੋਟੇ ਡਾਕਟਰਾਂ ਲਈ ਚਿੰਤਾ ਦਾ ਵਿਸ਼ਾ ਹੈ, ਸਗੋਂ ਉਨ੍ਹਾਂ ਗਰੀਬ ਪਰਿਵਾਰਾਂ ਲਈ ਵੀ ਨੁਕਸਾਨਦਾਇਕ ਹੈ, ਜੋ ਅਜੇ ਤੱਕ ਸਰਕਾਰੀ ਸਿਹਤ ਸਹੂਲਤਾਂ ਤੋਂ ਵਾਂਝੇ ਹਨ¢ ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਕੰਮ ਕਰ ਰਹੇ ਪ੍ਰੈਕਟੀਸ਼ਨਰ ਵਾਜਬ ਖ਼ਰਚ 'ਤੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਅਦਾਲਤ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ¢ ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਸਕੱਤਰ ਡਾ. ਐਚ.ਐਸ. ਰਾਣੂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ, ਜਿਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਬਿਆਨ ਚਿੰਤਾਜਨਕ ਹੈ ਅਤੇ ਜਥੇਬੰਦੀ ਇਸ ਮਾਮਲੇ ਵਿੱਚ ਕਾਨੂੰਨੀ ਲੜਾਈ ਲੜੇਗੀ¢ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰੈਕਟੀਸ਼ਨਰਜ਼ ਦੇ ਹੱਕਾਂ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ¢ ਇਸ ਮੌਕੇ ਵਿਜਿਤਾ ਹਸਪਤਾਲ ਬਠਿੰਡਾ ਤੋਂ ਹੱਡੀਆਂ ਦੇ ਮਾਹਿਰ ਡਾ. ਦਿਪਾਂਸ਼ੁ ਮਿੱਤਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ¢ ਉਨ੍ਹਾਂ ਨੇ ਆਪਣੇ ਹਸਪਤਾਲ ਵਿਚ ਉਪਲਬਧ ਆਧੁਨਿਕ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ¢ ਮੀਟਿੰਗ ਵਿਚ ਬਲਾਕ ਸਕੱਤਰ ਡਾ. ਐਚ.ਐਸ. ਕਲੇਰ, ਬਲਾਕ ਖ਼ਜ਼ਾਨਚੀ ਡਾ. ਰਾਜਵਿੰਦਰ ਗਰੇਵਾਲ, ਸਹਾਇਕ ਖ਼ਜ਼ਾਨਚੀ ਡਾ. ਯਾਦਵਿੰਦਰ ਸਿੰਘ, ਬਲਾਕ ਚੇਅਰਮੈਨ ਡਾ. ਮਨੋਹਰ ਪਵਾਰ ਸਮੇਤ ਸਮੂਹ ਬਲਾਕ ਮੈਂਬਰ ਹਾਜ਼ਰ ਰਹੇ¢
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਕੂਲ ਨਥਾਣਾ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਅਗਲੀ ਖ਼ਬਰ ਆਦਰਸ਼ ਨਗਰ ਵਿਚ ਪੀਣ ਵਾਲੇ ਪਾਣੀ 'ਚ ਸੀਵਰੇਜ ਦੀ ਮਿਲਾਵਟ, ਆਦਰਸ਼ ਨਗਰ ਵਾਸੀ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।