22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਆਈ.ਟੀ.ਆਈ. ਦੇ ਵਿਦਿਆਰਥੀਆਂ ਨੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ

ਅਜੀਤ ਡੈਸਕ 04-02-2026
ਮਾਨਸਾ, 3 ਫਰਵਰੀ (ਵਿ.ਪ੍ਰਤੀ.)- ਸਰਕਾਰੀ ਆਈ.ਟੀ.ਆਈ. ਦੇ ਵਿਦਿਆਰਥੀਆਂ ਨੇ ਇਨਕਲਾਬੀ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਆਗੂ ਅਮਰਦੀਪ ਸਿੰਘ ਪਰੋਚਾ ਤੇ ਸੁਖਜੀਤ ਸਿੰਘ ਰਾਮਾਨੰਦੀ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ | ਉਨ੍ਹਾਂ ਮੰਗ ਉਠਾਈ ਕਿ ਸਰਕਾਰੀ ਆਈ.ਟੀ.ਆਈ. 'ਚ ਖ਼ਾਲੀ ਇੰਸਟਰਕਟਰਾਂ ਦੀਆਂ ਅਸਾਮੀਆਂ ਪੂਰ ਕਰਨ ਦੇ ਨਾਲ ਹੀ ਗੇਟ ਅੱਗੇ ਬੱਸ ਸਟਾਪ ਬਣਾ ਕੇ ਬਰਨਾਲਾ ਰੂਟ ਦੀਆਂ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਦੱਸਿਆ ਕਿ ਮਾਨਸਾ ਕੈਂਚੀਆਂ ਤੋਂ 2 ਕਿਲੋਮੀਟਰ ਦੂਰ ਇਸ ਸੰਸਥਾ 'ਚ ਪਹੁੰਚਣ ਲਈ ਵਿਦਿਆਰਥੀਆਂ ਨੂੰ ਖ਼ੱਜਲ਼-ਖ਼ੁਆਰ ਹੋਣਾ ਪੈਂਦਾ ਹੈ | ਵਫ਼ਦ 'ਚ ਹਰਦੀਪ ਕੌਰ ਭੁਪਾਲ, ਖੁਸ਼ਪ੍ਰੀਤ ਕੌਰ ਫਫੜੇ, ਮਲਕੀਤ ਕੌਰ ਜੋਗਾ, ਇਸ਼ਵਰ ਕੌਰ ਜੋਗਾ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਵਨ-ਵੇਅ ਤੋਂ ਅੱਕੇ ਲੋਕਾਂ ਨੇ ਅਣਸੁਖਾਵੀਂ ਦੁਰਘਟਨਾ ਤੋਂ ਬਚਣ ਲਈ ਗਲੀ 'ਚ ਗੱਡੇ ਪੋਲ ਅਗਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰਜ਼ ਫੈਡਰੇਸ਼ਨ ਰੂਰਲ ਬਲਾਕ ਮਾਨਸਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।