03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅਨੀਮੀਆ ਮੁਕਤ ਭਾਰਤ ਤਹਿਤ ਖ਼ੂਨ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 24-01-2026
ਭੀਖੀ, 23 ਜਨਵਰੀ (ਸਹੋਤਾ)- ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ 'ਅਨੀਮੀਆ ਮੁਕਤ ਭਾਰਤ' ਮੁਹਿੰਮ ਤਹਿਤ ਜਾਂਚ ਕੈਂਪ ਆਯੋਜਿਤ ਕੀਤਾ ਗਿਆ | ਉਦਘਾਟਨ ਏ.ਡੀ.ਸੀ ਮਾਨਸਾ ਗੁਰਲੀਨ ਕੌਰ ਨੇ ਕੀਤਾ | ਪਿ੍ੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਕੈਂਪ ਦੌਰਾਨ 6ਵੀਂ ਤੋਂ 10ਵੀਂ ਤੱਕ ਦੀਆਂ ਲੜਕੀਆਂ ਦੇ ਖ਼ੂਨ ਦੀ ਜਾਂਚ ਕਰ ਕੇ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਗਈ | ਸਿਹਤ ਵਿਭਾਗ ਮਾਨਸਾ ਦੇ ਡਾ. ਅਮਰਿੰਦਰ ਸ਼ਾਰਦਾ, ਪਵਨ ਅਤੇ ਰਿੰਕੂ ਵਲੋਂ ਕੁੱਲ 250 ਵਿਦਿਆਰਥਣਾਂ ਦਾ ਅਨੀਮੀਆ ਜਾਂਚ ਕੀਤਾ ਗਿਆ | ਉਨ੍ਹਾਂ ਮਾਤਾ-ਪਿਤਾ ਨੂੰ ਖ਼ੂਨ ਦੀ ਘਾਟ ਕਾਰਨ ਬੱਚੇ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਅਤੇ ਮਾਪਿਆਂ ਨੂੰ ਸਮੇਂ ਸਿਰ ਆਪਣੇ ਬੱਚਿਆਂ ਦੇ ਖ਼ੂਨ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਜਿੰਦਰਪਾਲ, ਉਪ ਪ੍ਰਧਾਨ ਪ੍ਰਸ਼ੋਤਮ ਮੱਤੀ ਹਾਜ਼ਰ ਸਨ |

ਪਿਛਲੀ ਖ਼ਬਰ ਬੋਹਾ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਨਹੀਂ ਮਿਲ ਰਿਹਾ ਜਲ ਘਰ ਦਾ ਨਹਿਰੀ ਪਾਣੀ <br/> ਅਗਲੀ ਖ਼ਬਰ ਵਿਦਿਆਰਥੀਆਂ ਲਈ ਵਿਦਿਆਰੰਭ ਸੰਸਕਾਰ ਅਤੇ ਮਾਂ ਸਰਸਵਤੀ ਪੂਜਨ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।