01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਸਾਦਿਕ ਦੀ ਹੋਈ ਮੀਟਿੰਗ

ਸਾਦਿਕ , 31 ਅਗਸਤ ( ਆਰ . ਐਸ .

ਅਜੀਤ ਡੈਸਕ 01-09-2026
ਸਾਦਿਕ , 31 ਅਗਸਤ ( ਆਰ . ਐਸ . ਧੁੰਨਾ )- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਸਾਦਿਕ ਦੀ ਮੀਟਿੰਗ ਬਲਾਕ ਪ੍ਰਧਾਨ ਅਮਨਦੀਪ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਪਿੰਡ ਡੋਡ ਵਿਖੇ ਹੋਈ । ਜਿਸ ਵਿਚ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਵਿਸ਼ੇਸ਼ ਤੌਰ ’ ਤੇ ਸ਼ਾਮਿਲ ਹੋਏ । ਇਸ ਮੌਕੇ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਿਚ ਸ਼ਾਮਿਲ ਹੋਏ ਜਥੇਦਾਰ ਗੁਰਮੀਤ ਸਿੰਘ ਡੋਡ ਨੂੰ ਸਰਬਸੰਮਤੀ ਨਾਲ ਬਲਾਕ ਸਾਦਿਕ ਦਾ ਸਰਪ੍ਰਸਤ ਬਣਾਇਆ ਗਿਆ । ਗੁਰਮੀਤ ਸਿੰਘ ਮਹਿਮਾ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ 1 ਸਤੰਬਰ ਨੂੰ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਮੋਰਚੇ ’ ਚ ਵੱਧ ਤੋਂ ਵੱਧ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਸਰਕਾਰਾਂ ਤੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਵਿਚ ਕਾਮਯਾਬ ਹੋ ਸਕੀਏ । ਇਸ ਮੌਕੇ ਦਲਜੀਤ ਸਿੰਘ ਮੁਮਾਰਾ ਸਕੱਤਰ ਜਰਨਲ ਬਲਾਕ ਸਾਦਿਕ , ਨਿਰੰਜਨ ਸਿੰਘ ਸੈਦੇਕੇ ਮੀਤ ਪ੍ਰਧਾਨ ਫ਼ਰੀਦਕੋਟ , ਮੋੜ ਸਿੰਘ ਸੈਦੇਕੇ ਪ੍ਰੈੱਸ ਸਕੱਤਰ ਫ਼ਰੀਦਕੋਟ , ਕੁਲਦੀਪ ਸਿੰਘ ਸਾਧੂਵਾਲਾ , ਰਾਜਾ ਸਿੰਘ ਸੰਧੂ ਝੋਕ ਸਰਕਾਰੀ , ਗੋਰਾ ਘੁੱਦੂਵਾਲਾ , ਪਰਮਜੀਤ ਸਿੰਘ ਸਾਦਿਕ , ਹੈਪੀ ਚਾਵਲਾ ਪ੍ਰੈੱਸ ਸਕੱਤਰ ਬਲਾਕ ਸਾਦਿਕ , ਅਮਰੀਕ ਸਿੰਘ ਮਹਿਮਾ , ਪਾਲ ਸਿੰਘ , ਬਲਟੇਕ ਸਿੰਘ ਡੋਡ , ਬਲਜੀਤ ਸਿੰਘ , ਬਲਕਰਨ ਸਿੰਘ , ਸੁਖਚੈਨ ਸਿੰਘ , ਅੰਗਰੇਜ਼ ਸਿੰਘ , ਹਰਜਿੰਦਰ ਸਿੰਘ , ਗੁਰਮੀਤ ਸਿੰਘ , ਲਵਪ੍ਰੀਤ ਸਿੰਘ , ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ 5 ਰੋਜ਼ਾ ਸਾਲਾਨਾ ਜੋੜ ਮੇਲਾ 16 ਨੂੰ ਆਰੰਭ ਤੇ 20 ਸਤੰਬਰ ਨੂੰ ਸਮਾਪਤੀ 17 ਸਤੰਬਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ : ਜਸਪਾ... ਅਗਲੀ ਖ਼ਬਰ ਸੋਮ ਕਾਲੜਾ ਆਮ ਆਦਮੀ ਪਾਰਟੀ ਮਲੋਟ ਸ਼ਹਿਰ ਦੇ ਪ੍ਰਧਾਨ ਬਣੇ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਦਿਆਂ ਹੀ ਨੌਜਵਾਨਾਂ ਨੂੰ ‘ ਆਪ ’ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।