13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਐੱਸ. ਬੀ. ਆਰ. ਐੱਸ. ਕਾਲਜ 'ਚ 77ਵਾਂ ਗਣਤੰਤਰ ਦਿਵਸ ਮਨਾਇਆ

ਅਜੀਤ ਡੈਸਕ 31-01-2026
ਸਾਦਿਕ, 30 ਜਨਵਰੀ (ਗੁਰਭੇਜ ਸਿੰਘ ਚੌਹਾਨ)-ਸਾਦਿਕ ਨੇੜੇ ਪਿੰਡ ਘੁੱਦੂਵਾਲਾ ਵਿਖੇ ਐੱਸ. ਬੀ. ਆਰ. ਐੱਸ. ਕਾਲਜ ਫ਼ਾਰ ਵੁਮੈਨ ਘੁੱਦੂਵਾਲਾ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ | ਇਸ ਦੌਰਾਨ ਸ਼ੁਰੂਆਤ 'ਚ ਐਨ. ਐਸ. ਐਸ. ਦੇ ਵਲੰਟੀਅਰਜ਼ ਦੁਆਰਾ ਕਾਲਜ ਦੇ ਗਰਾਊਾਡ 'ਚ ਪਰੇਡ ਦਾ ਪ੍ਰਦਰਸ਼ਨ ਕੀਤਾ | ਇਸ ਤੋਂ ਬਾਅਦ ਕਾਲਜ ਦੇ ਪਿ੍ੰਸੀਪਲ ਨਵਨੀਤ ਕੌਰ ਢਿੱਲੋਂ ਦੁਆਰਾ ਝੰਡਾ ਲਹਿਰਾਇਆ ਤੇ ਰਾਸ਼ਟਰੀ ਗਾਣ ਚਲਾਇਆ ਗਿਆ | ਐਨ. ਐਸ. ਐਸ. ਦੇ ਵਲੰਟੀਅਰ ਐਮ. ਏ. ਰਾਜਨੀਤਿਕ ਵਿਗਿਆਨ ਭਾਗ ਪਹਿਲਾ ਦੀ ਵਿਦਿਆਰਥਣ ਰਮਨਦੀਪ ਕੌਰ ਦੁਆਰਾ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਭਾਸ਼ਨ ਦਿੱਤਾ ਗਿਆ | ਅੰਤ ਵਿਚ ਪਿ੍ੰਸੀਪਲ ਨਵਨੀਤ ਕੌਰ ਦੁਆਰਾ ਵਿਦਿਆਰਥੀਆਂ ਨੂੰ ਦੇਸ਼ ਨਾਲ ਜੁੜੇ ਰਹਿਣ ਅਤੇ ਦੇਸ਼ ਭਗਤੀ ਭਾਵਨਾ ਰੱਖਣ ਲਈ ਜਾਗਰੂਕ ਕੀਤਾ | ਸਮਾਗਮ 'ਚ ਸ਼ਾਮਿਲ ਸਾਰੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ | ਇਸ ਮੌਕੇ ਦੌਰਾਨ ਕਾਲਜ ਦਾ ਸਮੂਹ ਸਟਾਫ਼ ਅਤੇ ਐਨ. ਐਸ. ਐਸ. ਦੇ ਵਲੰਟੀਅਰਜ਼ ਸ਼ਾਮਿਲ ਸਨ |
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਨੇ ਸਪੀਕਰ ਸੰਧਵਾਂ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਅਧੀਨ ਧੀ ਅਣਮੁੱਲੀ ਦਾਤ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।