13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਅਧੀਨ ਧੀ ਅਣਮੁੱਲੀ ਦਾਤ ਦਿਵਸ ਮਨਾਇਆ

ਅਜੀਤ ਡੈਸਕ 31-01-2026
ਬਾਜਾਖਾਨਾ, 30 ਜਨਵਰੀ (ਜਗਦੀਪ ਸਿੰਘ ਗਿੱਲ)-'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਅਧੀਨ ਧੀ ਅਣਮੁੱਲੀ ਦਾਤ ਦਿਵਸ ਮਨਾਇਆ ਗਿਆ | ਰਤਨਦੀਪ ਕÏਰ ਸੰਧੂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਰੀਦਕੋਟ ਦੇ ਉਪਰਾਲੇ ਸਦਕਾ 'ਬੇਟੀ ਬਚਾਓ, ਬੇਟੀ ਪੜਾਓ' ਦੇ ਬੈਨਰ ਹੇਠ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਧੀਨ ਇਕ ਵਿਸ਼ੇਸ਼ ਪਹਿਲ ਕਦਮੀਂ ਕੀਤੀ ਗਈ | ਇਸ ਤਹਿਤ ਸਰਕਲ ਬਾਜਾਖਾਨਾ ਵਿਖੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਰਵਿੰਦਰ ਸਿੰਘ ਭੱਟੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰਜਿੰਦਰ ਕÏਰ ਸਰਕਲ ਸੁਪਰਵਾਈਜਰ ਵਲੋਂ ਨਵ-ਜੰਮੀਆਂ ਬੱਚੀਆਂ ਲਈ ਧੀ ਅਣਮੁੱਲੀ ਦਾਤ ਰਾਹੀਂ ਬੱਚੀਆਂ ਦੇ ਜਨਮ ਦਾ ਜਸ਼ਨ ਪੈਰਾਂ ਦੇ ਨਿਸ਼ਾਨ ਲੈ ਕੇ ਛਪਵਾਏ ਗਏ ਅਤੇ ਲੈਮੀਨੇਸ਼ਨ ਕਰਕੇ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਤੋਹਫ਼ੇ ਵਜੋਂ ਦਿੱਤੇ ਗਏ ਅਤੇ ਨਵਜੰਮੀਆਂ ਬੱਚੀਆਂ ਨੂੰ ਬੇਬੀ ਕੰਬਲ ਅਤੇ ਬੇਬੀ ਸੂਟ ਅਤੇ ਮਿਠਾਈਆਂ ਵੰਡ ਕੇ ਧੀ ਅਣਮੁੱਲੀ ਦਾਤ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਕਸਬਾ ਬਾਜਾਖਾਨਾ ਦੇ ਮÏਜੂਦਾ ਗਰਾਮ ਪੰਚਾਇਤਾਂ ਦੇ ਸਰਪੰਚ-ਪੰਚ ਅਤੇ ਸਰਕਲ ਦੇ ਵਰਕਰ ਅਤੇ ਹੈਲਪਰ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ. ਬੀ. ਆਰ. ਐੱਸ. ਕਾਲਜ 'ਚ 77ਵਾਂ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਫਰੀਡਮ ਫਾਈਟਰਜ਼ ਡੀਪੈਂਡੈਨਟਸ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।