ਮੁੱਖ ਚੌਕ ਵਿਖੇ ਲੁਟੇਰੇ ਲਾਕਟ ਝਪਟ ਕੇ ਫਰਾਰ
ਗੁਰਾਇਆ, 6 ਨਵੰਬਰ (ਬਲਵਿੰਦਰ ਸਿੰਘ)-ਇੱਥੇ ਮੁੱਖ ਚੌਂਕ ਵਿਖੇ ਇਕ ਵਿਅਕਤੀ ਹਲਵਾਈ ਦੀ ਦੁਕਾਨ ਤੋਂ ਸਮੋਸੇ ਲੈ ਕੇ ਆ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੇ ਗਲੇ ’ਚ ਪਾਇਆ ਸੋਨੇ ਦਾ ਲਾਕਟ ਝਪਟ ਲਿਆ ਤੇ ਫ਼ਰਾਰ ਹੋ ਗਏ। ਗੱਲਬਾਤ ਕਰਦੇ ਹੋਏ ਸੁਰਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਕਾਹਨਾਂ ਢੇਸੀਆਂ ਨੇ ਦੱਸਿਆ ਕਿ ਉਹ ਸਮੋਸੇ ਲੈ ਕੇ ਆ ਰਿਹਾ ਸੀ ਕਿ ਇਕ ਮੋਟਰਸਾਈਕਲ ‘ਤੇ ਆਏ ਦੋ ਮੋਨੇ ਨੌਜਵਾਨਾਂ ਨੇ ਉਸ ਦੇ ਗਲੇ ’ਚੋਂ ਲਾਕਟ ਝਪਟ ਕੇ ਫ਼ਰਾਰ ਹੋ ਗਏ।
ਪੀੜਤ ਸੁਰਜੀਤ ਸਿੰਘ ਜਿਸ ਦਾ ਲਾਕਟ ਲੁਟੇਰਿਆਂ ਨੇ ਝਪਟ ਲਿਆ।
07-11-2026