07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮਨਸੂਰਪੁਰ ਸਕੂਲ ਦੇ ਹੋਣਹਾਰ ਸਾਬਕਾ ਵਿਦਿਆਰਥੀਆਂ ਨੂੰ ਹਰਨੇਕ ਸਿੰਘ ਸਿੱਧੂ ਵਲੋਂ ਨਕਦ ਰਾਸ਼ੀ ਭੇਟ

ਗੁਰਾਇਆ, 6 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਵਿੱਚ ਪੜ੍ਹ ਰਹੇ ਛੇਵੀਂ ਤੋਂ ਬਾਰ੍ਹਵੀਂ ਤੱਕ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਹੋਣਹਾਰ ਵਿਦਿਆਰਥੀ ਨੂੰ ਹਰਨੇਕ ਸਿੰਘ ਸਿੱਧੂ (ਯੂ ਕੇ) ਵਲੋਂ ਹਰ ਸਾਲ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਲਈ ਨਕਦ ਇਨਾਮ ਦਿੱਤੇ ਜਾਂਦੇ ਹਨ। ਇਸ ਵਾਰ ਵੀ ਉਨ੍ਹਾਂ ਵਲੋਂ ਉੱਘੇ ਸਮਾਜ ਸੇਵਕ ਵਿਸ਼ਵਿੰਦਰ ਦੱਤ ਜੀ ਰਾਹੀਂ 20 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ।

ਅਜੀਤ ਡੈਸਕ 07-11-2026
ਗੁਰਾਇਆ, 6 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਵਿੱਚ ਪੜ੍ਹ ਰਹੇ ਛੇਵੀਂ ਤੋਂ ਬਾਰ੍ਹਵੀਂ ਤੱਕ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਹੋਣਹਾਰ ਵਿਦਿਆਰਥੀ ਨੂੰ ਹਰਨੇਕ ਸਿੰਘ ਸਿੱਧੂ (ਯੂ ਕੇ) ਵਲੋਂ ਹਰ ਸਾਲ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਲਈ ਨਕਦ ਇਨਾਮ ਦਿੱਤੇ ਜਾਂਦੇ ਹਨ। ਇਸ ਵਾਰ ਵੀ ਉਨ੍ਹਾਂ ਵਲੋਂ ਉੱਘੇ ਸਮਾਜ ਸੇਵਕ ਵਿਸ਼ਵਿੰਦਰ ਦੱਤ ਜੀ ਰਾਹੀਂ 20 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਲੋੜਵੰਦ 25 ਵਿਦਿਆਰਥੀਆਂ ਨੂੰ ਵਧੀਆ ਸ਼ਾਨਦਾਰ ਗਰਮ ਕੋਟੀਆਂ ਵੀ ਦਿੱਤੀਆਂ। ਅੱਗੇ ਤੋਂ ਵੀ ਸਕੂਲ ਦੇ ਵਿਕਾਸ ਲਈ ਉੱਦਮ ’ਚ ਸਹਿਯੋਗ ਦਿੰਦੇ ਰਹਿਣਗੇ। ਸਮਾਗਮ ’ਚ ਬੋਲਦਿਆਂ ਰਿਟਾ. ਪਿ੍ੰਸੀਪਲ ਅਤੇ ਉਨ੍ਹਾਂ ਦੇ ‘ਕਲਾਸ ਮੇਟ’ ਵਿਸ਼ਵਿੰਦਰ ਦੱਤ ਨੇ ਕਿਹਾ ਕਿ ਦਾਨੀ ਸੱਜਣ ਤਾਂ ਬਹੁਤ ਹਨ। ਪਰ ਸਕੂਲ ਦੇ ਵਿਦਿਆਰਥੀਆਂ ਦੀ ਤਰੱਕੀ ਅਤੇ ਬੇਹਤਰੀ ਲਈ ਉੱਦਮੀ ਹਰਨੇਕ ਸਿੰਘ ਸਿੱਧੂ ਵਰਗਾ ਕੋਈ ਵਿਰਲਾ ਹੀ ਹੈ। ਸਕੂਲ ਇੰਚਾਰਜ ਅਵਤਾਰ ਲਾਲ ਮਹਿਸਮਪੁਰ (ਲੈਕਚਰਾਰ ਹਿਸਟਰੀ) ਨੇ ਸੰਬੋਧਨ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ।। ਸਟੇਜ ਸੰਚਾਲਨ ਅਵਤਾਰ ਲਾਲ ਹਿੰਦੀ ਮਾਸਟਰ ਨੇ ਕੀਤਾ। ਇਸ ਮੌਕੇ ਸਮੂਹ ਸਟਾਫ਼ ਸ਼੍ਰੀਮਤੀ ਵਸੂਧਾ ਮੈਡਮ, ਕੁਲਵਿੰਦਰ ਕੌਰ, ਕਿਰਨ ਪਾਲ ਕੌਰ, ਕੁਲਜੀਤ ਸਿੰਘ, ਸ਼ੀਤਲ ਮੈਡਮ, ਸ਼ੁਭਮ ਗੋਇਲ, ਹਰਜਸ ਪਾਲ, ਸੁਰਜੀਤ ਕੁਮਾਰ, ਅਮਰਜੀਤ ਕੌਰ ਤੇ ਚਰਨਜੀਤ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਚੌਕ ਵਿਖੇ ਲੁਟੇਰੇ ਲਾਕਟ ਝਪਟ ਕੇ ਫਰਾਰ ਅਗਲੀ ਖ਼ਬਰ ਡੀ.ਏ.ਵੀ. ਸਕੂਲ ਵਲੋਂ 40 ਸਾਲਾਂ ਦੀ ਸ਼ਾਨਦਾਰ ਵਿੱਦਿਅਕ ਯਾਤਰਾ ਨੂੰ ਸਮਰਪਿਤ ਦੋ ਰੋਜ਼ਾ ਕੌਸ਼ਲ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।