01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਲੋਹੀਆਂ ਦੇ ਪ੍ਰਚੀਨ ਸ਼ਿਵ ਮੰਦਿਰ ’ਚ ‘ਸ਼੍ਰੀਮਦ ਭਾਗਵਤ ਕਥਾ’ ਲਗਾਤਾਰ ਜਾਰੀ

ਲੋਹੀਆਂ ਖਾਸ, 31 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਕੱਤਕ ਮਹੀਨੇ ਦੇ ਪਵਿੱਤਰ ਅਵਸਰ ’ਤੇ ਚੱਲ ਰਹੀ ‘ਸ਼੍ਰੀਮਦ ਭਾਗਵਤ ਕਥਾ’ ਨੇ ਲਗਾਤਾਰ ਜਾਰੀ ਹੈ| 27 ਅਕਤੂਬਰ ਤੋਂ ਚੱਲ ਰਹੀ ਇਸ ਕਥਾ ਦੀ ਆਰੰਭਤਾ ‘ਸ਼੍ਰੀ ਹਨੂੰਮਾਨ ਚਾਲੀਸਾ ਪਾਠ’ ਦੇ ਜਾਪ ਨਾਲ ਕੀਤੀ ਗਈ ਸੀ| ਅੱਜ 5ਵੇਂ ਦਿਨ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਰਾਜ ਕਥਾ ਪ੍ਰਵਾਹ ਰਾਹੀਂ ਹਾਜਰੀਨ ਸੰਗਤਾਂ ਨੂੰ ਦੱਸਿਆ ਕਿ ਜੁੱਗਾਂ ਤੋਂ ਚੱਲ ਰਹੀ ਨਿਰਸਵਾਰਥ ‘ਪ੍ਰਭੂ ਭਗਤੀ’ ਹੀ ਪ੍ਰਭੂ ਨੂੰ ਪਾਉਣ ਲਈ ਉੱਤਮ ਗੁਣ ਹੈ, ਜੋ ਪ੍ਰਭੂ ਦੇ ਗੁਣ ਅਤੇ ਮਹਿਮਾ ਗਾਉਣ ਨਾਲ ਹੀ ਪ੍ਰਾਪਤ ਹੁੰਦੀ ਹੈ| ਸਟੇਜ ਸੰਚਾਲਕ ਪੰਚਾਇਤ ਅਫਸਰ ਰੁਪੇਸ਼ ਕੁਮਾਰ ਸੱਦੀ ਨੇ ਦੱਸਿਆ ਕਿ ਕਥਾ ਸਮਾਪਤੀ ਦੌਰਾਨ 2 ਨਵੰਬਰ ਦਾ ਦਿਨ ਬ੍ਰਹਮਲੀਨ ਸ਼੍ਰੀ 108 ਮਹੰਤ ਰਵਿੰਦਰਾ ਗਿਰੀ ਜੀ ਮਹਾਰਾਜ ਦੀ ਯਾਦ ਵਿੱਚ ਸਲਾਨਾ ਭੰਡਾਰੇ ਦੇ ਰੂਪ ’ਚ ਮਨਾਇਆ ਜਾਵੇਗਾ, ਜਿਸ ਵਿੱਚ ਸਵੇਰੇ 10 ਵਜੇ ਸ਼੍ਰੀ ਰਮਾਇਣ ਜੀ ਦਾ ਪਾਠ ਅਤੇ ਕੀਰਤਨ ਹੋਵੇਗਾ, ਉਪਰੰਤ 12 ਵਜੇ ਦੁਪਹਿਰੇ ਭੰਡਾਰਾ ਹੋਵੇਗਾ| ਇਸ ਮੌਕੇ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਮਹੰਤ ਸ੍ਰੀ ਜੈ ਰਾਮ ਗਿਰੀ ਜੀ ਮਹਾਰਾਜ, ਗੁ: ਸਿੰਘ ਸਭਾ ਦੇ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ, ਲੋਹੀਆਂ ਵਪਾਰ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ, ਸਟੇਜ ਸੰਚਾਲਕ ਪੰਚਾਇਤ ਅਫਸਰ ਰੁਪੇਸ਼ ਕੁਮਾਰ ਸੱਦੀ, ਮਾ. ਰਵੀ ਸ਼ੰਕਰ ਸ਼ਰਮਾ, ਰਾਜ ਕੁਮਾਰ ਸ਼ਰਮਾ, ਅਰਜੀ ਨਵੀਸ ਗੌਰਵ ਗੁਪਤਾ, ਮੁਨੀਸ਼ ਗੁਪਤਾ, ਅਸ਼ਵਨੀ ਬਾਂਸਲ, ਸ਼ਾਲੂ ਸੱਦੀ, ਮੋਨੂੰ ਸ਼ਾਹ, ਬੋਬੀ ਕੰਡਾ, ਆਰਜੂ ਅਰੋੜਾ, ਹੀਰਾ ਲਾਲ, ਸੰਤੋਖ ਸਿੰਘ, ਵਿਕਾਸ਼ ਖੇੜਾ, ਸੌਰਵ ਟਾਰਗਟ ਸਮੇਤ ਸ਼ਹਿਰ ਦੇ ਪਤਵੰਤੇ ਵੀ ਹਾਜਰ ਸਨ|

ਅਜੀਤ ਡੈਸਕ 01-11-2026

ਪਿਛਲੀ ਖ਼ਬਰ ਸਪੋਰਟਸ ਐਡ ਕਲਚਰਲ ਐਸੋਸੀਏਸ਼ਨ ਨੂਰਮਹਿਲ ਵੱਲੋਂ ਕਰਵਾਏ ਜਾਣ ਵਾਲੇ ਸਾਲਾਨਾ ਐਥਲੈਟਿਕਸ ਮੁਕਾਬਲਿਆਂ ਦੀਆਂ ਤਰੀਕਾਂ ਵਿੱਚ ਤਬਦ... ਅਗਲੀ ਖ਼ਬਰ ਮੁੱਖ ਮੰਤਰੀ ਦੀ ਨਕੋਦਰ ਫੇਰੀ ਨੇ ਹਲਕੇ ਦੇ ਲੋਕਾਂ ਨੂੰ ਕੀਤਾ ਨਿਰਾਸ਼-ਅਸ਼ਵਨ ਭੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।