25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬੜਾ ਪਿੰਡ ਸਮੇਤ 5 ਪਿੰਡਾਂ ਨੂੰ ਨਸ਼ੇ ਦੇ ਲਈ ਹਾਟ ਸਪਾਟ ਘੋਸ਼ਿਤ ਕੀਤਾ - ਡੀ . ਆਈ . ਜੀ ਨਵੀਨ ਸਿੰਗਲਾ ਬੜਾ ਪਿੰਡ ਵਾਸੀਆਂ ਨੇ ਪਿੰਡ ਨੂੰ ਹਾਟ ਸਪਾਟ ਐਲਾਨਣ ’ਤੇ ਇਤਰਾਜ ਪ੍ਰਗਟਾਇਆ

ਗੁਰਾਇਆ, 24 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਬੜਾ ਪਿੰਡ ਸਮੇਤ 5 ਪਿੰਡਾਂ ਨੂੰ ਨਸ਼ੇ ਦੇ ਹਾਟ ਸਪਾਟ ਇਲਾਕੇ ਐਲਾਨਿਆ ਗਿਆ ਹੈ । ਜਿਸ ਤੋਂ ਬਾਅਦ ਅੱਜ ਡੀ.

ਬੜਾ ਪਿੰਡ ਦੇ ਖੇਡ ਮੈਦਾਨ ਦਾ ਨਿਰੀਖਣ ਕਰਦੇ ਹੋਏ ਡੀ.ਆਈ.ਜੀ ਨਵੀਨ ਸਿੰਗਲਾ ਤੇ ਹੋਰ ਪੁਲਿਸ ਅਧਿਕਾਰੀ । ਤਸਵੀਰ-ਚਰਨਜੀਤ ਸਿੰਘ ਦੁਸਾਂਝ 25-10-2026
ਗੁਰਾਇਆ, 24 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਬੜਾ ਪਿੰਡ ਸਮੇਤ 5 ਪਿੰਡਾਂ ਨੂੰ ਨਸ਼ੇ ਦੇ ਹਾਟ ਸਪਾਟ ਇਲਾਕੇ ਐਲਾਨਿਆ ਗਿਆ ਹੈ । ਜਿਸ ਤੋਂ ਬਾਅਦ ਅੱਜ ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ,ਐਸ.ਐਸ.ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ , ਡੀ.ਐਸ.ਪੀ. ਫਿਲੌਰ ਭਰਤ ਮਸੀਹ ਸਮੇਤ ਪੁਲਿਸ ਪਾਰਟੀ ਬੜਾ ਪਿੰਡ ਵਿਖੇ ਪਹੁੰਚੇ । ਜਿੱਥੇ ਉਨ੍ਹਾਂ ਪਿੰਡ ਦੀ ਗ੍ਰਾਮ ਪੰਚਾਇਤ, ਪਤਵੰਤੇ ਸੱਜਣਾਂ ਤੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਅਤੇ ਖੇਡ ਮੈਦਾਨ ਦਾ ਦੌਰਾ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਖੇਡਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜਿੱਥੋਂ ਇੰਟਰਨੈਸ਼ਨਲ ਖਿਡਾਰੀ ਵੀ ਨਿਕਲੇ ਹਨ । ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਦੇ ਪਿੰਡ ’ਚ ਸੀ. ਐਚ. ਸੀ. ਸੈਂਟਰ ਹੋਣ ਕਰਕੇ 82 ਪਿੰਡਾਂ ਦੇ ਲੋਕ ਜੋ ਨਸ਼ੇ ਦੇ ਸ਼ਿਕਾਰ ਹਨ, ਨਸ਼ਾ ਛੱਡਣ ਵਾਲੀ ਗੋਲੀ, ਇੱਥੋਂ ਲੈਣ ਆਉਂਦੇ ਹਨ ਉਸੇ ਹੀ ਡਾਟੇ ਨੂੰ ਲੈ ਕੇ ਬੜਾ ਪਿੰਡ ਨੂੰ ਹਾਟ ਸਪਾਟ ਐਲਾਨ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਇਸ ਮੌਕੇ ਪੁਲਿਸ ਅਧਿਕਾਰੀਆ ਨੂੰ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਅਤੇ ਹੋਰ ਤਹਿਸੀਲ ਪੱਧਰੀ ਖੇਡ ਮੁਕਾਬਲੇ ਉਨ੍ਹਾਂ ਦੇ ਪਿੰਡ ਹੁੰਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਪਿੰਡ ਨੂੰ ਹਾਟ ਸਪੋਟ ਖੇਤਰ ’ਚੋਂ ਕੱਢਿਆ ਜਾਵੇ । ਇਸ ਮੌਕੇ ਡੀ.ਆਈ.ਜੀ. ਨਵੀਨ ਸਿੰਗਲਾ ਨੇ ਕਿਹਾ ਕਾਸੋ ਆਪ੍ਰੇਸ਼ਨ ਦੇ ਤਹਿਤ ਪੂਰੇ ਪੰਜਾਬ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਛੇੜੀ ਹੋਈ ਹੈ ਇਸੇ ਲੜੀ ਤਹਿਤ ਫਿਲੌਰ ਦੇ ਪੰਜ ਪਿੰਡਾਂ ਨੂੰ ਹਾਟ ਸਪਾਟ ਐਲਾਨਿਆ ਗਿਆ ਸੀ ਜਿਸ ਵਿੱਚ ਬੜਾ ਪਿੰਡ, ਗੰਨਾ ਪਿੰਡ ,ਸਮਰਾੜੀ ,ਸੇਲਕੀਆਣਾ ਪਿੰਡ ਸ਼ਾਮਿਲ ਹਨ, ਪਰ ਪਿੰਡ ਵਾਸੀਆਂ ਨੇ ਜੋ ਇਤਰਾਜ ਕੀਤਾ ਹੈ ਉਸ ਬਾਰੇ ਵੀ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 16 ਐਫਆਈਆਰਜ਼ ਪੁਲਿਸ ਨੇ ਇਸ ਪਿੰਡ ਵਿੱਚ ਦਰਜ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ’ਤੇ ਉਹ ਪਿੰਡ ਨੂੰ ਇਸ ਲਿਸਟ ’ਚੋਂ ਬਾਹਰ ਕੱਢਣ ਲਈ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਡਾਟਾ ਦਾ ਪੁਨਰ ਨਿਰੀਖਣ ਕਰਨਗੇ।
ਪਿਛਲੀ ਖ਼ਬਰ ਪਾਲਾ ਜਲਾਲਪੁਰ ਨੇ ਪਿੰਡ ਕੰਗ ਕਲਾਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਕੀਤੀ ਰਵਾਨਾ ਅਗਲੀ ਖ਼ਬਰ ਪੰਜਾਬ ਨੂੰ ਨਿਆਂ , ਰੁਜ਼ਗਾਰ ਅਤੇ ਨਸ਼ਾ - ਮੁਕਤੀ ਚਾਹੀਦੀ ਹੈ - ਸ਼੍ਰੋਮਣੀ ਅਕਾਲੀ ਦਲ ( ਅ )

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।