11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੀਆਂ ਖਿਡਾਰਨਾਂ ਨੇ ਸਟੇਟ ’ਚੋਂ ਤੀਸਰਾ ਸਥਾਨ ਕੀਤਾ ਹਾਸਿਲ

ਦੁਸਾਂਝ ਕਲਾਂ 10 ਅਕਤੂਬਰ ( ਰਾਮ ਪ੍ਰਕਾਸ਼ ਟੋਨੀ )– 70 ਵੀਆਂ ਪੰਜਾਬ ਹੈਂਡਬਾਲ ਟੂਰਨਾਮੈਂਟ ਜੋ ਕਿ ਬਠਿੰਡਾ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ 5 ਅਕਤੂਬਰ ਤੋਂ ਲੈ ਕੇ 9 ਅਕਤੂਬਰ ਤੱਕ ਕਰਵਾਈਆਂ ਗਈਆਂ ਸੀ । ਉਸ ਵਿੱਚ ਮਾਣ ਵਾਲੀ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੀਆਂ ਹੋਣਹਾਰ 10 ਖਿਡਾਰਨਾਂ ਨੇ ਭਾਗ ਲਿਆ ਅਤੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ।

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੀਆਂ ਖਿਡਾਰਨਾਂ ਪ੍ਰਿੰਸੀਪਲ ਮੈਡਮ ਕਮਲਜੀਤ , ਸੋਮਨਾਥ , ਕੁਲਵਿੰਦਰ ਸਿੰਘ ਦੁਸਾਂਝ ਨਾਲ ਜੇਤੂ ਖਿਡਾਰਨਾਂ । ਤਸਵੀਰ : ਰਾਮ ਪ੍ਰਕਾਸ਼ ਟੋਨੀ 11-10-2026
ਦੁਸਾਂਝ ਕਲਾਂ 10 ਅਕਤੂਬਰ ( ਰਾਮ ਪ੍ਰਕਾਸ਼ ਟੋਨੀ )– 70 ਵੀਆਂ ਪੰਜਾਬ ਹੈਂਡਬਾਲ ਟੂਰਨਾਮੈਂਟ ਜੋ ਕਿ ਬਠਿੰਡਾ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ 5 ਅਕਤੂਬਰ ਤੋਂ ਲੈ ਕੇ 9 ਅਕਤੂਬਰ ਤੱਕ ਕਰਵਾਈਆਂ ਗਈਆਂ ਸੀ । ਉਸ ਵਿੱਚ ਮਾਣ ਵਾਲੀ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੀਆਂ ਹੋਣਹਾਰ 10 ਖਿਡਾਰਨਾਂ ਨੇ ਭਾਗ ਲਿਆ ਅਤੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ । ਜਲੰਧਰ ਦੀ ਅੰਡਰ 14 ਲੜਕੀਆਂ ਦੀ ਟੀਮ ਪੰਜਾਬ ਵਿੱਚੋਂ ਤੀਜੇ ਸਥਾਨ ’ਤੇ ਰਹੀ ਪਹਿਲੇ ਮੈਚ ਵਿੱਚ ਮਾਨਸਾ ਨੂੰ 7-4 ਨਾਲ, ਦੂਸਰੇ ਮੈਚ ਵਿੱਚ ਨਵਾਂ ਸ਼ਹਿਰ ਨੂੰ 9-1 ਨਾਲ਼ , ਤੀਸਰੇ ਮੈਚ ਵਿੱਚ ਸੰਗਰੂਰ ਨੂੰ 7-0 ਨਾਲ਼ , ਪ੍ਰੀ ਕੁਆਟਰ ਵਿੱਚ ਮੋਹਾਲੀ ਨੂੰ 11-9 ਨਾਲ਼ , ਕੁਆਟਰ ਫਾਈਨਲ ਵਿੱਚ ਰੋਪੜ ਨੂੰ 17-10 ਨਾਲ਼ ਹਰਾ ਕੇ ਟੀਮ ਨੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਵਿੱਚ ਬਠਿੰਡੇ ਨੂੰ ਇੱਕ ਸਮੇਂ 3 ਗੋਲਾਂ ਨਾਲ਼ ਜਿੱਤ ਰਹੇ ਸੀ ,, ਪਰ ਆਖ਼ਰੀ 2 ਮਿੰਟਾਂ ਵਿੱਚ ਟੀਮ 1 ਗੋਲ਼ ਨਾਲ਼ ਹਾਰ ਗਈ । ਉਸ ਤੋਂ ਬਾਅਦ ਤੀਸਰੇ ਸਥਾਨ ਲਈ ਹੋਸ਼ਿਆਰਪੁਰ ਨਾਲ਼ ਦੂਜੇ ਐਕਸਟਰਾ ਟਾਇਮ ਵਿੱਚ ਟੀਮ 1 ਗੋਲ਼ 17 - 18 ਗੋਲ ਨਾਲ਼ ਜਿੱਤੀ । ਬਠਿੰਡਾ ਪਹਿਲਾ ਸਥਾਨ , ਮਾਨਸਾ ਦੂਸਰਾ ਤੇ ਜਲੰਧਰ ਨੂੰ ਤੀਸਰਾ ਸਥਾਨ ਮਿਲਿਆਂ। ਇਸ ਜਿੱਤ ਤੇ ਸਕੂਲ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਸਮੂਹ ਸਟਾਫ ਮੈਂਬਰ ਅਤੇ ਐਸ .ਐਮ . ਸੀ ਕਮੇਟੀ ਵੱਲੋਂ ਟੀਮ ਇੰਚਾਰਜ ਸ਼੍ਰੀ ਸੋਮਨਾਥ ਅਤੇ ਅਤੇ ਜ਼ਿਲ੍ਹਾ ਹੈਂਡਬਾਲ ਕੋਚ ਕੁਲਵਿੰਦਰ ਸਿੰਘ ਨੂੰ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ਪਿੰਡ ਨੌਗੱਜਾ ਵਿਖੇ 22ਵਾਂ ਸਾਲਾਨਾ ਮਾਂ ਭਗਵਤੀ ਜਾਗਰਣ 19 ਨੂੰ ਅਗਲੀ ਖ਼ਬਰ ਗਠੀਆ ਸਿਰਫ਼ ਜੋੜਾਂ ਦੇ ਦਰਦ ਦੀ ਬਿਮਾਰੀ ਨਹੀਂ -ਡਾ. ਅੰਕੁਸ਼ ਪੀ.ਐੱਮ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।