05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਡੀ.ਏ.ਵੀ. ਕਾਲਜ ਨਕੋਦਰ ਵਿਖੇ ਈ-ਵੇਸਟ ਰੀਸਾਈਕਲਿੰਗ ਪ੍ਰੋਗਰਾਮ ਬਾਰੇ ਜਾਗਰੂਕਤਾ ਲੈਕਚਰ ਕਰਵਾਇਆ

ਨਕੋਦਰ, 4 ਅਕਤੂਬਰ (ਤਿਲਕ ਰਾਜ ਸ਼ਰਮਾ)-ਕੇ. ਆਰ.

ਅਜੀਤ ਡੈਸਕ 05-10-2026
ਨਕੋਦਰ, 4 ਅਕਤੂਬਰ (ਤਿਲਕ ਰਾਜ ਸ਼ਰਮਾ)-ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਹੇਠ ਐਨ.ਐਸ.ਐਸ. ਵਿਭਾਗ ਵੱਲੋਂ ‘ਪਹਿਲ’ ਐਨ.ਜੀ.ਓ. ਜਲੰਧਰ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਚ ਸਵੱਛਤਾ ਅਭਿਆਨ, ਰੁੱਖ ਲਗਾਉਣ ਦੀ ਮੁਹਿੰਮ ਅਤੇ ਈ-ਵੇਸਟ ਰੀਸਾਈਕਲਿੰਗ ਪ੍ਰੋਗਰਾਮ ਸੰਬੰਧੀ ਜਾਗਰੂਕਤਾ ਲੈਕਚਰ ਕਰਵਾਇਆ ਗਿਆ। ਇਸ ਮੌਕੇ ‘ਪਹਿਲ’ ਐਨ.ਜੀ.ਓ. ਵਲੋਂ ਪ੍ਰਾਜੈਕਟ ਮੈਨੇਜਰ ਬਿਪਨ ਸੁਮਨ, ਡਾ. ਜੀਵਨ, ਸੁਖਦੇਵ ਰਾਜ ਗਿੱਲ, ਅਜੇ, ਜਸਕਰਨ, ਅਮਨਪ੍ਰੀਤ, ਸੁਨੀਤਾ, ਬਿਪਨ ਸੁਮਨ, ਬਲਜਿੰਦਰ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ। ਪ੍ਰਿੰਸੀਪਲ ਡਾ. ਸਲਿਲ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਨ.ਐਸ.ਐਸ. ਵਲੋਂ ਕਰਵਾਏ ਜਾ ਰਹੇ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਸਵੱਛਤਾ ਅਤੇ ਹਰਿਆਵਲ ਪ੍ਰਤੀ ਚੇਤਨਾ ਪੈਦਾ ਕਰਦੇ ਹਨ। ‘ਪਹਿਲ’ ਐਨ.ਜੀ.ਓ. ਦੇ ਪ੍ਰੋਜੈਕਟ ਮੈਨੇਜਰ ਬਿਪਨ ਸੁਮਨ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਈ-ਵੇਸਟ ਦੀ ਸਹੀ ਇਕੱਤਰਤਾ, ਛਾਂਟੀ, ਰੀਸਾਈਕਲਿੰਗ ਅਤੇ ਯੋਗ ਢੰਗ ਨਾਲ ਨਿਪਟਾਰੇ ਦੀ ਮਹੱਤਤਾ ਨੂੰ ਸਮਝਣਾ ਸਮੇਂ ਦੀ ਜਰੂਰਤ ਹੈ। ਸਵੱਛਤਾ ਅਭਿਆਨ ਤਹਿਤ ਐਨ.ਐਸ.ਐਸ. ਵਲੰਟੀਅਰਾਂ, ਕਾਲਜ ਸਟਾਫ਼ ਅਤੇ ਪਹਿਲ ਐਨ.ਜੀ.ਓ. ਦੇ ਵਲੰਟੀਅਰਾਂ ਵਲੋਂ ਮਿਲ ਕੇ ਕੈਂਪਸ ਵਿੱਚ 25 ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਦੌਰਾਨ ਕਾਲਜ ਵੱਲੋਂ ਆਯੋਜਿਤ ਵੱਖ-ਵੱਖ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਕਰਨ ਵਾਲੇ ਪਹਿਲ ਸੰਸਥਾ ਅਤੇ ਐਨ.ਐਸ.ਐਸ. ਵਲੰਟੀਅਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅਖੀਰ ’ਚ ਪ੍ਰੋਗਰਾਮ ਅਫ਼ਸਰ ਡਾ. ਦੁਰਗੇਸ਼ ਨੰਦਨੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਐਨ. ਐਸ. ਐਸ. ਪ੍ਰੋਗਰਾਮ ਅਫਸਰ ਡਾਕਟਰ ਸਾਹਿਲ ਅਰੋੜਾ, ਵਾਈਸ ਪ੍ਰਿੰਸੀਪਲ ਪ੍ਰੋ. ਮਾਧਵੀ ਸ਼ਰਮਾ, ਪ੍ਰੋ. ਪੰਕਜ ਵਰਮਾ, ਪ੍ਰੋ. ਸਮੀਰ ਸਭਰਵਾਲ, ਡਾ. ਨੇਹਾ ਵਰਮਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਰੀ ਮਾਤਰਾ ’ਚ ਭੁੱਕੀ ਸਮੇਤ ਇੱਕ ਕਾਬੂ ਅਗਲੀ ਖ਼ਬਰ ਪੰਜਾਬ ਯੂਥ ਕਾਂਗਰਸ ਲੀਗਲ ਸੈੱਲ ਦੀ ਮੀਟਿੰਗ ’ਚ ਜਥੇਬੰਦੀ ਨੂੰ ਮਜ਼ਬੂਤ ਕਰਨ ਸੰਬੰਧੀ ਹੋਈ ਵਿਚਾਰ-ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।