17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦੀਪਕ ਬਾਲੀ ਨੂੰ ਜਲੰਧਰ ਛਾਉਣੀ ਹਲਕੇ ਦਾ ਇੰਚਾਰਜ ਲਾਏ ਜਾਣ ਦਾ ਵਿਰੋਧ-‘ਆਪ’ ਦੇ 10 ਬਲਾਕ ਪ੍ਰਧਾਨਾਂ ਵਲੋਂ ਅਸਤੀਫ਼ੇ

ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਜਲੰਧਰ ਛਾਉਣੀ ਹਲਕੇ ’ਚ ਆਮ ਆਦਮੀ ਪਾਰਟੀ ਦੀ ਸਿਆਸਤ ਅੱਜ ਉਸ ਸਮੇਂ ਗਰਮਾ ਗਈ, ਜਦੋਂ ਦੀਪਕ ਬਾਲੀ ਨੂੰ ਹਲਕਾ ਇੰਚਾਰਜ ਲਾਏ ਜਾਣ ਦੇ ਵਿਰੋਧ ’ਚ 11 ’ਚੋਂ 10 ਬਲਾਕ ਪ੍ਰਧਾਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਇਸ ਮੌਕੇ ਅਸਤੀਫਾ ਦੇਣ ਵਾਲੇ ਬਲਾਕ ਪ੍ਰਧਾਨਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਹੋਰਨਾਂ ਆਗੂਆਂ ਨੇ ਵੀ ਬੀਬੀ ਰਾਜਵਿੰਦਰ ਕੌਰ ਥਿਆੜਾ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਪਾਰਟੀ ਹਾਈਕਮਾਨ ਨੂੰ ਆਪਣਾ ਫੈਸਲਾ ਬਦਲਣ ਲਈ 2 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਹਾਈਕਮਾਨ ਆਪਣਾ ਫੈਸਲਾ ਨਹੀਂ ਬਦਲਦੀ ਤਾਂ ਉਹ ਕੋਈ ਸਖਤ ਫੈਸਲਾ ਲੈਣ ਲਈ ਮਜ਼ਬੂਰ ਹੋਣਗੇ।

ਜਲੰਧਰ ’ਚ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ, ਬਲਾਕ ਪ੍ਰਧਾਨ ਤੇ ਹੋਰ ਆਗੂ ਬੀਬੀ ਰਾਜਵਿੰਦਰ ਕੌਰ ਥਿਆੜਾ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ। ਤਸਵੀਰ ਜੀ. ਪੀ. ਸਿੰਘ 17-10-2026
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਜਲੰਧਰ ਛਾਉਣੀ ਹਲਕੇ ’ਚ ਆਮ ਆਦਮੀ ਪਾਰਟੀ ਦੀ ਸਿਆਸਤ ਅੱਜ ਉਸ ਸਮੇਂ ਗਰਮਾ ਗਈ, ਜਦੋਂ ਦੀਪਕ ਬਾਲੀ ਨੂੰ ਹਲਕਾ ਇੰਚਾਰਜ ਲਾਏ ਜਾਣ ਦੇ ਵਿਰੋਧ ’ਚ 11 ’ਚੋਂ 10 ਬਲਾਕ ਪ੍ਰਧਾਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਇਸ ਮੌਕੇ ਅਸਤੀਫਾ ਦੇਣ ਵਾਲੇ ਬਲਾਕ ਪ੍ਰਧਾਨਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਹੋਰਨਾਂ ਆਗੂਆਂ ਨੇ ਵੀ ਬੀਬੀ ਰਾਜਵਿੰਦਰ ਕੌਰ ਥਿਆੜਾ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਪਾਰਟੀ ਹਾਈਕਮਾਨ ਨੂੰ ਆਪਣਾ ਫੈਸਲਾ ਬਦਲਣ ਲਈ 2 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਹਾਈਕਮਾਨ ਆਪਣਾ ਫੈਸਲਾ ਨਹੀਂ ਬਦਲਦੀ ਤਾਂ ਉਹ ਕੋਈ ਸਖਤ ਫੈਸਲਾ ਲੈਣ ਲਈ ਮਜ਼ਬੂਰ ਹੋਣਗੇ। ਇੱਥੇ ਦੱਸਣਯੋਗ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਬੀਤੇ ਕੱਲ੍ਹ ਇਕ ਵੱਡਾ ਸਿਆਸੀ ਫੇਰਬਦਲ ਕਰਦੇ ਹੋਏ ਬੀਬੀ ਰਾਜਵਿੰਦਰ ਕੌਰ ਥਿਆੜਾ ਦੀ ਥਾਂ ’ਤੇ ਦੀਪਕ ਬਾਲੀ ਨੂੰ ਹਲਕਾ ਜਲੰਧਰ ਛਾਉਣੀ ਦਾ ਇੰਚਾਰਜ ਲਗਾਉਣ ਦਾ ਐਲਾਨ ਕੀਤਾ ਸੀ ਪਰ ਅੱਜ ਹਲਕੇ ਦੇ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਨੇ ਹਾਈਕਮਾਨ ਦੇ ਫੈਸਲਾ ਦਾ ਵਿਰੋਧ ਕਰਦੇ ਹੋਏ ਸਾਫ ਕੀਤਾ ਕਿ ਉਹ ਬੀਬੀ ਰਾਜਵਿੰਦਰ ਕੌਰ ਥਿਆੜਾ ਨਾਲ ਡੱਟ ਕੇ ਖੜ੍ਹੇ ਹਨ। ਓਧਰ ਅਸਤੀਫ਼ਾ ਦੇਣ ਵਾਲੇ ਬਲਾਕ ਪ੍ਰਧਾਨਾਂ ’ਚ ਅਜੇ ਸ਼ਰਮਾ, ਕਮਲਜੀਤ, ਇੰਦਰਜੀਤ ਸਿੰਘ, ਦਲਜੀਤ ਸਿੰਘ, ਨਰਿੰਦਰ, ਮੋਂਟੂ ਸੱਭਰਵਾਲ, ਅਰਸ਼ ਮਾਹਲ, ਮਨਦੀਪ ਰੌਕੀ, ਪਰਨੀਤ ਸਿੰਘ ਅਤੇ ਰਾਜੇਸ਼ ਭੱਟੀ ਸ਼ਾਮਿਲ ਹਨ। ਇਸ ਦੌਰਾਨ ਬੀਬੀ ਥਿਆੜਾ ਦੇ ਸਮਰਥਕਾਂ ਨੇ ਦਾਅਵਾ ਕੀਤਾ ਹੈ ਕਿ ਅੱਜ ਹਾਈਕਮਾਨ ਦੇ ਫੈਸਲੇ ਦੇ ਵਿਰੋਧ ’ਚ ਜਲੰਧਰ ਛਾਉਣੀ ਹਲਕੇ ਦੇ 40 ਸਰਪੰਚਾਂ, 7 ਕੌਂਸਲਰਾਂ, 2 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ ਤੇ ਹੋਰਨਾਂ ਆਗੂਆਂ ਨੇ ਇਕ ਮੀਟਿੰਗ ਕਰਕੇ ਬੀਬੀ ਥਿਆੜਾ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਮਰਥਕਾਂ ਵਲੋਂ ਜਾਰੀ ਬਿਆਨ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਹਾਈਕਮਾਨ ਆਪਣਾ ਫੈਸਲਾ ਨਹੀਂ ਬਦਲਦੀ ਤਾਂ ਆਉਣ ਵਾਲੇ ਦਿਨਾਂ ’ਚ ਮਹਿਲਾ ਵਿੰਗ, ਯੂਥ ਵਿੰਗ ਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਜੁੜੇ ਵਿੰਗਾਂ ਅਤੇ ਹੋਰ ਸੰਗਠਨਾਤਮਕ ਅਹੁਦੇਦਾਰਾਂ ਵਲੋਂ ਵੀ ਅਸਤੀਫ਼ੇ ਦੇ ਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਵੇਗਾ। ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਪਾਰਟੀ ਹਾਈਕਮਾਨ ਪਾਰਟੀ ਅੰਦਰ ਪੈਦਾ ਹੋਈ ਧੜੇਬੰਦੀ ਨੂੰ ਖਤਮ ਕਰਨ ਅਤੇ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਕੀ ਕਦਮ ਚੁੱਕਦੀ ਹੈ ਪਰ ਹਾਲ ਦੀ ਘੜੀ ਪਾਰਟੀ ਅੰਦਰ ਪੈਦਾ ਹੋਈ ਬਗਾਵਤ ਨੇ ਹਾਈਕਮਾਨ ਦੀਆਂ ਮੁਸ਼ਕਿਲਾਂ ਜ਼ਰੂਰ ਵਧਾ ਦਿੱਤੀਆਂ ਹਨ।
ਪਿਛਲੀ ਖ਼ਬਰ - ਬੀ.ਡਬਲਯੂ.ਐਫ. ਜੂਨੀਅਰ ਚੈਂਪੀਅਨਸ਼ਿਪ- ਜਗਸ਼ੇਰ ਸਿੰਘ ਖੰਗੂੜਾ ਨੇ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਸਿਟੀ ਰੇਲਵੇ ਸਟੇਸ਼ਨ ’ਤੇ ਯਾਤਰੀ ਜਾਗਰੂਕਤਾ ਤੇ ਖੋਜ ਅਭਿਆਨ ਚਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।