24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਚੋਣਾਂ ਤੋਂ ਪਹਿਲਾਂ ਨਿਗਮ ਵਲੋਂ ਕਰੋੜਾਂ ਦੇ ਕੰਮਾਂ ਨੂੰ ਪੂਰਾ ਕਰਨ ਦੀ ਵੱਡੀ ਜ਼ਿੰਮੇਵਾਰੀ-ਕੰਮਾਂ ਨੂੰ ਮਿਲੇਗੀ ਗਤੀ

ਜਲੰਧਰ, 23 ਸਤੰਬਰ (ਸ਼ਿਵ)-ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ ਜਦਕਿ ਦੂਜੇ ਪਾਸੇ ਹੁਣ ਨਗਰ ਨਿਗਮ ਲਈ ਵੀ ਇਨ੍ਹਾਂ ਚੋਣਾਂ ਨੂੰ ਦੇਖਦੇ ਹੋਏ ਉਸ ਦੀ ਜ਼ਿੰਮ੍ਹੇਵਾਰੀ ਜ਼ਿਆਦਾ ਵਧ ਗਈ ਹੈ ਕਿਉਂਕਿ ਜਿੱਥੇ ਹੁਣ ਸ਼ਹਿਰ ਦੇ ਚਾਰੇ ਹਲਕਿਆਂ ’ਚ ਸਿਆਸੀ ਆਗੂਆਂ ਵਲੋਂ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਪੂਰੇ ਕਰਨ ਲਈ ਵੀ ਨਗਰ ਨਿਗਮ ਕੋਲ ਪਹੁੰਚ ਕੀਤੀ ਜਾ ਰਹੀ ਹੈ ਕਿ ਉਹ ਹਲਕਿਆਂ ਵਿਚ ਵਿਕਾਸ ਦੇ ਕੰਮਾਂ ਨੂੰ ਸਮੇਂ ਸਿਰ ਪੂਰੇ ਕਰਵਾ ਦੇਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਤੇ ਲੋਕਾਂ ਦੀ ਜਿਹੜੀ ਉਨ੍ਹਾਂ ਪ੍ਰਤੀ ਕੋਈ ਨਾਰਾਜ਼ਗੀ ਵੀ ਹੈ ਤਾਂ ਉਸ ਨੂੰ ਵੀ ਦੂਰ ਕੀਤਾ ਜਾ ਸਕੇ । ਆਮ ਆਦਮੀ ਪਾਰਟੀ ਵਲੋਂ ਮੇਅਰ ਵਨੀਤ ਧੀਰ ਨੂੰ ਉੱਤਰੀ ਹਲਕੇ ਦੇ ‘ਆਪ’ ਦਾ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਹੁਣ ਹਲਕੇ ਵਿਚ ਤੇਜ਼ੀ ਨਾਲ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।

ਵਿਕਾਸ ਦੇ ਕੰਮਾਂ ’ਚ ਤੇਜ਼ੀ ਲਿਆਉਣ ਲਈ ਹਲਕਾ ਇੰਚਾਰਜ ਕਰ ਚੁੱਕੇ ਨੇ ਨਿਗਮ ਅਫ਼ਸਰਾਂ ਨਾਲ ਮੀਟਿੰਗਾਂ ਚੋਣਾਂ ਤੋਂ ਪਹਿਲਾਂ ਨਿਗਮ ਵਲੋਂ ਕਰੋੜਾਂ ਦੇ ਕੰਮਾਂ ਨੂੰ ਪੂਰਾ ਕਰਨ ਦੀ ਵੱਡੀ ਜ਼ਿੰਮੇਵਾਰੀ-ਕੰਮਾਂ ਨੂੰ ਮਿਲੇਗੀ ਗਤੀ 24-09-2026

ਜਲੰਧਰ, 23 ਸਤੰਬਰ (ਸ਼ਿਵ)-ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ ਜਦਕਿ ਦੂਜੇ ਪਾਸੇ ਹੁਣ ਨਗਰ ਨਿਗਮ ਲਈ ਵੀ ਇਨ੍ਹਾਂ ਚੋਣਾਂ ਨੂੰ ਦੇਖਦੇ ਹੋਏ ਉਸ ਦੀ ਜ਼ਿੰਮ੍ਹੇਵਾਰੀ ਜ਼ਿਆਦਾ ਵਧ ਗਈ ਹੈ ਕਿਉਂਕਿ ਜਿੱਥੇ ਹੁਣ ਸ਼ਹਿਰ ਦੇ ਚਾਰੇ ਹਲਕਿਆਂ ’ਚ ਸਿਆਸੀ ਆਗੂਆਂ ਵਲੋਂ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਪੂਰੇ ਕਰਨ ਲਈ ਵੀ ਨਗਰ ਨਿਗਮ ਕੋਲ ਪਹੁੰਚ ਕੀਤੀ ਜਾ ਰਹੀ ਹੈ ਕਿ ਉਹ ਹਲਕਿਆਂ ਵਿਚ ਵਿਕਾਸ ਦੇ ਕੰਮਾਂ ਨੂੰ ਸਮੇਂ ਸਿਰ ਪੂਰੇ ਕਰਵਾ ਦੇਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਤੇ ਲੋਕਾਂ ਦੀ ਜਿਹੜੀ ਉਨ੍ਹਾਂ ਪ੍ਰਤੀ ਕੋਈ ਨਾਰਾਜ਼ਗੀ ਵੀ ਹੈ ਤਾਂ ਉਸ ਨੂੰ ਵੀ ਦੂਰ ਕੀਤਾ ਜਾ ਸਕੇ। ਆਮ ਆਦਮੀ ਪਾਰਟੀ ਵਲੋਂ ਮੇਅਰ ਵਨੀਤ ਧੀਰ ਨੂੰ ਉੱਤਰੀ ਹਲਕੇ ਦੇ ‘ਆਪ’ ਦਾ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਹੁਣ ਹਲਕੇ ਵਿਚ ਤੇਜ਼ੀ ਨਾਲ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਮੇਅਰ ਵਨੀਤ ਧੀਰ ਨੇ ਉੱਤਰੀ ਹਲਕੇ ਦੇ ਇੰਚਾਰਜ ਬਣਨ ਤੋਂ ਬਾਅਦ ਕਈ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤੇ ਹਨ ਤੇ ਇਸ ਤੋਂ ਇਲਾਵਾ ਸੀਵਰੇਜ ਸਮੱਸਿਆਵਾਂ ਪ੍ਰਤੀ ਵੀ ਕਈ ਪ੍ਰਾਜੈਕਟ ਨੂੰ ਤੇਜ਼ ਕਰਵਾਇਆ ਜਾ ਰਿਹਾ ਹੈ। ਜਿੱਥੇ ਉੱਤਰੀ ਹਲਕੇ ਵਿਚ ਮੇਅਰ ਵਨੀਤ ਧੀਰ ਵਲੋਂ ਆਪਣੇ ਵਿਕਾਸ ਦੇ ਕੰਮਾਂ ਨੂੰ ਗਤੀ ਦਿੱਤੀ ਗਈ ਹੈ ਤੇ ਉਥੇ ਇਸ ਤੋਂ ਪਹਿਲਾਂ ਕੇਂਦਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸ੍ਰੀ ਨਿਤਿਨ ਕੋਹਲੀ ਵਲੋਂ ਵੀ ਨਗਰ ਨਿਗਮ ਵਿਚ ਮੇਅਰ ਵਨੀਤ ਧੀਰ ਅਤੇ ਹੋਰ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ ਸੀ ਜਦਕਿ ਕੈਂਟ ਹਲਕੇ ਤੋਂ ‘ਆਪ’ ਦੇ ਇੰਚਾਰਜ ਮੈਡਮ ਰਾਜਵਿੰਦਰ ਕੌਰ ਥਿਆੜਾ ਵੀ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੰਮਾਂ ਵਿਚ ਤੇਜ਼ੀ ਲਿਆਉਣ ਦੀ ਗੱਲ ਕਹਿ ਚੁੱਕੇ ਹਨ। ਸੱਤਾਧਾਰੀ ਆਗੂਆਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਆਗੂ ਵੀ ਆਪਣੇ ਹਲਕਿਆਂ ਵਿਚ ਵਿਕਾਸ ਦੇ ਕੰਮਾਂ ’ਚ ਤੇਜ਼ੀ ਲਿਆਉਣ ਲਈ ਨਿਗਮ ਪ੍ਰਸ਼ਾਸਨ ਕੋਲ ਪਹੁੰਚ ਕਰ ਰਹੇ ਹਨ। ਉਂਜ ਕਈ ਕੌਂਸਲਰਾਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਵਲੋਂ ਸਰਕਾਰ ਤੋਂ ਫੰਡਾਂ ਦੀ ਮੰਗ ਕੀਤੀ ਜਾਵੇ ਤਾਂ ਵਿਕਾਸ ਦੇ ਕੰਮਾਂ ’ਚ ਹੋਰ ਵੀ ਤੇਜ਼ੀ ਆ ਸਕੇਗੀ ਕਿਉਂਕਿ ਨਿਗਮ ਦੇ ਖਾਤੇ ਸੀਲ ਹੋਣ ਕਾਰਨ ਨਿਗਮ ਦਾ ਹੱਥ ਵੀ ਕਾਫੀ ਤੰਗ ਰਿਹਾ ਹੈ। 

 

ਮਹਿੰਦਰ ਭਗਤ ਵਲੋਂ ਨਿਗਮ ਅਫ਼ਸਰਾਂ ਨਾਲ ਮੀਟਿੰਗ-ਕੰਮ ਤੇਜ਼ ਕਰਨ ਦੀ ਹਦਾਇਤ
 ਵਿਧਾਨ ਸਭਾ ਹਲਕਾ ਵੈਸਟ ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਨੂੰ ਲੈ ਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਦੀ ਨਿਗਮ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸਬੰਧਤ ਕੌਂਸਲਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਟੀਮਾਂ ਦੇ ਮੈਂਬਰ ਵੀ ਮੌਜੂਦ ਰਹੇ। ਮੰਤਰੀ ਮਹਿੰਦਰ ਭਗਤ ਨੇ ਹਲਕੇ ਵਿਚ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਅਧਿਕਾਰੀਆਂ ਨਾਲ ਮੌਕੇ ’ਤੇ ਹੀ ਵਿਕਾਸ ਕੰਮਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਜਿੱਥੇ ਵੀ ਕੰਮਾਂ ਵਿੱਚ ਦੇਰੀ ਪਾਈ ਜਾ ਰਹੀ ਹੈ, ਉੱਥੇ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਲੋਕਾਂ ਨਾਲ ਸਬੰਧਤ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਬੇਲੋੜੀ ਦੇਰੀ ਨਹੀਂ ਹੋਣੀ ਚਾਹੀਦੀ। ਇਸ ਮੌਕੇ ਮੇਅਰ ਵਨੀਤ ਧੀਰ ਨੇ ਵੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਕੰਮ ਦੀ ਗੁਣਵੱਤਾ ਦਾ ਖਾਸ ਧਿਆਨ ਰੱਖਣ ਲਈ ਕਿਹਾ। 

ਪਿਛਲੀ ਖ਼ਬਰ ਸੋਢਲ ਮੇਲੇ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ 1500 ਤੋਂ ਵੱਧ ਮੁਲਾਜ਼ਮ ਰਹਿਣਗੇ ਤਾਇਨਾਤ, ਆਵਾਜਾਈ ਦੇ ਕੀਤੇ ਬਦਲਵੇਂ ਪ੍ਰ... ਅਗਲੀ ਖ਼ਬਰ ਇਸ਼ਤਿਹਾਰੀ ਬੋਰਡਾਂ ਨੂੰ ਲੈ ਕੇ ਨਿਗਮ ਕਮਿਸ਼ਨਰ ਨੇ ਕੀਤੀ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।