20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਬਰਾੜ ਵਲੋਂ ਭਾਜਪਾ ਜਲੰਧਰ ਦੱਖਣੀ (ਦਿਹਾਤੀ) ਦੇ ਅਹੁਦੇਦਾਰਾਂ ਦਾ ਐਲਾਨ

ਜਲੰਧਰ, 19 ਅਕਤੂਬਰ (ਜਸਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਦੇ ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸੁਲੂ ਦੀ ਪ੍ਰਵਾਨਗੀ ਨਾਲ ਭਾਜਪਾ ਜਲੰਧਰ ਦੱਖਣੀ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਵੱਲੋਂ ਜ਼ਿਲ੍ਹੇ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਨਵੀਂ ਟੀਮ ’ਚ ਜਲੰਧਰ ਕੈਂਟ, ਨਕੋਦਰ ਅਤੇ ਸ਼ਾਹਕੋਟ ਨਾਲ ਸਬੰਧਤ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ।

ਜਗਬੀਰ ਸਿੰਘ ਬਰਾੜ 20-10-2026
ਜਲੰਧਰ, 19 ਅਕਤੂਬਰ (ਜਸਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਦੇ ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸੁਲੂ ਦੀ ਪ੍ਰਵਾਨਗੀ ਨਾਲ ਭਾਜਪਾ ਜਲੰਧਰ ਦੱਖਣੀ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਵੱਲੋਂ ਜ਼ਿਲ੍ਹੇ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਨਵੀਂ ਟੀਮ ’ਚ ਜਲੰਧਰ ਕੈਂਟ, ਨਕੋਦਰ ਅਤੇ ਸ਼ਾਹਕੋਟ ਨਾਲ ਸਬੰਧਤ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ । ਐਲਾਨੀ ਗਈ ਸੂਚੀ ਅਨੁਸਾਰ ਯਸ਼ ਪਾਲ ਦੁਆ, ਸ਼ੰਮੀ ਖੇੜਾ, ਗੌਰਵ ਮਹੇ, ਪਿਆਰਾ ਸਿੰਘ, ਹਰਜੀਤ ਸਿੰਘ ਰੰਧਾਵਾ, ਮੀਨਾ ਸ਼ਰਮਾ, ਅਸ਼ਵਨੀ ਮਿੱਤਲ ਅਤੇ ਰਾਜਨ ਮਲਹਣ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅਮਰਜੀਤ ਸਿੰਘ ਗੋਲਡੀ, ਅਮਿਤ ਵਿਜ ਅਤੇ ਅਮਰਜੀਤ ਰਾਮ ਪਟਵਾਰੀ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੁਰੇਸ਼ ਕੁਮਾਰ ਸਸ਼ੀ ਭਗਤ, ਕੁਲਦੀਪ ਮਾਨਕ, ਅਮਰਜੀਤ ਸਿੰਘ ਝੀਤਾ, ਨੀਰਜਾ ਜੈਨ, ਸਰਤਾਜ ਸਿੰਘ, ਰਜਿੰਦਰ ਸਿੰਘ ਲਾਟੀਆ, ਮਨਦੀਪ ਕੁਮਾਰ ਸ਼ੁਕਲਾ ਅਤੇ ਕੁਲਵੀਰ ਸਿੰਘ ਬੈਂਸ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹੋਰ ਨਿਯੁਕਤੀਆਂ ਤਹਿਤ ਸ਼ਿਵਦਰਸ਼ਨ ਕੁਮਾਰ ਅਭੀ ਨੂੰ ਖ਼ਜ਼ਾਨਚੀ, ਵਿਕਾਸ ਕੁਮਾਰ ਕੈਂਥ ਨੂੰ ਦਫ਼ਤਰ ਸਕੱਤਰ ਅਤੇ ਅਨਿਲ ਠਾਕੁਰ ਨੂੰ ਦਫ਼ਤਰ ਜੁਆਇੰਟ ਸਕੱਤਰ ਬਣਾਇਆ ਗਿਆ ਹੈ। ਮਹਿਲਾ ਮੋਰਚਾ ਦੀ ਜ਼ਿੰਮੇਵਾਰੀ ਮਨੀਸ਼ਾ ਜੈਨ ਨੂੰ, ਐੱਸ.ਸੀ. ਮੋਰਚਾ ਦੀ ਜ਼ਿੰਮੇਵਾਰੀ ਅਸ਼ਵਨੀ ਸੋਂਧੀ ਨੂੰ ਅਤੇ ਓ.ਬੀ.ਸੀ. ਮੋਰਚਾ ਦੀ ਜ਼ਿੰਮੇਵਾਰੀ ਦਿਨੇਸ਼ ਕੁਮਾਰ ਸੰਧੂ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਰਾਜੀਵ ਕੁਮਾਰ ਕੱਕੜ ਨੂੰ ਮੀਡੀਆ ਇੰਚਾਰਜ ਅਤੇ ਰਾਹੁਲ ਜੰਵਾਲ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਬੀਰ ਸਿੰਘ ਬਰਾੜ ਨੇ ਨਵੀਂ ਟੀਮ ਦਾ ਐਲਾਨ ਕਰਦਿਆਂ ਵੱਖ-ਵੱਖ ਆਗੂਆਂ ਨੂੰ ਸੰਗਠਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ।
ਪਿਛਲੀ ਖ਼ਬਰ ਜਲੰਧਰ ਦੇ ਇਸ ਮੈਦਾਨ ਨਾਲ ਜੁੜੀਆਂ ਨੇ ਬਚਪਨ ਦੀਆਂ ਯਾਦਾਂ, ਇੱਥੇ ਚੰਗਾ ਪ੍ਰਦਰਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ-ਮਨਪ੍ਰ... ਅਗਲੀ ਖ਼ਬਰ ਦੱਖਣੀ ਯਮਨ ’ਚ ਹੂਤੀ ਬਾਗੀਆਂ ਵਲੋਂ ਸਰਕਾਰੀ ਫੌਜੀ ਕੈਂਪ ’ਤੇ ਹਮਲਾ-53 ਹਲਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।