24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਟਰਾਂਸਪੋਰਟ ਨਗਰ ’ਚ ਨਕਲੀ ਜੇ. ਸੀ. ਬੀ. ਉਤਪਾਦ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ , ਮਾਲਕ ਕਾਬੂ

ਮਕਸੂਦਾਂ, 23 ਸਤੰਬਰ (ਸੌਰਵ ਮਹਿਤਾ)-ਟਰਾਂਸਪੋਰਟ ਨਗਰ ਸਥਿਤ ਅਗਰਵਾਲ ਇੰਡਸਟਰੀ ’ਚ ਜੇ. ਸੀ.

ਟਰਾਂਸਪੋਰਟ ਨਗਰ ਸਥਿਤ ਅਗਰਵਾਲ ਇੰਡਸਟਰੀ ਤੋਂ ਬਰਾਮਦ ਕੀਤੇ ਗਏ ਜੇ. ਸੀ. ਬੀ. ਕੰਪਨੀ ਦੇ ਕਥਿਤ ਨਕਲੀ ਕੈਨ । ਅਜੀਤ ਤਸਵੀਰ 24-09-2026
ਮਕਸੂਦਾਂ, 23 ਸਤੰਬਰ (ਸੌਰਵ ਮਹਿਤਾ)-ਟਰਾਂਸਪੋਰਟ ਨਗਰ ਸਥਿਤ ਅਗਰਵਾਲ ਇੰਡਸਟਰੀ ’ਚ ਜੇ. ਸੀ. ਬੀ. ਕੰਪਨੀ ਦੇ ਨਕਲੀ ਉਤਪਾਦ ਤਿਆਰ ਕਰਕੇ ਬਾਜ਼ਾਰ ’ਚ ਵੇਚਣ ਦੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਜੇਸੀਬੀ ਇੰਡੀਆ ਲਿਮਟਿਡ ਦੀ ਇਨਵੈਸਟੀਗੇਸ਼ਨ ਟੀਮ ਵਲੋਂ ਥਾਣਾ ਨੰਬਰ 8 ਦੀ ਪੁਲਿਸ ਨੂੰ ਨਾਲ ਲੈ ਕੇ ਕੀਤੀ ਗਈ ਕਾਰਵਾਈ ਦੌਰਾਨ ਫੈਕਟਰੀ ’ਚੋਂ ਵੱਡੀ ਮਾਤਰਾ ’ਚ ਨਕਲੀ ਉਤਪਾਦ ਬਰਾਮਦ ਕੀਤੇ ਗਏ। ਪੁਲਿਸ ਨੇ ਫੈਕਟਰੀ ਮਾਲਕ ਮਨੋਜ ਅਗਰਵਾਲ ਵਾਸੀ ਕ੍ਰਿਸ਼ਨਾ ਨਗਰ ਨੂੰ ਮੌਕੇ ਤੋਂ ਕਾਬੂ ਕਰ ਲਿਆ। ਪ੍ਰੋਟੈਕਟ ਆਈ. ਪੀ. ਇੰਡੀਆ ਪ੍ਰਾਈਵੇਟ ਲਿਮਟਿਡ ਦੇ ਇਨਵੈਸਟੀਗੇਸ਼ਨ ਅਫਸਰ ਨੀਰਜ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਨੂੰ ਜਲੰਧਰ ’ਚ ਜੇ. ਸੀ. ਬੀ. ਦੇ ਨਕਲੀ ਉਤਪਾਦ ਤਿਆਰ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਸੂਚਨਾ ਦੀ ਪੁਸ਼ਟੀ ਹੋਣ ’ਤੇ ਪੁਲਿਸ ਦੀ ਮਦਦ ਨਾਲ ਅਗਰਵਾਲ ਇੰਡਸਟਰੀ ’ਚ ਛਾਪੇਮਾਰੀ ਕੀਤੀ ਗਈ। ਕਾਰਵਾਈ ਦੌਰਾਨ ਪੁਲਿਸ ਨੇ 35 ਨਕਲੀ ਪੰਪ, ਜੇਸੀਬੀ ਪ੍ਰਿੰਟਿਡ ਮਾਸਟਰ ਗੱਟੇ ਦਾ ਇਕ ਪੀਸ ਅਤੇ ਜੇ. ਸੀ. ਬੀ. ਆਇਲ ਕੇਨ ਐੱਮ. ਪੀ. ਟੀ. ਦੇ 102 ਪੀਸ ਬਰਾਮਦ ਕੀਤੇ। ਜਾਂਚ ਟੀਮ ਅਨੁਸਾਰ ਇਹ ਉਤਪਾਦ ਫੈਕਟਰੀ ’ਚ ਤਿਆਰ ਕਰਨ ਉਪਰੰਤ ਉਨ੍ਹਾਂ ’ਤੇ ਜੇ. ਸੀ. ਬੀ. ਦੇ ਸਟਿੱਕਰ ਲਗਾ ਕੇ ਬਾਜ਼ਾਰ ’ਚ ਸਪਲਾਈ ਕੀਤੇ ਜਾਂਦੇ ਸਨ। ਥਾਣਾ ਨੰ. 8 ਦੀ ਪੁਲਿਸ ਨੇ ਮਨੋਜ ਅਗਰਵਾਲ ਖ਼ਿਲਾਫ਼ ਕਾਪੀਰਾਈਟ ਐਕਟ 1957 ਦੀ ਧਾਰਾ 63 ਅਤੇ 65 ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਇਸ਼ਤਿਹਾਰੀ ਬੋਰਡਾਂ ਨੂੰ ਲੈ ਕੇ ਨਿਗਮ ਕਮਿਸ਼ਨਰ ਨੇ ਕੀਤੀ ਚਰਚਾ ਅਗਲੀ ਖ਼ਬਰ ਡਰਾਈਵਿੰਗ ਟਰੈਕ ’ਤੇ ਇਕ ਘੰਟਾ ਬੰਦ ਰਿਹਾ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।