21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਜਮਸ਼ੇਰ ਵਿਖੇ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਮਨਾਇਆ

ਜਮਸ਼ੇਰ ਖ਼ਾਸ, 20 ਸਤੰਬਰ (ਹਰਵਿੰਦਰ ਕੁਮਾਰ) ਕਸਬਾ ਜਮਸ਼ੇਰ ਖਾਸ ਵਿਖੇ ਵੱਡੀ ਧਰਮਸ਼ਾਲਾ ਗੁਰਦੁਆਰੇ ਵਿਖੇ ਉਦਾਸੀ ਸੰਪਰਦਾ ਦੇ ਬਾਨੀ ਧੰਨ-ਧੰਨ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਮਹੰਤ ਗੁਰਿੰਦਰ ਪਾਲ ਸਿੰਘ ਖੱਖ ਦੇ ਉੱਦਮ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰਨ-ਧੰਨ ਮਾਤਾ ਸੁਲੱਖਣੀ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।

ਅਜੀਤ ਡੈਸਕ 21-09-2026
ਜਮਸ਼ੇਰ ਖ਼ਾਸ, 20 ਸਤੰਬਰ (ਹਰਵਿੰਦਰ ਕੁਮਾਰ) ਕਸਬਾ ਜਮਸ਼ੇਰ ਖਾਸ ਵਿਖੇ ਵੱਡੀ ਧਰਮਸ਼ਾਲਾ ਗੁਰਦੁਆਰੇ ਵਿਖੇ ਉਦਾਸੀ ਸੰਪਰਦਾ ਦੇ ਬਾਨੀ ਧੰਨ-ਧੰਨ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਮਹੰਤ ਗੁਰਿੰਦਰ ਪਾਲ ਸਿੰਘ ਖੱਖ ਦੇ ਉੱਦਮ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰਨ-ਧੰਨ ਮਾਤਾ ਸੁਲੱਖਣੀ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਮਹੰਤ ਗੁਰਿੰਦਰ ਪਾਲ ਸਿੰਘ ਨੇ ਦੱਸਿਆ ਕੀ ਸਮਾਗਮ ਦੌਰਾਨ ਗਿਆਨੀ ਇੰਦਰਜੀਤ ਸਿੰਘ ਸ਼ੇਰਗਿੱਲ ਅਮਰੀਕਾ ਵਾਲਿਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਆਪਣੀ ਬੁਲੰਦ ਆਵਾਜ਼ ਵਿੱਚ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਢਾਡੀ ਦੀਵਾਨ ਦੌਰਾਨ ਜਲੰਧਰ ਛਾਉਣੀ ਦੀ ‘ਆਪ’ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ ਨੇ ਹਾਜ਼ਰੀ ਭਰੀ ਅਤੇ ਵੱਡੀ ਗਿਣਤੀ ‘ਚ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਘਰ ਵਿਖੇ ਹਾਜ਼ਰੀ ਭਰੀ ਅਤੇ ਕੀਰਤਨ ਸਰਵਣ ਕੀਤਾ। ਢਾਡੀ ਦੀਵਾਨ ਦੌਰਾਨ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।
ਪਿਛਲੀ ਖ਼ਬਰ ਪ੍ਰੋਮੋ ਰਨ ਵਿੱਚ ਬੱਚਿਆਂ ਤੋਂ ਲੈ ਕੇ ਵੈਟਰਨ ਦੌੜਾਕਾਂ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਅਜੀਤ, ਜਲੰਧਰ ਕੈਂਟ ਪੈਰੀਫੇਰੀ ਰੋਡ ਦਾ ਮੁੱਦਾ ਲੰਬੇ ਸਮੇਂ ਤੋਂ ਲਟਕਿਆ, ਲੋਕਾਂ ਨੇ ਗਿਣਾਈਆਂ ਮੁਸ਼ਕਿਲਾਂ ਕਾਂਗਰਸ ਦੇ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।