22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪਸਰੀਚਾ ਹਸਪਤਾਲ ਦੇ ਮਾਹਿਰਾਂ ਨੇ ਨਿਊਰੋਸਰਜਰੀ ਦੀਆਂ ਆਧੁਨਿਕ ਤਕਨੀਕਾਂ ਸੰਬੰਧੀ ਜਾਣਕਾਰੀ ਕੀਤੀ ਸਾਂਝੀ

ਜਲੰਧਰ, 22 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 23-10-2026
ਜਲੰਧਰ, 22 ਅਕਤੂਬਰ (ਐੱਮ. ਐੱਸ. ਲੋਹੀਆ)-ਦੀ ਕੌਂਸਲ ਆਫ਼ ਸੁਪਰ ਸਪੈਸ਼ਲਿਸਟਸ ਵਲੋਂ ਨਿਊਰੋਸਰਜਰੀ ਦੀਆਂ ਆਧੁਨਿਕ ਤਕਨੀਕਾਂ ਬਾਰੇ ਆਪਣੇ ਮੈਂਬਰ ਡਾਕਟਰਾਂ ਦੀ ਜਾਣਕਾਰੀ ’ਚ ਵਾਧਾ ਕਰਨ ਲਈ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਪਸਰੀਚਾ ਹਸਪਤਾਲ, ਕਪੂਰਥਲਾ ਚੌਕ, ਜਲੰਧਰ ਵਿਖੇ ਸੇਵਾਵਾਂ ਦੇ ਰਹੇ ਨਿਊਰੋਸਰਜਰੀ ਦੇ ਮਾਹਿਰ ਡਾ. ਪੌਰੁਸ਼ ਪਸਰੀਚਾ ਅਤੇ ਡਾ. ਪ੍ਰਿਯੰਕਾ ਪਸਰੀਚਾ ਮੁੱਖ ਬੁਲਾਰੇ ਸਨ। ਡਾ. ਪਾਰੂਸ਼ ਪਸਰੀਚਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅਜੋਕੇ ਸਮੇਂ ਅੰਦਰ ਬ੍ਰੇਨ ਟਿਊਮਰ ਦੀ ਸਰਜਰੀ ਆਧੁਨਿਕ ਤਕਨੀਕ ਜ਼ਰੀਏ ਕੀਤੀ ਜਾਂਦੀ ਹੈ, ਜਿਸ ਨਾਲ ਮਰੀਜ਼ ਨੂੰ ਅਧਰੰਗ ਦੇ ਖ਼ਤਰੇ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਸਰਜਰੀ ਕੀਤੀ ਜਾਵੇ ਤਾਂ ਇਸ ਦੇ ਨਤੀਜੇ ਵੀ ਬਹੁਤ ਬੇਹਤਰ ਹੁੰਦੇ ਹਨ। ਡਾ. ਪੌਰੁਸ਼ ਪਸਰੀਚਾ ਨੇ ਰੀੜ੍ਹ ਦੀ ਹੱਡੀ ਦੀ ਸਰਜਰੀ ਦੀ ਆਧੁਨਿਕ ਤਕਨੀਕ ‘ਮਿਨੀਮਲੀ ਇਨਵੇਸਿਵ ਸਪਾਈਨ ਸਰਜਰੀ’ ਦੇ ਲਾਭ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਪਹਿਲਾਂ ਓਪਨ ਸਪਾਈਨ ਸਰਜਰੀ ਕੀਤੀ ਜਾਂਦੀ ਸੀ, ਪਰ ਹੁਣ ਇਹ ਸਰਜਰੀ ਸਿਰਫ਼ ਇਕ ਜਾਂ ਦੋ ਸੈਂਟੀਮੀਟਰ ਦੇ ਚੀਰੇ ਰਾਹੀਂ ਕੀਤੀ ਜਾ ਸਕਦੀ ਹੈ, ਜਿਸ ਦਾ ਮਰੀਜ਼ ਨੂੰ ਜਲਦੀ ਸਿਹਤਯਾਬ ਹੋਣ ’ਚ ਬਹੁਤ ਫਾਇਦਾ ਹੁੰਦਾ ਹੈ। ਡਾ. ਪ੍ਰਿਯੰਕਾ ਪਸਰੀਚਾ ਨੇ ਪਾਰਕਿੰਨਸਨਜ਼ ਬਿਮਾਰੀ ਦੇ ਆਧੁਨਿਕ ਇਲਾਜ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਡੀਪ ਬ੍ਰੇਨ ਸਟੀਮੂਲੇਸ਼ਨ (ਡੀ.ਬੀ.ਐੱਸ.) ਸਰਜਰੀ ਪਾਰਕਿੰਸਨਜ਼ ਰੋਗ ਦੇ ਉਨ੍ਹਾਂ ਮਰੀਜ਼ਾਂ ਦੇ ਇਲਾਜ ’ਚ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ, ਜਿਨ੍ਹਾਂ ਨੂੰ ਦਵਾਈਆਂ ਨਾਲ ਰਾਹਤ ਨਹੀਂ ਮਿਲਦੀ। ਕੌਂਸਲ ਪ੍ਰਧਾਨ ਡਾ. ਦੇਵਿੰਦਰਾ ਪੰਵਾਰ, ਸਰਪਰਸਤ ਡਾ. ਅਸ਼ਵਨੀ ਸੂਰੀ ਅਤੇ ਸਕੱਤਰ ਡਾ. ਭਰਤ ਗੁਪਤਾ ਦੇ ਉਪਰਾਲੇ ਸਦਕਾ ਕਰਵਾਏ ਇਸ ਸੈਮੀਨਾਰ ਦੌਰਾਨ ਡਾ. ਰਮਨ ਚਾਵਲਾ, ਡਾ. ਵਿਜੇ ਮਹਾਜਨ, ਡਾ. ਪੁਨੀਤ ਪਸਰੀਚਾ, ਡਾ. ਸੀਮਾ ਪਸਰੀਚਾ, ਡਾ. ਵੀ.ਪੀ. ਸ਼ਰਮਾ, ਡਾ. ਦਵਿੰਦਰ ਸਿੰਘ ਲਾਲ, ਡਾ. ਕਰਨਵੀਰ ਸਿੰਘ, ਡਾ. ਜੇ.ਪੀ. ਸਿੰਘ, ਡਾ. ਅਭੀਨਵ ਅਨੰਦ, ਡਾ. ਸੁਮੇਸ਼ ਹਾਂਡਾ, ਡਾ. ਸੰਜੇ ਮਿੱਤਲ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਆਸ਼ਰਮ ਅਤੇ ਉਤਸਵ ਕਮੇਟੀ ਪੰਜਾਬ ਵਲੋਂ ਭਲਕੇ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ- ਵਿਪਨ ਸੱਭਰਵਾਲ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਜੂਨੀਅਰ ਵਿੰਗ ’ਚ ਮਨਾਇਆ ‘ ਖੇਡ ਦਿਵਸ ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।