11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਰੀਮਪੁਰੀ ਦੀ ਅਗਵਾਈ ਹੇਠ ਬਸਪਾ ਵਲੋਂ ਰੋਸ ਮਾਰਚ ਕਿਹਾ, ਉਕਤ ਘਟਨਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਕਰਦੀ ਖੜ੍ਹੇ

ਜਲੰਧਰ, 10 ਸਤੰਬਰ (ਜਸਪਾਲ ਸਿੰਘ)-ਲੁਧਿਆਣਾ ’ਚ ਬੀਤੇ ਦਿਨੀਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਛੇੜ-ਛਾੜ ਦੇ ਵਿਰੋਧ ’ਚ ਬਸਪਾ ਵਲੋਂ ਅੱਜ ਸੂਬੇ ਭਰ ’ਚ ਰੋਸ ਮੁਜ਼ਾਹਰੇ ਕੀਤੇ ਗਏ ।

ਅਜੀਤ ਡੈਸਕ 11-09-2026
ਜਲੰਧਰ, 10 ਸਤੰਬਰ (ਜਸਪਾਲ ਸਿੰਘ)-ਲੁਧਿਆਣਾ ’ਚ ਬੀਤੇ ਦਿਨੀਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਛੇੜ-ਛਾੜ ਦੇ ਵਿਰੋਧ ’ਚ ਬਸਪਾ ਵਲੋਂ ਅੱਜ ਸੂਬੇ ਭਰ ’ਚ ਰੋਸ ਮੁਜ਼ਾਹਰੇ ਕੀਤੇ ਗਏ । ਇਸੇ ਲੜੀ ਤਹਿਤ ਬਸਪਾ ਵਲੋਂ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ’ਚ ਜਲੰਧਰ ’ਚ ਰੋਸ ਮਾਰਚ ਕਰਕੇ ਪੰਜਾਬ ਦੇ ਰਾਜਪਾਲ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ’ਚ ਡਾ. ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਰ-ਵਾਰ ਹੋ ਰਹੀਆਂ ਹਨ ਤੇ ਮੌਜੂਦਾ ‘ਆਪ’ ਸਰਕਾਰ ਦੌਰਾਨ ਇਹ 11ਵੀਂ ਘਟਨਾ ਹੈ, ਜੋ ਕਿ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜੇ ਕਰਦੀ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੇ ਬੁੱਤਾਂ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਾਏ ਜਾਣ ਤੇ ਸੁਰੱਖਿਆ ਮੁਲਾਜ਼ਮਾਂ ਦਾ ਪ੍ਰਬੰਧ ਕੀਤਾ ਜਾਵੇ । ਇਸ ਦੇ ਨਾਲ-ਨਾਲ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ । ਪੰਜਾਬ ਦੇ ਰਾਜਪਾਲ ਨੂੰ ਭੇਜੇ ਗਏ ਮੰਗ ਪੱਤਰ ’ਚ ਉਨ੍ਹਾਂ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ’ਤੇ ਹੋਏ ਸਰਕਾਰੀ ਤਸ਼ੱਦਦ, ਸ਼ਹੀਦ ਭਗਤ ਸਿੰਘ ਨਗਰ ਵਾਸੀ ਕਮਲਜੀਤ ਸਿੰਘ ’ਤੇ ਡਰੱਗ ਮਾਫੀਆ ਵਲੋਂ ਕੀਤੇ ਗਏ ਹਮਲੇ, ਸੰਗਰੂਰ ਦੇ ਪਿੰਡ ਤੂਰ ਵਣਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ, ਫਿਲੌਰ ਦੇ ਪਿੰਡ ਇੰਦਰਾ ਕਲਾਸਕੇ ਵਿੱਚ ਨਸ਼ੇ ਕਰਕੇ ਦਲਵੀਰ ਵਿੱਕੀ ਦੀ ਹੋਈ ਮੌਤ ਸਮੇਤ ਸੂਬੇ ਵਿੱਚ ਨਸ਼ਿਆਂ ਨਾਲ ਵੱਡੇ ਪੱਧਰ ’ਤੇ ਹੋ ਰਹੀਆਂ ਮੌਤਾਂ ਦੇ ਮਾਮਲਿਆਂ ਨੂੰ ਵੀ ਚੁੱਕਿਆ ਗਿਆ। ਇਸ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ ਬਸਪਾ ਹੀ ਪੰਜਾਬ ਨੂੰ ਮਾੜੇ ਹਾਲਾਤ ’ਚੋਂ ਕੱਢ ਕੇ ਤਰੱਕੀ ਖੁਸ਼ਹਾਲੀ ਤੇ ਭਾਈਚਾਰੇ ਵਾਲਾ ਪ੍ਰਬੰਧ ਦੇ ਸਕਦੀ ਹੈ। ਇਸ ਦੌਰਾਨ ਬਸਪਾ ਦੇ ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ, ਪਰਮਜੀਤ ਮੱਲ ਤੇ ਖੁਸ਼ੀ ਰਾਮ, ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਸੁਖਵਿੰਦਰ ਬਿੱਟੂ, ਜਗਦੀਸ਼ ਦੀਸ਼ਾ, ਬੂਟਾ ਸਿੰਘ ਪਤਾਰਾ, ਕੌਂਸਲਰ ਦਵਿੰਦਰ ਗੋਗਾ, ਮਾਸਟਰ ਹਰਜਿੰਦਰ, ਬਲਦੇਵ ਖੋਜਕੀਪੁਰ, ਹਰਜਿੰਦਰ ਬਿੱਲਾ, ਸਤਪਾਲ ਪਾਲਾ, ਹੈਪੀ ਰੁੜਕਾਂ, ਨਰਿੰਦਰ ਕੌਰ, ਸਤਨਾਮ ਕੌਰ, ਸ਼ਾਦੀ ਲਾਲ, ਹਰਮੇਸ਼ ਖੁਰਲਾਂ, ਡਾ. ਭੁਪਿੰਦਰ, ਅਸ਼ੋਕ ਸਈਪੁਰ, ਮਾਸਟਰ ਰਾਮ ਲੁਭਾਇਆ, ਬਲਵਿੰਦਰ ਰਲ੍ਹ ਆਦਿ ਆਗੂ ਵੀ ਮੌਜੂਦ ਸਨ ।
ਪਿਛਲੀ ਖ਼ਬਰ ਐੱਨ. ਆਈ. ਟੀ. ’ਚ ਦੋ ਦਿਨਾ ਵਿਕਰੇਤਾ ਵਿਕਾਸ ਪ੍ਰੋਗਰਾਮ ਅੱਜ ਤੋਂ ਐੱਮ.ਐੱਸ.ਐੱਮ.ਈ., ਉੱਦਮੀ ਤੇ ਸਟਾਰਟਅੱਪ ਲੈਣਗੇ ਭਾਗ ਅਗਲੀ ਖ਼ਬਰ ਐਲ.ਕੇ.ਸੀ.ਟੀ.ਸੀ. ਵਿਖੇ ਵਰਕਸ਼ਾਪ ’ਚ ਡਾ. ਸੰਜੇ ਪਾਰੀਕ ਮੁੱਖ ਬੁਲਾਰੇ ਵਜੋਂ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।