11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਐਲ.ਕੇ.ਸੀ.ਟੀ.ਸੀ. ਵਿਖੇ ਵਰਕਸ਼ਾਪ ’ਚ ਡਾ. ਸੰਜੇ ਪਾਰੀਕ ਮੁੱਖ ਬੁਲਾਰੇ ਵਜੋਂ ਹੋਏ ਸ਼ਾਮਿਲ

ਜਲੰਧਰ, 10 ਸਤੰਬਰ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ (ਐਲ. ਕੇ.

ਅਜੀਤ ਡੈਸਕ 11-09-2026
ਜਲੰਧਰ, 10 ਸਤੰਬਰ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ (ਐਲ.ਕੇ.ਸੀ.ਟੀ.ਸੀ.), ਜਲੰਧਰ ਦੇ ਸਕੂਲ ਆਫ਼ ਮੈਨੇਜਮੈਂਟ ਵਲੋਂ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ (ਆਈ.ਆਈ.ਸੀ.) ਦੇ ਸਹਿਯੋਗ ਨਾਲ “ਪਾਠ-ਪੁਸਤਕ ਤੋਂ ਪਰੇ: ਸ਼ੇਅਰ ਬਾਜ਼ਾਰ ਕਿਸੇ ਕਾਰੋਬਾਰ ਦੀ ਕੀਮਤ ਕਿਵੇਂ ਨਿਰਧਾਰਤ ਕਰਦਾ ਹੈ ਅਤੇ ਉਸ ਨੂੰ ਕਿਵੇਂ ਖਰੀਦਦਾ ਹੈ ਅਤੇ ਵਿਲੀਨਤਾ ਅਤੇ ਅਧਿਗ੍ਰਹਿਣ ਵਿੱਚ ਮੁੱਲਾਂਕਣ ਦੀ ਜਾਣ-ਪਛਾਣ” ਵਿਸ਼ੇ ’ਤੇੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੇ ਸਰੋਤ ਵਿਅਕਤੀ ਡਾ. ਸੰਜੇ ਪਾਰੀਕ, ਐਸੋਸੀਏਟ ਪ੍ਰੋਫੈਸਰ, ਆਈ.ਆਈ.ਐਮ. ਨੇ ਆਪਣੇ ਵਿਸ਼ਾਲ ਅਕਾਦਮਿਕ ਅਤੇ ਪੇਸ਼ੇਵਰ ਤਜਰਬੇ ਨਾਲ ਸੈਸ਼ਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਸਮਝਾਇਆ ਕਿ ਸ਼ੇਅਰ ਬਾਜ਼ਾਰ ਕਾਰੋਬਾਰਾਂ ਦਾ ਮੁੱਲਾਂਕਣ ਕਿਵੇਂ ਕਰਦਾ ਹੈ ਅਤੇ ਵਿਲੀਨਤਾ ਅਤੇ ਅਧਿਗ੍ਰਹਿਣ ਵਿੱਚ ਮੁੱਲਾਂਕਣ ਦੀ ਕੀ ਮਹੱਤਤਾ ਹੈ । ਇਸ ਮੌਕੇ ਐਲ.ਕੇ.ਸੀ.ਟੀ.ਸੀ. ਦੇ ਡਾਇਰੈਕਟਰ ਡਾ. ਆਰ. ਐੱਸ. ਦਿਓਲ ਨੇ ਅਨੁਭਵਾਤਮਕ ਸਿੱਖਿਆ ਅਤੇ ਉਦਯੋਗ-ਕੇਂਦਰਿਤ ਸਿੱਖਿਆ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਡਾਇਰੈਕਟਰ, ਅਕਾਦਮਿਕ ਮਾਮਲੇ ਸ. ਸੁਖਬੀਰ ਸਿੰਘ ਚੱਠਾ ਨੇ ਸਕੂਲ ਆਫ਼ ਮੈਨੇਜਮੈਂਟ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਡਾ. ਸੋਨੂੰ ਦੂਆ, ਵਿਭਾਗ ਮੁਖੀ, ਸਕੂਲ ਆਫ਼ ਮੈਨੇਜਮੈਂਟ ਨੇ ਕਿਹਾ ਕਿ, “ਇਸ ਵਰਕਸ਼ਾਪ ਰਾਹੀਂ ਸਾਡਾ ਉਦੇਸ਼ ਆਪਣੇ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਵਿੱਚ ਦਿੱਤੇ ਗਏ ਸੂਤਰਾਂ ਤੋਂ ਅੱਗੇ ਦੇਖਣ ਅਤੇ ਇਹ ਸਮਝਣ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਦਾ ਤਾਲਮੇਲ ਸ਼੍ਰੀ ਅਮਰਿੰਦਰਜੀਤ ਸਿੰਘ ਰਾਏ, ਸਹਾਇਕ ਪ੍ਰੋਫੈਸਰ ਅਤੇ ਸ਼੍ਰੀ ਭਾਰਤ ਭੂਸ਼ਣ, ਸਹਾਇਕ ਪ੍ਰੋਫੈਸਰ ਵੱਲੋਂ ਡਾ. ਸੋਨੂੰ ਦੂਆ, ਵਿਭਾਗ ਮੁਖੀ ਦੀ ਸਮੁੱਚੀ ਅਗਵਾਈ ਹੇਠ ਕੀਤਾ ਗਿਆ।
ਪਿਛਲੀ ਖ਼ਬਰ ਕਰੀਮਪੁਰੀ ਦੀ ਅਗਵਾਈ ਹੇਠ ਬਸਪਾ ਵਲੋਂ ਰੋਸ ਮਾਰਚ ਕਿਹਾ, ਉਕਤ ਘਟਨਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਕਰਦੀ ਖੜ੍ਹੇ ਅਗਲੀ ਖ਼ਬਰ ਲੁਧਿਆਣਾ ਘਟਨਾ ਦੇ ਵਿਰੋਧ ’ਚ ਜਲੰਧਰ ਬੰਦ ਨੂੰ ਮਿਲਿਆ ਭਰਵਾਂ ਸਮਰਥਨ-ਬਾਜ਼ਾਰਾਂ ’ਚ ਪਈ ਰਹੀ ਸੁੰਨ 8 ਘਟਨਾ ਦੇ ਵਿਰੋਧ ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।