01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਕੋਹਲੀ ਦੀ ਅਚੀਵਰਜ਼ ਗਰੁੱਪ ਦੇ ਸਮੂਹ ਜੇਤੂ ਉਮੀਦਵਾਰ ਡੇਰਾ ਬਾਬਾ ਮੁਰਾਦ ਸ਼ਾਹ ਵਿਖੇ ਹੋਏ ਨਤਮਸਤਕ

ਜਲੰਧਰ, 31 ਅਗਸਤ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਵਿੱਚ ਅਚੀਵਰਜ਼ ਗਰੁੱਪ ਦੀ ਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਹੇਠ ਗਰੁੱਪ ਦੇ ਸਮੂਹ ਮੈਂਬਰਾਂ ਵੱਲੋਂ ਅੱਜ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਵਿਖੇ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ ਗਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ । ਇਸ ਮੌਕੇ ਨਿਤਿਨ ਕੋਹਲੀ ਸਮੇਤ ਐਚੀਵਰਜ਼ ਗਰੁੱਪ ਦੇ ਮੈਂਬਰਾਂ ਨੇ ਡੇਰੇ ਵਿਖੇ ਨਤਮਸਤਕ ਹੋ ਕੇ ਚੋਣਾਂ ਵਿੱਚ ਮਿਲੀ ਸਫਲਤਾ ਲਈ ਸ਼ੁਕਰਾਨਾ ਕੀਤਾ ।

ਅਜੀਤ ਡੈਸਕ 01-09-2026
ਜਲੰਧਰ, 31 ਅਗਸਤ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਵਿੱਚ ਅਚੀਵਰਜ਼ ਗਰੁੱਪ ਦੀ ਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਹੇਠ ਗਰੁੱਪ ਦੇ ਸਮੂਹ ਮੈਂਬਰਾਂ ਵੱਲੋਂ ਅੱਜ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਵਿਖੇ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ ਗਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ । ਇਸ ਮੌਕੇ ਨਿਤਿਨ ਕੋਹਲੀ ਸਮੇਤ ਐਚੀਵਰਜ਼ ਗਰੁੱਪ ਦੇ ਮੈਂਬਰਾਂ ਨੇ ਡੇਰੇ ਵਿਖੇ ਨਤਮਸਤਕ ਹੋ ਕੇ ਚੋਣਾਂ ਵਿੱਚ ਮਿਲੀ ਸਫਲਤਾ ਲਈ ਸ਼ੁਕਰਾਨਾ ਕੀਤਾ । ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਵੀ ਚੜ੍ਹਦੀ ਕਲਾ, ਮਾਰਗਦਰਸ਼ਨ ਅਤੇ ਤਾਕਤ ਲਈ ਅਰਦਾਸ ਕੀਤੀ। ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਹਰ ਸਫਲਤਾ ਤੋਂ ਬਾਅਦ ਸ਼ੁਕਰਾਨਾ ਅਤੇ ਨਿਮਰਤਾ ਦਾ ਭਾਵ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਮੁਰਾਦ ਸ਼ਾਹ ਦਾ ਅਸ਼ੀਰਵਾਦ ਉਨ੍ਹਾਂ ਅਤੇ ਪੂਰੀ ਟੀਮ ਲਈ ਹਮੇਸ਼ਾ ਤਾਕਤ ਦਾ ਸਰੋਤ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਅਸ਼ੀਰਵਾਦ ਅਤੇ ਮਾਰਗਦਰਸ਼ਨ ਦੀ ਕਾਮਨਾ ਕਰਦੇ ਹਨ । ਅਚੀਵਰਜ਼ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਚੋਣਾਂ ਵਿੱਚ ਮਿਲੀ ਜਿੱਤ ਤੋਂ ਤੁਰੰਤ ਬਾਅਦ ਡੇਰੇ ਵਿਖੇ ਨਤਮਸਤਕ ਹੋਣਾ ਉਨ੍ਹਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਵਿਸ਼ਵਾਸ ਅਤੇ ਸ਼ਰਧਾ ਨਾਲ ਮੱਥਾ ਟੇਕਦਿਆਂ ਭਵਿੱਖ ਲਈ ਵੀ ਅਸ਼ੀਰਵਾਦ ਦੀ ਕਾਮਨਾ ਕੀਤੀ । ਇਸ ਮੌਕੇ ਨਿਤਿਨ ਕੋਹਲੀ ਦੇ ਨਾਲ ਅਚੀਵਰਜ਼ ਗਰੁੱਪ ਦੇ ਜੇਤੂ ਅਹੁਦੇਦਾਰ ਅਮਿਤ ਕੁਕਰੇਜਾ, ਸੌਰਭ ਖੁੱਲਰ ਅਤੇ ਧੀਰਜ ਸੇਠ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰਾਂ ਵਿੱਚ ਨਿਤਿਨ ਬਹਿਲ, ਜੁਬਿਨ ਸ਼ਾਂਗਰੀ, ਸ਼ਾਲਿਨੀ ਕਾਲੜਾ, ਐਮ.ਬੀ. ਬਾਲੀ ਅਤੇ ਅਤੁਲ ਤਲਵਾਰ ਅਤੇ ਵੱਡੀ ਗਿਣਤੀ ’ਚ ਸਮਰਥਕ ਵੀ ਮੌਜੂਦ ਸਨ । ਪ੍ਰੋਗਰੈਸਿਵ ਗਰੁੱਪ ਵੱਲੋਂ ਪ੍ਰੋ. ਵਿਪਨ ਝਾਂਜੀ ਅਤੇ ਸ਼ਾਲੀਨ ਜੋਸ਼ੀ ਨੇ ਵੀ ਟੀਮ ਦੇ ਨਾਲ ਡੇਰੇ ਵਿਖੇ ਮੱਥਾ ਟੇਕਿਆ। ਇਸ ਮੌਕੇ ਪਵਨ ਸੇਠੀਆ, ਅਸ਼ਵਨੀ ਅਗਰਵਾਲ, ਸ਼ਿਵਮ ਸ਼ਰਮਾ, ਨਰਿੰਦਰ ਸਿੰਘ ਸੱਗੂ, ਰਾਜਨ ਗੁਪਤਾ, ਡਾ. ਅਮਿਤ, ਪਰਵੀਨ ਪੱਬੀ, ਸੁਮਿਤ ਸ਼ਰਮਾ, ਮਹਿੰਦਰ ਪਾਲ ਸਿੰਘ, ਵਿਸ਼ਾਲ ਖੰਨਾ ਅਤੇ ਪ੍ਰਿੰਸ ਅਸ਼ੋਕ ਗਰੋਵਰ ਵੀ ਹਾਜ਼ਰ ਸਨ । ਟੀਮ ਵੱਲੋਂ ਡੇਰਾ ਬਾਬਾ ਮੁਰਾਦ ਸ਼ਾਹ ਵਿਖੇ ਅਰਦਾਸ ਕਰਦਿਆਂ ਚੋਣ ਨਤੀਜੇ ਲਈ ਸ਼ੁਕਰਾਨਾ ਕੀਤਾ ਗਿਆ ਅਤੇ ਇਸ ਸਫਲਤਾ ਨੂੰ ਮਿਲੇ ਅਸ਼ੀਰਵਾਦ ਤੇ ਕਿਰਪਾ ਦਾ ਨਤੀਜਾ ਦੱਸਦਿਆਂ ਭਵਿੱਖ ਲਈ ਵੀ ਅਸ਼ੀਰਵਾਦ ਦੀ ਕਾਮਨਾ ਕੀਤੀ ਗਈ ।
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਪਾਸ਼ - ਹੰਸ ਰਾਜ ਦੀ ਯਾਦਗਾਰ ਤੋਂ ਨਾਜਾਇਜ਼ ਕਬਜ਼ਾ ਹਟਾਉਣ ਦੀ ਮੰਗ ਅਗਲੀ ਖ਼ਬਰ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਵਲੋਂ ਰਾਜ ਕਰਨ ਸਿੰਘ ਮਰਵਾਹਾ ਦਾ ਸਨਮਾਨ ਕਿਸਾਨਾਂ ਨੇ ਡੀ . ਸੀ . ਦਫ਼ਤਰ ਦੇ ਬਾਹਰ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।