24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

‘ਦ ਨੋਬੇਲ ਸਕੂਲ’ ਦੇ ਵਿਦਿਆਰਥੀਆਂ ਦਾ ਧਾਰਮਿਕ, ਵਿਦਿਅਕ ਅਤੇ ਮਨੋਰੰਜਕ ਦੌਰਾ

ਕਰਤਾਰਪੁਰ, 23 ਅਕਤੂਬਰ (ਭਜਨ ਸਿੰਘ)-‘ਦ ਨੋਬੇਲ ਸਕੂਲ’ ਦੇ ਵਿਦਿਆਰਥੀਆਂ ਵਲੋਂ ਹਾਲ ਹੀ ਵਿੱਚ ਕੁਦਰਤ ਦੀ ਗੋਦ ਅਤੇ ਅਧਿਆਤਮਿਕ ਰੌਣਕਾਂ ਨਾਲ ਭਰਪੂਰ ਇੱਕ ਸ਼ਾਨਦਾਰ ਟੂਰ ਲਗਾਇਆ ਗਿਆ। ਸਫ਼ਰ ਦੀ ਸ਼ੁਰੂਆਤ ਮਨਾਲੀ ਦੇ ਪ੍ਰਸਿੱਧ ਜੋਗਿਨੀ ਵਾਟਰਫਾਲ ਦੇ ਟਰੈਕ ਤੋਂ ਹੋਈ।

ਅਜੀਤ ਡੈਸਕ 24-10-2026
ਕਰਤਾਰਪੁਰ, 23 ਅਕਤੂਬਰ (ਭਜਨ ਸਿੰਘ)-‘ਦ ਨੋਬੇਲ ਸਕੂਲ’ ਦੇ ਵਿਦਿਆਰਥੀਆਂ ਵਲੋਂ ਹਾਲ ਹੀ ਵਿੱਚ ਕੁਦਰਤ ਦੀ ਗੋਦ ਅਤੇ ਅਧਿਆਤਮਿਕ ਰੌਣਕਾਂ ਨਾਲ ਭਰਪੂਰ ਇੱਕ ਸ਼ਾਨਦਾਰ ਟੂਰ ਲਗਾਇਆ ਗਿਆ। ਸਫ਼ਰ ਦੀ ਸ਼ੁਰੂਆਤ ਮਨਾਲੀ ਦੇ ਪ੍ਰਸਿੱਧ ਜੋਗਿਨੀ ਵਾਟਰਫਾਲ ਦੇ ਟਰੈਕ ਤੋਂ ਹੋਈ। ਹਰੇ-ਭਰੇ ਜੰਗਲਾਂ ਅਤੇ ਕੁਦਰਤੀ ਨਜ਼ਾਰਿਆਂ ਦੇ ਵਿਚਕਾਰ ਵਿਦਿਆਰਥੀਆਂ ਨੇ ਖ਼ੂਬ ਆਨੰਦ ਮਾਣਿਆ। ਇਸ ਤੋਂ ਬਾਅਦ ਸ਼ਾਮ ਨੂੰ ਮਨਾਲੀ ਦੇ ਮਸ਼ਹੂਰ ਮਾਲ ਰੋਡ ’ਤੇ ਵਿਦਿਆਰਥੀਆਂ ਨੇ ਆਪਣੇ ਦੋਸਤਾਂ ਨਾਲ ਖ਼ਰੀਦਦਾਰੀ ਕੀਤੀ । ਕੁਦਰਤੀ ਜੰਗਲਾਂ ਜਿਵੇਂ ਕਿ ਔਨ ਬਿਹਾਰ ਜੰਗਲ ਅਤੇ ਸਥਾਨਕ ਮੰਦਰਾਂ ਦੇ ਦਰਸ਼ਨਾਂ ਨਾਲ ਵਿਦਿਆਰਥੀਆਂ ਨੂੰ ਬਹੁਤ ਕੁਝ ਦੇਖਣ ਅਤੇ ਸਿੱਖਣ ਨੂੰ ਮਿਲਿਆ। ਇੰਜੀਨੀਅਰਿੰਗ ਦੇ ਅਜੂਬੇ ਅਟਲ ਟਨਲ ਨੂੰ ਪਾਰ ਕਰਦਿਆਂ ਹੀ ਵਿਦਿਆਰਥੀ ਬਰਫ਼ ਨਾਲ ਲਬਰੇਜ਼ ਕੋਕਸਰ ਘਾਟੀ ਵਿੱਚ ਪਹੁੰਚ ਗਏ। ਇੱਥੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ । ਇਸ ਵਿੱਦਿਅਕ ਅਤੇ ਮਨੋਰੰਜਕ ਦੌਰੇ ਨੂੰ ਅਧਿਆਤਮਿਕ ਰੰਗ ਦਿੰਦਿਆਂ, ਵਿਦਿਆਰਥੀਆਂ ਨੇ ਪਾਰਵਤੀ ਘਾਟੀ ਵਿੱਚ ਸਥਿਤ ਪਵਿੱਤਰ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗਰਮ ਪਾਣੀ ਦੇ ਚਸ਼ਮੇ ਦੇਖੇ। ਬੱਚਿਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਵੀ ਕੀਤੀ।ਇਸ ਤੋਂ ਬਾਅਦ, ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਕੂਲ ਦੇ ਚੇਅਰਮੈਨ ਪ੍ਰੋ. ਸੀ.ਐੱਲ. ਕੋਛੜ ਨੇ ਕਿਹਾ ਕਿ “ਸਕੂਲ ਦਾ ਮਨੋਰਥ ਸਿਰਫ਼ ਕਿਤਾਬੀ ਗਿਆਨ ਦੇਣਾ ਹੀ ਨਹੀਂ, ਸਗੋਂ ਬੱਚਿਆਂ ਨੂੰ ਵਿਹਾਰਕ ਜੀਵਨ ਅਤੇ ਪ੍ਰਕਿਰਤੀ ਨਾਲ ਜੋੜਨਾ ਹੈ। “ਸਕੂਲ ਦੇ ਮੈਨੇਜਿੰਗ ਡਾਇਰੈਕਟਰ ਇੰਜੀਨੀਅਰਿੰਗ ਕੁਮਾਰ ਸ਼ਿਵ ਕੋਛੜ ਨੇ ਕਿਹਾ ਕਿ”ਮਨੋਰੰਜਨ ਅਤੇ ਸਾਹਸ ਦੇ ਨਾਲ-ਨਾਲ ਇਸ ਟਰਿੱਪ ਦਾ ਸਭ ਤੋਂ ਖ਼ੂਬਸੂਰਤ ਪਹਿਲੂ ਇਸ ਦਾ ਅਧਿਆਤਮਿਕ ਰੰਗ ਸੀ। ਇਹ ਯਾਦਗਾਰੀ ਸਫ਼ਰ ਹਮੇਸ਼ਾ ਵਿਦਿਆਰਥੀਆਂ ਦੇ ਦਿਲਾਂ ਵਿੱਚ ਵੱਸਿਆ ਰਹੇਗਾ ।
ਪਿਛਲੀ ਖ਼ਬਰ ਪਰਾਲੀ ਦੀ ਸਾਂਭ-ਸੰਭਾਲ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਖੁਦ ਲਵੇ-ਕਰੀਮਪੁਰੀ ਅਗਲੀ ਖ਼ਬਰ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਕਰਨ ਦੀ ਲੋੜ : ਪ੍ਰਿੰਸੀਪਲ ਲਖਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।