26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਰਬਨ ਅਸਟੇਟ ਦੀ ਮਾਰਕੀਟ ਕੋਲੋਂ ਕੂੜਾ ਡੰਪ ਨਾ ਹਟਣ ’ ਤੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ

ਜਲੰਧਰ, 25 ਅਗਸਤ (ਸ਼ਿਵ)- ਅਰਬਨ ਅਸਟੇਟ ਫੇਸ -2 ਦੀ ਮਾਰਕੀਟ ਦੇ ਕੋਲ ਕੂੜੇ ਦਾ ਡੰਪ ਨਾ ਹਟਾਉਣ ਦੇ ਰੋਸ ਵਜੋਂ ਇਲਾਕਾ ਵਾਸੀਆਂ ਵਲੋਂ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਬਾਰੇ ਮਾਰਕੀਟ ਤੋਂ ਇਲਾਵਾ ਨਾਲ ਲੱਗਦੀਆਂ ਕਾਲੋਨੀਆਂ ਦੇ ਲੋਕਾਂ ਵਲੋਂ ਇਕ ਭਰਵੀਂ ਮੀਟਿੰਗ ਕੀਤੀ ਗਈ ਜਿਨਾਂ ਵਿਚ ਕੂੜੇ ਦੇ ਡੰਪ ਕਰਕੇ ਆ ਰਹੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ ਤੇ ਇਸ ਦੇ ਵਿਰੋਧ ਵਿਚ ਇਕ ਤਿੱਖਾ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ।

ਅਜੀਤ ਡੈਸਕ 26-08-2026
ਜਲੰਧਰ, 25 ਅਗਸਤ (ਸ਼ਿਵ)- ਅਰਬਨ ਅਸਟੇਟ ਫੇਸ -2 ਦੀ ਮਾਰਕੀਟ ਦੇ ਕੋਲ ਕੂੜੇ ਦਾ ਡੰਪ ਨਾ ਹਟਾਉਣ ਦੇ ਰੋਸ ਵਜੋਂ ਇਲਾਕਾ ਵਾਸੀਆਂ ਵਲੋਂ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਬਾਰੇ ਮਾਰਕੀਟ ਤੋਂ ਇਲਾਵਾ ਨਾਲ ਲੱਗਦੀਆਂ ਕਾਲੋਨੀਆਂ ਦੇ ਲੋਕਾਂ ਵਲੋਂ ਇਕ ਭਰਵੀਂ ਮੀਟਿੰਗ ਕੀਤੀ ਗਈ ਜਿਨਾਂ ਵਿਚ ਕੂੜੇ ਦੇ ਡੰਪ ਕਰਕੇ ਆ ਰਹੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ ਤੇ ਇਸ ਦੇ ਵਿਰੋਧ ਵਿਚ ਇਕ ਤਿੱਖਾ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਤੋਂ ਇਲਾਵਾ ਇਸ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਇਕ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਕੌਂਸਲਰ ਕੰਵਰ ਸਰਤਾਜ ਸਿੰਘ, ਕੇ. ਕੇ. ਗੌਤਮ, ਐੱਚ. ਐੱਸ. ਰੰਧਾਵਾ , ਰਣਵੀਰ ਸਿੰਘ, ਸੁਖਵਿੰਦਰ ਸਿੰਘ ਆਹਲੂਵਾਲੀਆ, ਜਤਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਮਿੰਦਰ ਸਿੰਘ, ਡਾ. ਗੌਰਵ ਦੇਵ ਤੇ ਹੋਰ ਵੀ ਹਾਜਰ ਸਨ।
ਪਿਛਲੀ ਖ਼ਬਰ ‘ ਏਕ ਆਸਰਾ ’ ਸੁਸਾਇਟੀ ਵਲੋਂ ਜਲੰਧਰ ਛਾਉਣੀ ਵਿਖੇ ਖੂਨਦਾਨ ਕੈਂਪ ਅਗਲੀ ਖ਼ਬਰ ਡਾ . ਸੁਰਿੰਦਰ ਜਗਤ ਬਣੇ ਰੋਟਰੀ ਕਲੱਬ ਜਲੰਧਰ ਸਿਟੀ ਦੇ ਨਵੇਂ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।