26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਡਾ . ਸੁਰਿੰਦਰ ਜਗਤ ਬਣੇ ਰੋਟਰੀ ਕਲੱਬ ਜਲੰਧਰ ਸਿਟੀ ਦੇ ਨਵੇਂ ਪ੍ਰਧਾਨ

ਜਲੰਧਰ, 25 ਅਗਸਤ (ਜਸਪਾਲ ਸਿੰਘ)-ਰੋਟਰੀ ਕਲੱਬ ਜਲੰਧਰ ਸਿਟੀ ਵੱਲੋਂ ਇਕ ਸ਼ਾਨਦਾਰ ‘ਇੰਸਟਾਲੇਸ਼ਨ’ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਰੋਟੇਰੀਅਨ ਡਾ.

ਰੋਟਰੀ ਕਲੱਬ ਜਲੰਧਰ ਸਿਟੀ ਦੇ ਨਵੇਂ ਬਣੇ ਪ੍ਰਧਾਨ ਡਾ. ਸੁਰਿੰਦਰ ਜਗਤ ਦੀ ਤਾਜਪੋਸ਼ੀ ਮੌਕੇ ਮੁੱਖ ਮਹਿਮਾਨ ਵਿਜੇ ਸਹਿਦੇਵ, ਡਾ. ਯੂ. ਐਸ. ਘਈ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ। ਅਜੀਤ ਤਸਵੀਰ 26-08-2026
ਜਲੰਧਰ, 25 ਅਗਸਤ (ਜਸਪਾਲ ਸਿੰਘ)-ਰੋਟਰੀ ਕਲੱਬ ਜਲੰਧਰ ਸਿਟੀ ਵੱਲੋਂ ਇਕ ਸ਼ਾਨਦਾਰ ‘ਇੰਸਟਾਲੇਸ਼ਨ’ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਰੋਟੇਰੀਅਨ ਡਾ. ਸੁਰਿੰਦਰ ਜਗਤ ਨੂੰ ਕਲੱਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਮੌਕੇ ਡਿਸਟ੍ਰਿਕਟ ਗਵਰਨਰ-ਇਲੈਕਟ ਰੋਟੇਰੀਅਨ ਵਿਜੈ ਸਹਿਦੇਵ ਮੁੱਖ ਮਹਿਮਾਨ ਅਤੇ ਡਿਸਟ੍ਰਿਕਟ ਅਫਸਰ ਵਜੋਂ ਹਾਜ਼ਰ ਰਹੇ। ਉਨ੍ਹਾਂ ਨੇ ਰੋਟੇਰੀਅਨ ਡਾ. ਸੁਰਿੰਦਰ ਜਗਤ ਅਤੇ ਉਨ੍ਹਾਂ ਦੀ ਨਵੀਂ ਟੀਮ ਨੂੰ ਰਸਮੀ ਤੌਰ ’ਤੇ ਅਹੁਦਿਆਂ ’ਤੇ ਬਿਠਾਇਆ। । ਇਸ ਮੌਕੇ ਮੁੱਖ ਮਹਿਮਾਨ ਰੋਟੇਰੀਅਨ ਵਿਜੈ ਸਹਦੇਵ ਨੇ ਰੋਟਰੀ ਕਲੱਬ ਜਲੰਧਰ ਸਿਟੀ ਵੱਲੋਂ ਪਿਛਲੇ ਸਾਲ ਕੀਤੇ ਗਏ ਵੱਖ-ਵੱਖ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਖ਼ਾਸ ਤੌਰ ‘ਤੇ ਕਲੱਬ ਦੇ “ਬੇਟੀ ਬਚਾਓ, ਬੇਟੀ ਪੜ੍ਹਾਓ” ਪ੍ਰੋਜੈਕਟ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਪ੍ਰੋਜੈਕਟ ਤਹਿਤ ਕਲੱਬ ਵੱਲੋਂ ਹਰ ਸਾਲ ਰੋਟਰੀ ਪ੍ਰੀਮੀਅਰ ਲੀਗ ਦੇ ਮਾਧਿਅਮ ਨਾਲ ਫੰਡ ਇਕੱਠਾ ਕਰਕੇ ਲੋੜਵੰਦ ਲੜਕੀਆਂ ਦੀ ਸਿੱਖਿਆ ਲਈ ਉਨ੍ਹਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਕਲੱਬ ਦੇ ਪਿਛਲੇ ਸਾਲ ਦੇ ਕਾਰਜਾਂ ਅਤੇ ਉਪਲਬਧੀਆਂ ਸਬੰਧੀ ਸਕੱਤਰ ਦੀ ਰਿਪੋਰਟ ਅਤੇ ਆਉਣ ਵਾਲੇ ਸਾਲ ਦੀਆਂ ਯੋਜਨਾਵਾਂ ਅਤੇ ਵਿਜ਼ਨ ਕਲੱਬ ਸਕੱਤਰ ਰੋਟੇਰੀਅਨ ਰਜਤ ਸੇਠੀ ਨੇ ਪੇਸ਼ ਕੀਤਾ। ਡਿਸਟ੍ਰਿਕਟ ਮੈਂਬਰਸ਼ਿਪ ਚੇਅਰ ਅਤੇ ਪੀਡੀਜੀ ਰੋਟੇਰੀਅਨ ਡਾ. ਯੂ. ਐਸ. ਘਈ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਲੱਬ ਦੇ ਮੈਂਬਰਾਂ ਨੂੰ ਮੈਂਬਰਸ਼ਿਪ ਵਧਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਰੋਟਰੀ ਪਰਿਵਾਰ ਨਾਲ ਜੋੜਨ ਲਈ ਪ੍ਰੇਰਿਤ ਕੀਤਾ । ਪ੍ਰੋਗਰਾਮ ਦਾ ਮਾਸਟਰ ਆਫ ਸੈਰੇਮਨੀ ਰੋਟੇਰੀਅਨ ਡਾ. ਨਰੇਂਦਰ ਪਾਲ ਸਿੰਘ ਅਤੇ ਜ਼ੋਨਲ ਚੇਅਰਮੈਨ ਰੋਟੇਰੀਅਨ ਕੁਲਵੰਤ ਸਿੰਘ ਵੱਲੋਂ ਸਾਂਝੇ ਤੌਰ ‘ਤੇ ਸੰਭਾਲਿਆ ਗਿਆ । ਸਮਾਰੋਹ ਦੇ ਪ੍ਰੋਜੈਕਟ “ਹੋਪ” ਤਹਿਤ ਰੋਟਰੀ ਕਲੱਬ ਜਲੰਧਰ ਸਿਟੀ ਵੱਲੋਂ ਲੋੜਵੰਦ ਲੜਕੀਆਂ ਨੂੰ ਪੰਜ ਸਾਈਕਲਾਂ ਭੇਟ ਕੀਤੀਆਂ ਗਈਆਂ । ਸਮਾਰੋਹ ਦੌਰਾਨ ਕਲੱਬ ਵਿੱਚ 11 ਨਵੇਂ ਮੈਂਬਰਾਂ ਨੂੰ ਰੋਟਰੀ ਪਰਿਵਾਰ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਪੀਡੀਜੀ ਰੋਟੇਰੀਅਨ ਸੁਰਿੰਦਰ ਸੇਠ, ਪੀਡੀਜੀ ਰੋਟੇਰੀਅਨ ਐਸ.ਪੀ.ਐਸ. ਗਰੇਵਾਲ, ਆਈਪੀਪੀ ਰੋਟੇਰੀਅਨ ਅਮਿਤ ਟੰਡਨ, ਪ੍ਰੋਜੈਕਟ ਡਾਇਰੈਕਟਰ ਰੋਟੇਰੀਅਨ ਤਰੁਣ ਸ਼ਰਮਾ, ਜ਼ੋਨਲ ਟ੍ਰੇਨਰ ਨਵਪ ਸੰਧੂ, ਰੋਟੇਰੀਅਨ ਡਾ. ਮਨਦੀਪ ਸੂਦ, ਰੋਟੇਰੀਅਨ ਡਾ. ਅਮਨਪ੍ਰੀਤ, ਰੋਟੇਰੀਅਨ ਨਰੇਸ਼ ਮਹਾਜਨ, ਰੋਟੇਰੀਅਨ ਗਗਨ ਚੱਢਾ, ਰੋਟੇਰੀਅਨ ਅਜੈ ਧਵਨ, ਰੋਟੇਰੀਅਨ ਮਨਦੀਪ ਸੇਠੀ, ਰੋਟੇਰੀਅਨ ਤਰੁਣ ਚੱਢਾ, ਰੋਟੇਰੀਅਨ ਨਿਤਿਸ਼ ਮੋਹਿਨੀ, ਰੋਟੇਰੀਅਨ ਗਗਨ ਗੁਪਤਾ, ਰੋਟੇਰੀਅਨ ਗੌਰਵ ਕੋਹਲੀ, ਰੋਟੇਰੀਅਨ ਰਣਜੀਤ ਸਿੰਘ ਅਤੇ ਰੋਟੇਰੀਅਨ ਸਤਨਾਮ ਸਿੰਘ ਸਮੇਤ ਵੱਖ-ਵੱਖ ਰੋਟਰੀ ਕਲੱਬਾਂ ਦੇ ਪ੍ਰਧਾਨ ਅਤੇ ਸਕੱਤਰ ਵੀ ਹਾਜ਼ਰ ਰਹੇ । ਨਵ-ਨਿਯੁਕਤ ਪ੍ਰਧਾਨ ਰੋਟੇਰੀਅਨ ਡਾ. ਸੁਰਿੰਦਰ ਜਗਤ ਨੇ ਸਾਰੇ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਅਰਬਨ ਅਸਟੇਟ ਦੀ ਮਾਰਕੀਟ ਕੋਲੋਂ ਕੂੜਾ ਡੰਪ ਨਾ ਹਟਣ ’ ਤੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਸ਼ਹਿਰ ’ ਚ ਨਹੀਂ ਰੁਕ ਰਹੀਆਂ ਲੁੱਟ - ਖੋਹ ਦੀਆਂ ਵਾਰਦਾਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।