25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਅਚੀਵਰਜ਼ ਗਰੁੱਪ ਦੇ ਹਰਪ੍ਰੀਤ ਸਿੰਘ ਗੋਲਡੀ ਦਾ ਨਿਰਵਿਰੋਧ ਜੁਆਇੰਟ ਸੈਕਟਰੀ ਚੁਣੇ ਜਾਣਾ ਤੈਅ

ਜਲੰਧਰ, 24 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 30 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ’ਚ ਅਚੀਵਰਜ਼ ਗਰੁੱਪ ਦੇ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਦਾ ਨਿਰਵਿਰੋਧ ਚੋਣ ਜਿੱਤਣਾ ਤੈਅ ਹੈ। ਉਨ੍ਹਾਂ ਦੀ ਵਿਰੋਧੀ ਉਮੀਦਵਾਰ ਤੇ ਪ੍ਰੋਗਰੈਸਿਵ ਗਰੁੱਪ ਵਲੋਂ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਚੋਣ ਲੜ ਰਹੀ ਅਨੂੰ ਮਾਟਾ ਨੇ ਅੱਜ ਆਪਣੀ ਨਾਸਾਜ਼ ਸਿਹਤ ਦੇ ਚੱਲਦਿਆਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਤੇ ਅਨੂੰ ਮਾਟਾ ਵਲੋਂ ਨਾਮਜ਼ਦਗੀ ਕਾਗਜ਼ ਵਾਪਸ ਲੈਣ ਨਾਲ ਹੁਣ ਹਰਪ੍ਰੀਤ ਸਿੰਘ ਗੋਲਡੀ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਇਕੋ ਇਕ ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਜਿੱਤ ਪੱਕੀ ਸਮਝੀ ਜਾ ਰਹੀ ਹੈ।

ਅਨੂੰ ਮਾਟਾ ਤੇ ਹਰਪ੍ਰੀਤ ਸਿੰਘ ਗੋਲਡੀ 25-08-2026
ਜਲੰਧਰ, 24 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 30 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ’ਚ ਅਚੀਵਰਜ਼ ਗਰੁੱਪ ਦੇ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਦਾ ਨਿਰਵਿਰੋਧ ਚੋਣ ਜਿੱਤਣਾ ਤੈਅ ਹੈ। ਉਨ੍ਹਾਂ ਦੀ ਵਿਰੋਧੀ ਉਮੀਦਵਾਰ ਤੇ ਪ੍ਰੋਗਰੈਸਿਵ ਗਰੁੱਪ ਵਲੋਂ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਚੋਣ ਲੜ ਰਹੀ ਅਨੂੰ ਮਾਟਾ ਨੇ ਅੱਜ ਆਪਣੀ ਨਾਸਾਜ਼ ਸਿਹਤ ਦੇ ਚੱਲਦਿਆਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਤੇ ਅਨੂੰ ਮਾਟਾ ਵਲੋਂ ਨਾਮਜ਼ਦਗੀ ਕਾਗਜ਼ ਵਾਪਸ ਲੈਣ ਨਾਲ ਹੁਣ ਹਰਪ੍ਰੀਤ ਸਿੰਘ ਗੋਲਡੀ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਇਕੋ ਇਕ ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਜਿੱਤ ਪੱਕੀ ਸਮਝੀ ਜਾ ਰਹੀ ਹੈ। ਹਾਲਾਂਕਿ ਇਸ ਸੰਬੰਧੀ ਰਸਮੀ ਐਲਾਨ ਚੋਣ ਅਧਿਕਾਰੀ ਵਲੋਂ ਅਜੇ ਕੀਤਾ ਜਾਣਾ ਬਾਕੀ ਹੈ ਪਰ ਅਚੀਵਰਜ਼ ਗਰੁੱਪ ਨੇ ਇਕ ਤਰ੍ਹਾਂ ਨਾਲ ਆਪਣੀ ਜੇਤੂ ਸ਼ੁਰੂਆਤ ਕਰ ਦਿੱਤੀ ਹੈ। ਓਧਰ ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਅਨੂੰ ਮਾਟਾ ਕਿਸੇ ਸਿਆਸੀ ਦਬਾਅ ਹੇਠ ਚੋਣ ਲੜਨ ਤੋਂ ਪਿੱਛੇ ਹਟ ਗਏ ਹਨ ਪਰ ਬਾਅਦ ’ਚ ਉਨ੍ਹਾਂ ਦੇ ਬਿਮਾਰ ਹੋਣ ਦੀ ਖਬਰ ਦਾ ਪਤਾ ਲੱਗਦੇ ਹੀ ਕਲੱਬ ਮੈਂਬਰਾਂ ਨੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਤੇ ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਵੀ ਕੀਤੀ। ਓਧਰ ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖਰੀ ਤਰੀਕ 25 ਅਗਸਤ ਹੈ ਤੇ ਉਮੀਦਵਾਰ ਬਾਅਦ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਸਕਦੇ ਹਨ। ਇਸ ਤਰ੍ਹਾਂ ਮੰਗਲਵਾਰ ਬਾਅਦ ਦੁਪਹਿਰ ਹੀ ਚੋਣਾਂ ਸੰਬੰਧੀ ਸਾਰੀ ਤਸਵੀਰ ਸਾਫ ਹੋਣ ਦੀ ਸੰਭਾਵਨਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ’ਚ ਅਚੀਵਰਜ਼ ਗਰੁੱਪ ਵਲੋਂ ਸੈਕਟਰੀ ਦੇ ਅਹੁਦੇ ਲਈ ਅਮਿਤ ਕੁਕਰੇਜਾ, ਜੂਨੀਅਰ ਮੀਤ ਪ੍ਰਧਾਨ ਲਈ ਧੀਰਜ ਸੇਠ, ਜੁਆਇੰਟ ਸੈਕਟਰੀ ਲਈ ਹਰਪ੍ਰੀਤ ਸਿੰਘ ਗੋਲਡੀ ਤੇ ਖਜ਼ਾਨਚੀ ਲਈ ਸੌਰਭ ਖੁੱਲ੍ਹਰ ਚੋਣ ਲੜ ਰਹੇ ਹਨ, ਜਦਕਿ 9 ਉਮੀਦਵਾਰ ਐਗਜ਼ੈਕਟਿਵ ਕਮੇਟੀ ਦੀ ਚੋਣ ਲੜ ਰਹੇ ਹਨ। ਇਸ ਦੌਰਾਨ ਅਨੂੰ ਮਾਟਾ ਵਲੋਂ ਨਾਮਜ਼ਦਗੀ ਕਾਗਜ਼ ਵਾਪਸ ਲੈਣ ਨਾਲ ਹੁਣ ਪ੍ਰੋਗਰੈਸਿਵ ਦੇ 10 ਉਮੀਦਵਾਰ ਹੀ ਚੋਣ ਮੈਦਾਨ ’ਚ ਰਹਿ ਗਏ ਹਨ, ਜਿਨ੍ਹਾਂ ’ਚ ਸੈਕਟਰੀ ਦੇ ਅਹੁਦੇ ਲਈ ਵਿਜੇ ਸਹਿਦੇਵ, ਜੂਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਛਾਬੜਾ ਤੇ ਖਜ਼ਾਨਚੀ ਲਈ ਗੁਰਦਰਸ਼ਨ ਸਿੰਘ ਕੋਛੜ ਸਮੇਤ 7 ਐਗਜ਼ੈਕਟਿਵ ਕਮੇਟੀ ਉਮੀਦਵੀਰ ਚੋਣ ਲੜ ਰਹੇ ਹਨ। ਜਦਕਿ ਇਕੋ ਇਕ ਆਜ਼ਾਦ ਉਮੀਦਵਾਰ ਮਾਈਕਲ ਓਹਰੀ ਸੈਕਟਰੀ ਦੇ ਅਹੁਦੇ ਲਈ ਚੋਣ ਲੜ ਰਹੇ, ਜਿਸ ਨਾਲ ਸੈਕਟਰੀ ਦੇ ਅਹੁਦੇ ਲਈ ਮੁਕਾਬਲਾ ਤਿਕੋਣਾ ਬਣ ਗਿਆ ਹੈ, ਜਦਕਿ ਬਾਕੀ ਅਹੁਦਿਆਂ ਲਈ ਆਹਮੋ-ਸਾਹਮਣੇ ਦੀ ਟੱਕਰ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਮਖਾਨਾ ਕਲੱਬ ਨਾਲ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਜੁੜੀਆਂ ਹੋਣ ਕਾਰਨ ਇਕ ਤਰ੍ਹਾਂ ਨਾਲ ਸਮੁੱਚੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਜਿਮਖਾਨਾ ਕਲੱਬ ਦੀਆਂ ਚੋਣਾਂ ’ਤੇ ਲੱਗੀਆਂ ਹੋਈਆਂ ਹਨ ਤੇ ਇਨ੍ਹਾਂ ਚੋਣਾਂ ਨੂੰ ਉਮੀਦਵਾਰਾਂ ਵਲੋਂ ਬਹੁਤ ਹੀ ਸਰਗਰਮੀ ਨਾਲ ਲੜਿਆ ਜਾਂਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 4600 ਦੇ ਕਰੀਬ ਮੈਂਬਰਾਂ ਵਾਲੇ ਜਿਮਖਾਨਾ ਕਲੱਬ ਲਈ ਵੋਟਾਂ ਪੈਣ ਦਾ ਅਮਲ 30 ਅਗਸਤ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਤੇ ਸ਼ਾਮੀਂ 5 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ। ਵੋਟਾਂ ਪੈਣ ਦਾ ਕੰਮ ਖਤਮ ਹੁੰਦੀ ਹੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਰਾਤ ਤੱਕ ਸਾਰੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਅਕਾਲ ਅਕੈਡਮੀ ਬੋਪਾਰਾਏ ਕਲਾਂ ਵਿਖੇ ਇੰਟਰ - ਹਾਊਸ ਭਾਸ਼ਨ ਮੁਕਾਬਲੇ ਅਗਲੀ ਖ਼ਬਰ ਜੰਡੂਸਿੰਘਾ ’ ਚ ਨੌਜਵਾਨ ਵਲੋਂ ਦਰੱਖਤ ਨਾਲ ਫਾਹਾ ਲਾ ਕੇ ਖੁਦਕੁਸ਼ੀ ਸੀ.ਆਈ.ਏ. ਸਟਾਫ ਦੇ ਇੰਸਪੈਕਟਰ ’ਤੇ ਕੁੱਟਮਾਰ ਤੇ ਧਮਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।