ਜਲੰਧਰ, 24 ਅਗਸਤ (ਐੱਮ. ਐੱਸ. ਲੋਹੀਆ) - ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਜਲੰਧਰ ਵਲੋਂ ਅੰਬੇਡਕਰ ਮਿਸ਼ਨ ਸੁਸਾਇਟੀ ਜਲੰਧਰ ਦੇ ਸਹਿਯੋਗ ਨਾਲ 30 ਅਗਸਤ ਨੂੰ ਅੰਬੇਡਕਰ ਭਵਨ ਜਲੰਧਰ ਵਿਖੇ “ਮਾਨਸਿਕ ਰੋਗ ਅਤੇ ਕਾਰਨ” ਵਿਸ਼ੇ ’ਤੇ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਜੋਨ ਮੀਡੀਆ ਮੁਖੀ ਵਿਜੇ ਰਾਹੀ ਨੇ ਜਾਣਕਾਰੀ ਦਿੱਤੀ ਕਿ ਸੈਮੀਨਾਰ ਦੌਰਾਨ ਸੁਸਾਇਟੀ ਵਲੋਂ ਸੁਰਜੀਤ ਟਿੱਬਾ ਮੁੱਖ ਬੁਲਾਰੇ ਹੋਣਗੇ, ਪ੍ਰੋ. ਬਲਬੀਰ, ਸੁਖਦੇਵ ਸਿੰਘ ਫਗਵਾੜਾ, ਪਰਮਜੀਤ ਸਿੰਘ ਕਿਰਤੀ ਅਤੇ ਹੋਰ ਆਪਣੇ ਵਿਚਾਰ ਰੱਖਣਗੇ। ਕੇਵਲ ਸਿੰਘ ਮੁੱਤੀ ਨਮਿਤ ਸ਼ਰਧਾਂਜਲੀ ਸਮਾਗਮ ਸ਼ਾਹਕੋਟ, 24 ਅਗਸਤ (ਬਾਂਸਲ)- ਪਿੰਡ ਕੋਟਲੀ ਗਾਜਰਾਂ ਦੇ ਅਗਾਂਹਵਧੂ ਕਿਸਾਨ ਮਨਦੀਪ ਸਿੰਘ ਅਤੇ ਗੁਰਜਿੰਦਰ ਸਿੰਘ ਦੇ ਪਿਤਾ ਕੇਵਲ ਸਿੰਘ ਮੁੱਤੀ ਜੋ ਬੀਤੀ 15 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ ਨਮਿੱਤ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਏਕਮ ਨਗਰ (ਨੇਡ਼ੇ ਤਹਿਸੀਲ ਕੰਪਲੈਕਸ) ਸ਼ਾਹਕੋਟ ਵਿਖੇ ਪਾਇਆ ਗਿਆ। ਉਪਰੰਤ ਗੁਰਦੁਆਰਾ ਸਿੰਘ ਸਭਾ ਕੋਟਲੀ ਗਾਜਰਾਂ ਵਿਖੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਰਿੰਦਰਬੀਰ ਸਿੰਘ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਜੀਵਨ ਤੇ ਮੌਤ ਦੇ ਫਲਸਫ਼ੇ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਡਾ. ਅਮਰਜੀਤ ਸਿੰਘ ਥਿੰਦ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਗੁਰਦੁਆਰਾ ਸਿੰਘ ਸਭਾ ਕੋਟਲੀ ਗਾਜਰਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਟੁਰਨਾ, ਜ਼ਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਗੁਰਮੀਤ ਸਿੰਘ ਕੋਟਲੀ ਅਤੇ ਬੂਟਾ ਸਿੰਘ ਕਲਸੀ ਐੱਮ.ਸੀ. ਨੇ ਕੇਵਲ ਸਿੰਘ ਮੁੱਤੀ ਨੂੰ ਸ਼ਰਧਾਂਜਲੀਆਂ ਭੇਟ ਕੀਤੀ।