24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਟਰੈਵਲ ਏਜੰਟ ਤਰੁਣ ਖੋਸਲਾ ਗ੍ਰਿਫ਼ਤਾਰ, ਅਦਾਲਤ ਨੇ 7 ਦਿਨਾਂ ਦੇ ਰਿਮਾਂਡ ’ਤੇ ਭੇਜਿਆ

ਜਲੰਧਰ, 24 ਅਕਤੂਬਰ- ਅਮਰੀਕਾ ਤੋਂ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤੇ ਜਾਣ ਤੋਂ ਬਾਅਦ ਸਾਹਮਣੇ....

ਅਜੀਤ ਡੈਸਕ 24-10-2026

ਜਲੰਧਰ, 24 ਅਕਤੂਬਰ- ਅਮਰੀਕਾ ਤੋਂ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਏ ਕਥਿਤ ਡੰਕੀ ਰੂਟ ਨੈੱਟਵਰਕ ਦੀ ਜਾਂਚ ਦੇ ਸਬੰਧ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਟਰੈਵਲ ਏਜੰਟ ਤਰੁਣ ਖੋਸਲਾ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਈ.ਡੀ. ਵਲੋਂ ਉਸ ਨੂੰ ਜਲੰਧਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜਾਂਚ ਲਈ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ।

ਇਸ ਮਾਮਲੇ ਦੀ ਜਾਂਚ ਦੌਰਾਨ ਦਸੰਬਰ 2025 ਵਿਚ ਈ.ਡੀ. ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ 13 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਇਸ ਕਾਰਵਾਈ ਦੌਰਾਨ ਨਕਦੀ, ਸੋਨਾ, ਚਾਂਦੀ, ਮੋਬਾਈਲ ਫ਼ੋਨ ਅਤੇ ਅਹਿਮ ਦਸਤਾਵੇਜ਼ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।

ਜਾਂਚ ਏਜੰਸੀ ਵਲੋਂ ਕਥਿਤ ਡੰਕੀ ਰੂਟ ਨੈੱਟਵਰਕ ਨਾਲ ਜੁੜੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਤਰੁਣ ਖੋਸਲਾ ਦੀ ਗ੍ਰਿਫ਼ਤਾਰੀ, ਅਦਾਲਤੀ ਰਿਮਾਂਡ ਅਤੇ ਮਾਮਲੇ ਵਿਚ ਹੋਈ ਤਾਜ਼ਾ ਕਾਰਵਾਈ ਸਬੰਧੀ ਵੇਰਵਿਆਂ ਦੀ ਅਧਿਕਾਰਤ ਪੁਸ਼ਟੀ ਕੀਤੀ ਜਾਣੀ ਬਾਕੀ ਹੈ।

 

ਪਿਛਲੀ ਖ਼ਬਰ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ ਭਾਜਪਾ- ਕੇਵਲ ਢਿੱਲੋਂ ਅਗਲੀ ਖ਼ਬਰ ਪੁਲਿਸ ਥਾਣਾ ਕੱਥੂਨੰਗਲ ਵਲੋਂ ਇਕ ਵਿਅਕਤੀ ਨੂੰ ਦੋ ਨਜਾਇਜ਼ ਪਿਸਤੌਲਾਂ ਸਮੇਤ ਕੀਤਾ ਕਾਬੂ