20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨਿੱਜੀ ਕੰਪਨੀ ਸੰਭਾਲੇਗੀ ਸ਼ਹਿਰ ਵਿਚ ਕੂੜਾ ਪ੍ਰਬੰਧਨ ਦਾ ਕੰਮ -600 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ

ਜਲੰਧਰ, 19 ਅਗਸਤ-ਮੇਅਰ ਵਨੀਤ ਧੀਰ ਦੀ ਅਗਵਾਈ ਵਿਚ ਅੱਜ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਲੰਬੇ ਸਮੇਂ ਤੋਂ ਲਟਕ ਰਹੇ ਅਤੇ ਨਿੱਜੀ ਕੰਪਨੀ ਵਲੋਂ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਣ ਦੇ ਕੰਮ ਤੋਂ ਲੈ ਕੇ ਉਸ ਦੀ ਖਾਦ ਬਣਾਉਣ ਦੇ ਕੰਮ ਕਰਨ ਵਾਲੇ 600 ਕਰੋੜ ਦੇ ਚਰਚਿਤ ਰਹੇ ਪ੍ਰਾਜੈਕਟ ਨੂੰ ਅੱਜ ਮਨਜੂਰੀ ਦੇ ਦਿੱਤੀ ਗਈ ਹੈ ਜਦਕਿ ਦੂਜੇ ਪਾਸੇ ਚੰਦਨ ਧੜੇ ਵਾਲੀ ਯੂਨੀਅਨ ਵਲੋਂ ਵਿਰੋਧ ਵਿਚ ਹੜਤਾਲ ਕਰਨ ਦਾ ਐਲਾਨ ਕਰਦੇ ਹੋਏ 20 ਅਗਸਤ ਤੋਂ ਕੂੜਾ ਚੁੱਕਣ ਤੇ ਸਫ਼ਾਈ ਦੇ ਕੰਮ ਦੀ ਅਣਮਿਥੇ ਸਮੇਂ ਦੀ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਦਕਿ ਬੰਟੂ ਧੜੇ ਦੀ ਯੂਨੀਅਨ ਵਲੋਂ ਵੀ ਇਸ ਪ੍ਰਾਜੈਕਟ ਨੂੰ ਵਾਪਸ ਨਾ ਲੈਣ ’ਤੇ ਹੜਤਾਲ ਦੀ ਚਿਤਾਵਨੀ ਦਿੱਤੀ ਗਈ ਹੈ। 600 ਕਰੋੜ ਦਾ ਕੂੜਾ ਪ੍ਰਬੰਧਨ ਦਾ ਪ੍ਰਾਜੈਕਟ ਲੰਬੇ ਸਮੇਂ ਤੋਂ ਲਟਕ ਰਿਹਾ ਸੀ ਤੇ ਯੂਨੀਅਨਾਂ ਵਲੋਂ ਪਹਿਲਾਂ ਹੀ ਇਸ ਪ੍ਰਾਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਅੱਜ ਕਮੇਟੀ ਵਲੋਂ 600 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਨਾਲ ਸ਼ਹਿਰ ਵਿਚ ਅਲੱਗ-ਅਲੱਗ ਹਲਕਿਆਂ ਵਿਚ ਕਰਵਾਏ ਜਾਣ ਵਾਲੇ 75 ਕਰੋੜ ਦੇ ਵਿਕਾਸ ਦੇ ਕੰਮਾਂ ਨੂੰ ਵੀ ਮਨਜੂਰੀ ਦਿੱਤੀ ਗਈ ਹੈ।

ਮੀਟਿੰਗ ਮੌਕੇ ਬੰਟੂ ਸਭਰਵਾਲ, ਸ਼ੰਮੀ ਲੂਥਰ ਤੇ ਹੋਰ। ਤਸਵੀਰ. ਜੀ. ਪੀ. ਸਿੰਘ 20-08-2026

ਵਿਰੋਧ ਵਿਚ ਨਿਗਮ ਦੀ ਇਕ ਯੂਨੀਅਨ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ
ਸ਼ਿਵ ਸ਼ਰਮਾ

ਜਲੰਧਰ, 19 ਅਗਸਤ-ਮੇਅਰ ਵਨੀਤ ਧੀਰ ਦੀ ਅਗਵਾਈ ਵਿਚ ਅੱਜ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਲੰਬੇ ਸਮੇਂ ਤੋਂ ਲਟਕ ਰਹੇ ਅਤੇ ਨਿੱਜੀ ਕੰਪਨੀ ਵਲੋਂ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਣ ਦੇ ਕੰਮ ਤੋਂ ਲੈ ਕੇ ਉਸ ਦੀ ਖਾਦ ਬਣਾਉਣ ਦੇ ਕੰਮ ਕਰਨ ਵਾਲੇ 600 ਕਰੋੜ ਦੇ ਚਰਚਿਤ ਰਹੇ ਪ੍ਰਾਜੈਕਟ ਨੂੰ ਅੱਜ ਮਨਜੂਰੀ ਦੇ ਦਿੱਤੀ ਗਈ ਹੈ ਜਦਕਿ ਦੂਜੇ ਪਾਸੇ ਚੰਦਨ ਧੜੇ ਵਾਲੀ ਯੂਨੀਅਨ ਵਲੋਂ ਵਿਰੋਧ ਵਿਚ ਹੜਤਾਲ ਕਰਨ ਦਾ ਐਲਾਨ ਕਰਦੇ ਹੋਏ 20 ਅਗਸਤ ਤੋਂ ਕੂੜਾ ਚੁੱਕਣ ਤੇ ਸਫ਼ਾਈ ਦੇ ਕੰਮ ਦੀ ਅਣਮਿਥੇ ਸਮੇਂ ਦੀ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਦਕਿ ਬੰਟੂ ਧੜੇ ਦੀ ਯੂਨੀਅਨ ਵਲੋਂ ਵੀ ਇਸ ਪ੍ਰਾਜੈਕਟ ਨੂੰ ਵਾਪਸ ਨਾ ਲੈਣ ’ਤੇ ਹੜਤਾਲ ਦੀ ਚਿਤਾਵਨੀ ਦਿੱਤੀ ਗਈ ਹੈ। 600 ਕਰੋੜ ਦਾ ਕੂੜਾ ਪ੍ਰਬੰਧਨ ਦਾ ਪ੍ਰਾਜੈਕਟ ਲੰਬੇ ਸਮੇਂ ਤੋਂ ਲਟਕ ਰਿਹਾ ਸੀ ਤੇ ਯੂਨੀਅਨਾਂ ਵਲੋਂ ਪਹਿਲਾਂ ਹੀ ਇਸ ਪ੍ਰਾਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਅੱਜ ਕਮੇਟੀ ਵਲੋਂ 600 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਨਾਲ ਸ਼ਹਿਰ ਵਿਚ ਅਲੱਗ-ਅਲੱਗ ਹਲਕਿਆਂ ਵਿਚ ਕਰਵਾਏ ਜਾਣ ਵਾਲੇ 75 ਕਰੋੜ ਦੇ ਵਿਕਾਸ ਦੇ ਕੰਮਾਂ ਨੂੰ ਵੀ ਮਨਜੂਰੀ ਦਿੱਤੀ ਗਈ ਹੈ। 600 ਕਰੋੜ ਦਾ ਜਿਹੜਾ ਕੂੜਾ ਪ੍ਰਬੰਧਨ ਦੇ ਪ੍ਰਾਜੈਕਟ ਨੂੰ ਮਨਜੂਰੀ ਦਿੱਤੀ ਗਈ ਹੈ। ਉਕਤ ਕੰਪਨੀ ਵਲੋਂ ਸ਼ਹਿਰ ਦੇ 85 ਵਾਰਡਾਂ ਵਿਚ ਘਰੋਂ-ਘਰੀਂ ਕੂੜਾ ਚੁੱਕਣ ਦਾ ਕੰਮ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੇ ਤਹਿਤ ਨਿਗਮ ਨੂੰ ਹਰ ਸਾਲ ਕੰਪਨੀ ਨੂੰ 75 ਕਰੋੜ ਰੁਪਏ ਦੀ ਅਦਾਇਗੀ ਕਰਨੀ ਪਵੇਗੀ। ਇਹ ਪ੍ਰਾਜੈਕਟ 8 ਸਾਲ ਲਈ ਲਾਗੂ ਹੋਵੇਗਾ। ਕੰਪਨੀ ਵਲੋਂ ਘਰਾਂ ਤੋਂ ਕੂੜਾ ਇਕੱਠਾ ਕਰਨ ਦੇ ਕੰਮ ਲਈ 47 ਕੰਪੈਕਟਰਾਂ ਸਮੇਤ 450 ਗੱਡੀਆਂ ਲਗਾਈਆਂ ਜਾਣਗੀਆਂ। ਸਾਰਾ ਕੂੜਾ ਵਰਿਆਣਾ ਡੰਪ ’ਤੇ ਲੈ ਜਾਇਆ ਜਾਵੇਗਾ। ਉੱਥੇ ਖਾਦ ਬਣਾਉਣ ਲਈ ਪਲਾਂਟ ਲਗਾਇਆ ਜਾਵੇਗਾ। ਕੰਪਨੀ ਕੂੜਾ ਇਕੱਠਾ ਕਰਨ ਦੇ ਕੰਮ ਲਈ 700 ਘਰਾਂ ਪਿੱਛੇ ਇਕ ਗੱਡੀ ਜਿਸ ਵਿਚ ਇਕ ਡਰਾਈਵਰ ਤੇ ਦੋ ਹੈਲਪਰ ਸ਼ਾਮਿਲ ਹੋਣਗੇ। ਕੰਪਨੀ ਸ਼ਹਿਰ ਵਿਚ ਇਸ ਕੰਮ ਨੂੰ ਸ਼ੁਰੂ ਕਰਨ ਲਈ 1800 ਕਰਮਚਾਰੀਆਂ ਦੀ ਭਰਤੀ ਕਰੇਗੀ। ਸਾਰੇ ਵਾਰਡਾਂ ਵਿਚ ਸੁਪਰਵਾਈਜ਼ਰ ਲਗਾਏ ਜਾਣਗੇ। ਕੰਪਨੀ ਵਲੋਂ ਘਰਾਂ ਤੋਂ ਸੁੱਕਾ ਅਤੇ ਗਿੱਲਾ ਕੂੜਾ ਅਲੱਗ-ਅਲੱਗ ਲੈ ਜਾਇਆ ਜਾਵੇਗਾ। ਕੰਪਨੀ ਵਲੋਂ ਵਰਿਆਣਾ ਵਿਚ 9 ਏਕੜ ਜ਼ਮੀਨ ’ਤੇ ਪਲਾਂਟ ਲਗਾਇਆ ਜਾਣਾ ਹੈ। ਵਰਿਆਣਾ ਵਿਚ 16 ਏਕੜ ਜ਼ਮੀਨ ’ਤੇ ਲੱਖਾਂ ਮੀਟਰਿਕ ਟਨ ਕੂੜਾ ਪਿਆ ਹੈ। ਇਹ ਕੰਮ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ ਪਰ ਜਿਸ ਤਰਾਂ ਨਾਲ ਯੂਨੀਅਨ ਦੇ ਇਕ ਧੜੇ ਵਲੋਂ 20 ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ, ਉਸ ਕਰਕੇ ਅੱਜ ਸ਼ਹਿਰ ਵਿਚ ਕੂੜਾ ਚੁੱਕਣ ਤੇ ਸਫ਼ਾਈ ਤੇ ਸੀਵਰ ਸਫ਼ਾਈ ਦਾ ਕੰਮ ਬੰਦ ਰਹੇਗਾ। ਬਰਸਾਤਾਂ ਦੇ ਦਿਨਾਂ ਵਿਚ ਕਰਮਚਾਰੀਆਂ ਦੀ ਹੜਤਾਲ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ। ਨਗਰ ਨਿਗਮ ਜਲੰਧਰ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਸਾਰੀਆਂ ਜਥੇਬੰਦੀਆਂ ਨੇ ਇੱਕਜੁੱਟ ਹੋ ਕੇ ਫ਼ੈਸਲਾ ਕੀਤਾ ਕਿ ਸਰਕਾਰ ਵੱਲੋਂ 1196 ਦੀ ਭਰਤੀ, ਡੋਰ-ਟੂ-ਡੋਰ ਕਲੈਕਸ਼ਨ ਦੇ ਠੇਕੇ ਅਤੇ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿਚ 20 ਅਗਸਤ ਨੂੰ ਹੜਤਾਲ ਕੀਤੀ ਜਾਵੇਗੀ। ਇਸ ਵਿਚ ਸੰਨ੍ਹੀ ਸਹੋਤਾ, ਸੰਨ੍ਹੀ ਸੇਠੀ, ਗੌਰਵ ਗਿੱਲ,ਵਿਕੀ ਸਹੋਤਾ ਤੇ ਹੋਰ ਵੀ ਹਾਜਰ ਸਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ ਪਹਿਲਾਂ ਹੀ ਤਿੰਨ ਦਿਨਾਂ ਦੀ ਹੜਤਾਲ ਦਾ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸੇ ਵੀ ਜਥੇਬੰਦੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਇਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਧਰ ਜਿਸ 600 ਕਰੋੜ ਦੇ ਪ੍ਰਾਜੈਕਟ ਨੂੰ ਪਾਸ ਕੀਤਾ ਗਿਆ ਹੈ। ਨਿਗਮ ਦੇ ਇਤਿਹਾਸ ਵਿਚ ਇਹ ਕੂੜਾ ਪ੍ਰਬੰਧਨ ਦਾ ਇਹ ਦੂਜਾ ਪ੍ਰਾਜੈਕਟ ਹੈ ਜਿਹੜਾ ਕਿ ਲਾਗੂ ਕੀਤਾ ਜਾ ਰਿਹਾ ਹੈ। ਕਈ ਸਾਲ ਪਹਿਲਾਂ ਜਿੰਦਲ ਕੰਪਨੀ ਨੇ ਵੀ ਕੂੜਾ ਪ੍ਰਬੰਧਨ ਦਾ ਪ੍ਰਾਜੈਕਟ ਸ਼ੁਰੂ ਕੀਤਾ ਸੀ ਪਰ ਯੂਨੀਅਨਾਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਕੰਪਨੀ ਬਾਅਦ ਵਿਚ ਕੰਮ ਛੱਡ ਗਈ ਸੀ ਤਾਂ ਉਸ ਨੇ ਸਾਲਸ ਵਿਚ ਕੇਸ ਕਰ ਦਿੱਤਾ ਸੀ। ਬਾਅਦ ਵਿਚ ਇਹ ਮਾਮਲਾ ਅਦਾਲਤ ਵਿਚ ਚਲਾ ਗਿਆ ਸੀ। ਇਸ ਮਾਮਲੇ ਵਿਚ ਹੀ ਨਿਗਮ ਦੇ ਬੈਂਕ ਖਾਤੇ ਵੀ ਸੀਲ ਹੋਏ ਹਨ।

ਹਾਊਸ ਵਿਚ ਵੀ ਕਰਵਾਇਆ ਜਾਵੇਗਾ ਪਾਸ ਜਲੰਧਰ, (ਸ਼ਿਵ)- ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵਲੋਂ 600 ਕਰੋੜ ਦਾ ਕੂੜਾ ਪ੍ਰਬੰਧਨ ਦਾ ਪ੍ਰਾਜੈਕਟ ਅੱਜ ਮੀਟਿੰਗ ਵਿਚ ਪਾਸ ਕੀਤਾ ਗਿਆ ਹੈ ਪਰ ਇਸ ਪ੍ਰਾਜੈਕਟ ਵਿਚ ਕੁਝ ਨਿਯਮਾਂ ਨੂੰ ਬਦਲ ਕੇ ਇਸ ਨੂੰ ਨਿਗਮ ਹਾਊਸ ਵਿਚ ਦੁਬਾਰਾ ਪਾਸ ਕਰਵਾਇਆ ਜਾਵੇਗਾ ਤੇ ਇਸ ਬਾਰੇ ਅਗਲੇ ਹਫ਼ਤੇ ਨਿਗਮ ਹਾਊਸ ਦੀ ਮੀਟਿੰਗ ਸੱਦੇ ਜਾਣ ਦੀ ਸੰਭਾਵਨਾ ਹੈ। ਫ਼ੈਸਲਾ ਵਾਪਸ ਨਾ ਲੈਣ ’ ਤੇ ਬੰਟੂ ਧੜੇ ਵਲੋਂ ਕੰਮ ਬੰਦ ਕਰਨ ਦੀ ਚਿਤਾਵਨੀ ਨਗਰ ਨਿਗਮ ਵੱਲੋਂ ਕੂੜਾ ਪ੍ਰਬੰਧਨ ਪ੍ਰਾਜੈਕਟ ਦਾ ਠੇਕਾ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਨਗਰ ਨਿਗਮ ਨਾਲ ਜੁੜੀਆਂ ਯੂਨੀਅਨਾਂ ਦੇ ਆਗੂਆਂ ਅਤੇ ਮੁਲਾਜ਼ਮਾਂ ਵੱਲੋਂ ਵਿਰੋਧ ਜਤਾਇਆ ਗਿਆ ਹੈ। ਇਸ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿਚ ਕੂੜੇ ਦੇ ਕੰਮ ਦੇ ਠੇਕੇ ਨੂੰ ਲੈ ਕੇ ਅਗਲੀ ਰਣਨੀਤੀ ’ਤੇ ਵਿਚਾਰਾਂ ਹੋਈਆਂ। ਮੀਟਿੰਗ ਦੌਰਾਨ ਬੰਟੂ ਸਭਰਵਾਲ ਅਤੇ ਸ਼ੰਮੀ ਲੂਥਰ ਨੇ ਕਿਹਾ ਕਿ ਜੇਕਰ ਨਗਰ ਨਿਗਮ ਵਲੋਂ ਕੂੜਾ ਪ੍ਰਬੰਧਨ ਦਾ ਠੇਕਾ ਲਾਗੂ ਕੀਤਾ ਜਾਂਦਾ ਹੈ ਤਾਂ ਯੂਨੀਅਨ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਿਗਮ ਨੇ ਠੇਕਾ ਲਾਗੂ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਯੂਨੀਅਨ ਵੱਲੋਂ ਅਗਲੀ ਮੀਟਿੰਗ ਕਰਕੇ ਸਫ਼ਾਈ ਵਿਵਸਥਾ ਦਾ ਕੰਮ ਬੰਦ ਕਰਨ ਸਬੰਧੀ ਫ਼ੈਸਲਾ ਲਿਆ ਜਾਵੇਗਾ। ਨਗਰ ਨਿਗਮ ਦੇ ਮੁਲਾਜ਼ਮ ਲੰਬੇ ਸਮੇਂ ਤੋਂ ਸਫ਼ਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੰਮ ਕਰ ਰਹੇ ਹਨ। ਇਸ ਦੇ ਬਾਵਜੂਦ ਜੇਕਰ ਇਹ ਕੰਮ ਠੇਕੇ ’ਤੇ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਮੁਲਾਜ਼ਮਾਂ ਦੇ ਹਿਤ ਪ੍ਰਭਾਵਿਤ ਹੋਣਗੇ। ਉਨ੍ਹਾਂ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠੇਕਾ ਲਾਗੂ ਕਰਨ ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਚਿੰਤਾਵਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ। ਇਸ ਮੌਕੇ ਸੁਨੀਲ ਬੌਬੀ, ਰਾਜਨ, ਕਲਿਆਣ, ਸਿਕੰਦਰ ਖੋਸਲਾ, ਰਿੰਪੀ ਕਲਿਆਣ, ਡਰਾਈਵਰ ਯੂਨੀਅਨ ਦੇ ਸਾਥੀਆਂ ਸਮੇਤ ਨਗਰ ਨਿਗਮ ਨਾਲ ਜੁੜੇ ਕਈ ਮੁਲਾਜ਼ਮ ਹਾਜ਼ਰ ਸਨ।

ਪਿਛਲੀ ਖ਼ਬਰ 3 ਤੋਂ 9 ਅਕਤੂਬਰ ਤੱਕ ਹੋਵੇਗਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਅਗਲੀ ਖ਼ਬਰ ਬੇਕਰੀ ਤੇ ਮਠਿਆਈਆਂ ਦੀ ਦੁਕਾਨ ’ ਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।