20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

3 ਤੋਂ 9 ਅਕਤੂਬਰ ਤੱਕ ਹੋਵੇਗਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ

ਜਲੰਧਰ, 19 ਅਗਸਤ (ਸ਼ਿਵ)-ਸ਼੍ਰੀ ਬਾਂਕੇ ਬਿਹਾਰੀ ਭਗਵਤ ਪ੍ਰਚਾਰ ਸਮਿਤੀ ਵਲੋਂ ਆਚਾਰੀਆ ਸ਼੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਸ਼੍ਰੀਮਦਭਾਗਵਤ ਕਥਾ ਗਿਆਨ ਯੱਗ ਦੀਆਂ ਤਿਆਰੀਆਂ ਸਬੰਧੀ ਸਮਿਤੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕਥਾ ਅਤੇ ਕਲਸ਼ ਯਾਤਰਾ ਦੇ ਸਫਲ ਆਯੋਜਨ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 20-08-2026
ਜਲੰਧਰ, 19 ਅਗਸਤ (ਸ਼ਿਵ)-ਸ਼੍ਰੀ ਬਾਂਕੇ ਬਿਹਾਰੀ ਭਗਵਤ ਪ੍ਰਚਾਰ ਸਮਿਤੀ ਵਲੋਂ ਆਚਾਰੀਆ ਸ਼੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਸ਼੍ਰੀਮਦਭਾਗਵਤ ਕਥਾ ਗਿਆਨ ਯੱਗ ਦੀਆਂ ਤਿਆਰੀਆਂ ਸਬੰਧੀ ਸਮਿਤੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕਥਾ ਅਤੇ ਕਲਸ਼ ਯਾਤਰਾ ਦੇ ਸਫਲ ਆਯੋਜਨ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਿਤੀ ਦੇ ਪ੍ਰਧਾਨ ਸੁਨੀਲ ਨਈਅਰ ਨੇ ਦੱਸਿਆ ਕਿ ਸ਼੍ਰੀਮਦਭਾਗਵਤ ਕਥਾ ਦਾ ਆਯੋਜਨ 3 ਅਕਤੂਬਰ ਤੋਂ 9 ਅਕਤੂਬਰ ਤੱਕ ਸਾਈਂ ਦਾਸ ਸਕੂਲ ਗਰਾਊਂਡ ਵਿਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ, ਜੋ ਮਹਾ ਲਕਸ਼ਮੀ ਮੰਦਰ, ਜੇਲ੍ਹ ਰੋਡ ਤੋਂ ਸ਼ੁਰੂ ਹੋ ਕੇ ਕਥਾ ਸਥਲ ਤੱਕ ਪਹੁੰਚੇਗੀ। ਇਸ ਮੌਕੇ ਸਮਿਤੀ ਦੇ ਪ੍ਰਧਾਨ ਸੁਨੀਲ ਨਈਅਰ, ਜਨਰਲ ਸਕੱਤਰ ਸੰਦੀਪ ਮਲਿਕ, ਸੰਜੇ ਸਹਿਗਲ, ਸੰਦੀਪ ਕੁਮਾਰ, ਬਲਵਿੰਦਰ ਸ਼ਰਮਾ, ਭੁਪਿੰਦਰ ਸਿੰਘ, ਹੇਮੰਤ ਥਾਪਰ, ਸੁਮਿਤ ਗੋਇਲ, ਰਾਜੇਸ਼ ਬੀਗਾਮਲ, ਅਰੁਣ ਮਲਹੋਤਰਾ, ਰਾਹੁਲ ਸ਼ਰਮਾ, ਸੋਨੂੰ ਚੋਪੜਾ, ਰਾਜਵੰਸ਼ ਮਲਹੋਤਰਾ, ਦੇਵਿੰਦਰ ਅਰੋੜਾ, ਅੰਕੁਸ਼ ਜੁਨੇਜਾ ਸਮੇਤ ਹੋਰ ਮੈਂਬਰ ਹਾਜ਼ਰ ਰਹੇ।
ਪਿਛਲੀ ਖ਼ਬਰ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਵਲੋਂ ਸਾਰੇ ਜ਼ਿਲ੍ਹਿਆਂ ਦੇ ਗਊ ਸੁਰੱਖਿਆ ਸੈੱਲਾਂ ਦੇ ਇੰਚਾਰਜਾਂ ਨਾਲ ਮੀਟਿੰਗ ਪੰਜਾਬ ֹ ’ਚ ਗਊ... ਅਗਲੀ ਖ਼ਬਰ ਨਿੱਜੀ ਕੰਪਨੀ ਸੰਭਾਲੇਗੀ ਸ਼ਹਿਰ ਵਿਚ ਕੂੜਾ ਪ੍ਰਬੰਧਨ ਦਾ ਕੰਮ -600 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।