12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪ੍ਰੋਗਰੈਸਿਵ ਗਰੁੱਪ ਦੀ ਵਾਪਸੀ ਦੀ ਚਰਚਾ ਨਾਲ ਜਿਮਖਾਨਾ ਕਲੱਬ ਦੀਆਂ ਚੋਣਾਂ ਬਣੀਆਂ ਦਿਲਚਸਪ ਅਚੀਵਰਜ਼ ਗਰੁੱਪ ਦੀਆਂ ਵਧ ਸਕਦੀਆਂ ਨੇ ਪ੍ਰੇਸ਼ਾਨੀਆਂ

ਜਲੰਧਰ 11 ਅਗਸਤ ਜਸਪਾਲ ਸਿੰਘ ਜਿਮਖਾਨਾ ਕਲੱਬ ਦੀਆਂ 23 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਸਬੰਧੀ ਬੇਸ਼ਕ ਚੋਣ ਅਧਿਕਾਰੀ ਵੱਲੋਂ ਅਜੇ ਤੱਕ ਕੋਈ ਚੋਣ ਪ੍ਰੋਗਰਾਮ ਜਾਰੀ ਨਹੀਂ ਕੀਤਾ ਗਿਆ ਪਰ ਚੋਣ ਲੜਨ ਦੇ ਚਾਹਵਾਨਾ ਅਤੇ ਖਾਸ ਕਰਕੇ ਚੋਣ ਮੈਦਾਨ ਚੋਂ ਪਿੱਛੇ ਹਟ ਚੁੱਕੇ ਪ੍ਰੋਗਰੈਸਿਵ ਗਰੁੱਪ ਦੇ ਮੁੜ ਚੋਣ ਮੈਦਾਨ ਵਿੱਚ ਪਰਤਨ ਦੀ ਚਰਚਾ ਨਾਲ ਇਹ ਚੋਣਾਂ ਹੁਣ ਬਹੁਤ ਹੀ ਦਿਲਚਸਪ ਮੋੜ ਤੇ ਪਹੁੰਚ ਗਈਆਂ ਹਨ ਹਾਲਾਂਕਿ ਪ੍ਰੋਗਰੈਸਿਵ ਗਰੁੱਪ ਵੱਲੋਂ ਅਜੇ ਤੱਕ ਇਹਨਾਂ ਚੋਣਾਂ ਸਬੰਧੀ ਆਪਣੇ ਪੱਤੇ ਨਹੀਂ ਖੋਲੇ ਗਏ ਪਰ ਦੱਸਿਆ ਜਾ ਰਿਹਾ ਹੈ ਕਿ ਪ੍ਰੋਗਰੈਸਿਵ ਗਰੁੱਪ ਦੇ ਅੱਜ ਕੁਝ ਮੈਂਬਰਾਂ ਵੱਲੋਂ ਇੱਕ ਮੀਟਿੰਗ ਕਰਕੇ ਚੋਣਾਂ ਵਿੱਚ ਹਿੱਸਾ ਲੈਣ ਦਾ ਮਨ ਬਣਾ ਲਿਆ ਗਿਆ ਹੈ ਤੇ ਇਸ ਸਬੰਧੀ ਬੁੱਧਵਾਰ ਨੂੰ ਮੈਂਬਰਾਂ ਦੀ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਕਿਹਾ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਪ੍ਰੋਗਰੈਸਿਵ ਗਰੁੱਪ ਵੱਲੋਂ ਚੋਣਾਂ ਲੜਨ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਅਚੀਵਰਜ ਗਰੁੱਪ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ ਇਥੇ ਦੱਸਣ ਯੋਗ ਹੈ ਕਿ ਪਹਿਲਾ ਪ੍ਰੋਗਰੈਸਿਵ ਗਰੁੱਪ ਵੱਲੋਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਗਿਆ ਸੀ ਜਿਸ ਨੂੰ ਇੱਕ ਤਰ੍ਹਾਂ ਨਾਲ ਅਚੀਵਰਜ ਗਰੁੱਪ ਦਾ ਸਮਰਥਨ ਮੰਨਿਆ ਜਾ ਰਿਹਾ ਸੀ ਪਰ ਅੱਜ ਪ੍ਰੋਗਰੈਸਿਵ ਗਰੁੱਪ ਦੇ ਇੱਕ ਅਹਿਮ ਅਹੁਦੇਦਾਰ ਵੱਲੋਂ ਕੀਤੀ ਗਈ ਮੀਟਿੰਗ ਤੋਂ ਸਾਫ ਹੋ ਗਿਆ ਹੈ ਕਿ ਪ੍ਰੋਗਰੈਸਿਵ ਗਰੁੱਪ ਇਹਨਾਂ ਚੋਣਾਂ ਵਿੱਚ ਹਿੱਸਾ ਲੈ ਸਕਦਾ ਹੈ ਉਧਰ ਅਚੀਵਜ ਗਰੁੱਪ ਵੱਲੋਂ ਆਪਣੇ ਚਾਰੇ ਪ੍ਰਮੁੱਖ ਅਹੁਦੇਦਾਰਾਂ ਅਤੇ ਦਸ ਮੈਂਬਰੀ ਐਗਜੈਕਟਿਵ ਕਮੇਟੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਐਲਾਨੇ ਗਏ ਬਹੁਤੇ ਐਗਜੈਕਟਿਵ ਕਮੇਟੀ ਉਮੀਦਵਾਰਾਂ ਦੇ ਪ੍ਰੋਗਰੈਸਿਵ ਗਰੁੱਪ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਜਿੱਥੇ ਵਾਰੀ ਗਰੁੱਪ ਲਈ ਨਵੇਂ ਉਮੀਦਵਾਰਾਂ ਦੀ ਭਾਲ ਕਰਨੀ ਹੋਵੇਗੀ ਉਥੇ ਉਸ ਨੂੰ ਸਖਤ ਮੁਕਾਬਲੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਇਸ ਸਬੰਧੀ ਸਾਰੇ ਸਥਿਤੀ ਬੁੱਧਵਾਰ ਨੂੰ ਪ੍ਰੋਗਰੈਸਿਵ ਗਰੁੱਪ ਦੀ ਹੋਣ ਵਾਲੀ ਮੀਟਿੰਗ ਤੇ ਨਿਰਭਰ ਕਰਦੀ ਹੈ ਕਿ ਪ੍ਰੋਗਰੈਸਿਵ ਗਰੁੱਪ ਕੀ ਫੈਸਲਾ ਲੈਂਦਾ ਹੈ ਪਰ ਹਾਲ ਦੀ ਘੜੀ ਅਚੀਵਰਜ ਗਰੁੱਪ ਦੀ ਚਿੰਤਾ ਵਧ ਗਈ ਹੈ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪ੍ਰੋਗਰੈਸਿਵ ਗਰੁੱਪ ਦੇ ਪਿੱਛੇ ਹਟਣ ਕਾਰਨ ਅਚੀਵਰ ਚ ਗਰੁੱਪ ਦਾ ਜਿੱਤਣਾ ਲਗਭਗ ਤੈ ਸਮਝਿਆ ਜਾ ਰਿਹਾ ਹੈ ਪਰ ਇਸ ਦਰਮਿਆਨ ਕੁਝ ਮੈਂਬਰਾਂ ਵੱਲੋਂ ਹੋਣ ਜਾ ਰਹੀ ਇਸ ਇੱਕ ਤਰਫਾ ਚੋਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਆਮ ਸਹਿਮਤੀ ਬਣਾਏ ਜਾਣ ਤੇ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਹੈ ਉਹਨਾਂ ਦਾ ਕਹਿਣਾ ਹੈ ਇਸ ਨਾਲ ਆਮ ਸਹਿਮਤੀ ਬਣਨ ਨਾਲ ਕਲੱਬ ਅੰਦਰ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਨੁਕਸਾਨ ਪੁਜੇਗਾ ਤੇ ਕਲੱਬ ਦੇ ਸੰਵਿਧਾਨ ਅਤੇ ਲੋਕਤੰਤਰੀ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਚੋਣਾਂ ਹੋਣੀਆਂ ਬੇਹਦ ਜਰੂਰੀ ਹਨ ਇਹ ਕਲੱਬ ਦੀ ਬੇਹਤਰੀ ਲਈ ਵੀ ਲੋੜੀਂਦੀਆਂ ਹਨ।

ਅਜੀਤ ਡੈਸਕ 12-08-2026

ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਆਲ ਇੰਡੀਆ ਪੰਜਾਬ ਸਨਮਾਨ ਸਮਾਰੋਹ ’ ਚ ਕੀਤਾ ਸਨਮਾਨਿਤ ਅਗਲੀ ਖ਼ਬਰ ਚੁਗਿੱਟੀ ਬਾਈਪਾਸ ਦੀਆਂ ਝੁੱਗੀਆਂ ਵਿਚ ਪਹੁੰਚੇ ਡਾ . ਜਸਲੀਨ ਸੇਠੀ - ਸਮੱਸਿਆਵਾਂ ਦਾ ਹੱਲ ਕਰਨ ਦਾ ਦਿੱਤਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।