ਜਲੰਧਰ, 5 ਨਵੰਬਰ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਦੀ ਅਗਵਾਈ ਹੇਠ ਬਾਇਓਟੈਕਨੋਲੋਜੀ ਤੇ ਅਲਾਈਡ ਹੈਲਥ ਸਾਇੰਸਿਜ਼ ਵਿਭਾਗ ਵਲੋਂ ਸਾਇੰਸ ਦੇ ਵਿਦਿਆਰਥੀਆਂ ਲਈ ਐਮਰਜੈਂਸੀ ਦੇਖਭਾਲ ਲਈ ਤਿੰਨ ਹਫ਼ਤਿਆਂ ਦਾ ‘ਬਲੱਡ ਟੇਸਟਿੰਗ’ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ, ਜਿਸ ’ਚ ਕਾਲਜ ਦੇ ਮੈਡੀਕਲ ਲੈਬੋਰੇਟਰੀ ਟੈਕਨਾਲੋਜੀ (ਐਮਐਲਟੀ) ਦੇ ਵਿਦਿਆਰਥੀਆਂ ਨੇ ਪ੍ਰੋ. ਸਮਾਇਲ ਛਾਬੜਾ ਬਾਇਓਟੈਕਨੋਲੋਜੀ ਵਿਭਾਗਮੁੱਖੀ ਤੇ ਫੈਕਲਟੀ ਸੁਪਰਵਿਜ਼ਨ ਦੇ ਅਧੀਨ ਕਾਲਜ ਦੇ 603 ਵਿਦਿਆਰਥੀਆਂ ਦੇ ਵੱਖ-ਵੱਖ ਬੀਮਾਰਿਆਂ ਨਾਲ ਸੰਬੰਧਿਤ ਬਲੱਡ ਟੇਸਟਿੰਗ ਪ੍ਰਣਾਲੀਆਂ, ਐਂਟੀ ਬਾੱਡੀ ਮੈਚਿੰਗ, ਕਲੀਨਿਕਲ ਰਿਕਾਰਡ ਕੀਪਿੰਗ, ਡੋਨਰ ਰਿਕਾਰਡ ਆਦਿ ਕੰਮ ਕਰਨ ਦੀ ਪੂਰੀ ਸਿਖਲਾਈ ਮਿਲੀ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਐਨਐਸਐਸ ਦੇ ਵਲੰਟੀਅਰਾਂ ਨੂੰ ਇਸ ਮਹੱਤਵਪੂਰਨ ‘ਡਾਟਾਬੇਸ’ ਨੂੰ ਤਿਆਰ ਕਰਨ ਦੇ ਲਈ ਦਿਲੋਂ ਮੁਬਾਰਕਬਾਦ ਦਿੱਤੀ ਤੇ ਇਸ ਤਰ੍ਹਾਂ ਦੀ ਸਾਮਾਜਿਕ ਭਲਾਈ ਦੇ ਯਤਨਾਂ ਨੂੰ ਚੰਗੇ ਢੰਗ ਨਾਲ ਕਰਨ ਦੇ ਲਈ ਮੈਡੀਕਲ ਲੈਬੋਰੇਟਰੀ ਟੈਕਨੋਲੋਜੀ ਤੇ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।