06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਟੇਟ ਪਬਲਿਕ ਸਕੂਲ ਨਕੋਦਰ ’ਚ ‘ਇਨਵੈਂਸ਼ਨ ਚੈਲੇਂਜ’ ਮੁਕਾਬਲੇ ਦਾ ਆਯੋਜਨ

ਨਕੋਦਰ, 5 ਨਵੰਬਰ (ਗੁਰਵਿੰਦਰ ਸਿੰਘ )-ਸਟੇਟ ਪਬਲਿਕ ਸਕੂਲ ਨਕੋਦਰ ’ਚ ਵਿਦਿਆਰਥੀਆਂ ’ਚ ਨਵੇਂ ਵਿਚਾਰ ਵਿਕਸਿਤ ਕਰਨ ਅਤੇ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ‘ਇਨਵੈਂਸ਼ਨ ਚੈਲੇੰਜ’ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਪ੍ਰੇਰਨਾਦਾਇਕ ਥੀਮ ‘ਕੁਦਰਤ ਨੂੰ ਬਚਾਉਣ ਵਾਲੀਆਂ ਕਾਢਾਂ’ ‘ਤੇ ਅਧਾਰਿਤ ਸੀ।

ਅਜੀਤ ਡੈਸਕ 06-11-2026
ਨਕੋਦਰ, 5 ਨਵੰਬਰ (ਗੁਰਵਿੰਦਰ ਸਿੰਘ )-ਸਟੇਟ ਪਬਲਿਕ ਸਕੂਲ ਨਕੋਦਰ ’ਚ ਵਿਦਿਆਰਥੀਆਂ ’ਚ ਨਵੇਂ ਵਿਚਾਰ ਵਿਕਸਿਤ ਕਰਨ ਅਤੇ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ‘ਇਨਵੈਂਸ਼ਨ ਚੈਲੇੰਜ’ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਪ੍ਰੇਰਨਾਦਾਇਕ ਥੀਮ ‘ਕੁਦਰਤ ਨੂੰ ਬਚਾਉਣ ਵਾਲੀਆਂ ਕਾਢਾਂ’ ‘ਤੇ ਅਧਾਰਿਤ ਸੀ।ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਭਾਗੀਦਾਰ ਵਿਦਿਆਰਥੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ। ਭਾਗੀਦਾਰ ਵਿਦਿਆਰਥੀਆਂ ਨੇ ਪ੍ਰਦੂਸ਼ਣ, ਪਾਣੀ ਸੰਭਾਲ, ਰਹਿੰਦ- ਖੂੰਹਦ ਪ੍ਰਬੰਧਨ, ਜੰਗਲਾਂ ਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਉਪਯੋਗੀ ਕਾਢਾਂ ਦਾ ਸਫ਼ਲ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ’ਚ ਭਾਗ -1 ਵਿੱਚ ਪਹਿਲਾ ਸਥਾਨ ਕਾਵਿਆ ਸਿਡਾਨਾ, ਕ੍ਰਿਤੀਕਾ ਕੌਰ ਅਤੇ ਸ੍ਰਿਸ਼ਟੀ ਧੀਰ ਦੀ ਟੀਮ ਨੇ ਪ੍ਰਾਪਤ ਕੀਤਾ ਤੇ ਦੂਸਰਾ ਸਥਾਨ ਰਿਧੀਮਾ ਟੰਡਨ, ਗੁਰਨੂਰ ਵਰਮਾ ਅਤੇ ਮਾਇਰਾ ਭੱਲਾ ਦੀ ਟੀਮ ਨੇ ਪ੍ਰਾਪਤ ਕੀਤਾ। ਭਾਗ-2 ’ਚ ਪਹਿਲਾ ਸਥਾਨ ਹਰਜਾਪ ਸਿੰਘ, ਰੌਸ਼ਨੀ ਤੇ ਸਹਿਜਪ੍ਰੀਤ ਕੌਰ ਦੀ ਟੀਮ ਨੇ ਪ੍ਰਾਪਤ ਕੀਤਾ ਤੇ ਦੂਸਰਾ ਸਥਾਨ ਸਿਮਰਤ ਮਹੇ, ਅਮਨਪ੍ਰੀਤ ਕੌਰ ਅਤੇ ਦੀਕਸ਼ਾ ਕੁਮਾਰੀ ਦੀ ਟੀਮ ਨੇ ਪ੍ਰਾਪਤ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ ,ਉਪ-ਪ੍ਰਧਾਨ ਡਾ. ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟਰ ਡਾ. ਰਿਤੂ ਭਨੋਟ ਤੇ ਪ੍ਰਿੰਸੀਪਲ ਰੋਹਿਤ ਠਾਕੁਰ ਨੇ ਵਿਦਿਆਰਥੀਆਂ ਨੂੰ ਉਪਯੋਗੀ ਕਾਢਾਂ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਪੁਲਿਸ ਦੀ ਢਿੱਲੀ ਕਾਰਵਾਈ ਖ਼ਿਲਾਫ਼ ਸਾਬਕਾ ਐੱਮ.ਐੱਲ.ਏ. ਵਡਾਲਾ ਤੇ ਹੋਰਨਾਂ ਵਲੋਂ ਧਰਨਾ ਅਗਲੀ ਖ਼ਬਰ ਰੈੱਡ ਰਿਬਨ ਕਲੱਬ ਸ਼ਾਹਕੋਟ ਵਲੋਂ ਲੋਕਾਂ ਨੂੰ ਹਰੀ ਦਿਵਾਲੀ ਮਨਾਉਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।