24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਐਨ.ਆਈ.ਏ. ਅਦਾਲਤ ਵਲੋਂ ਮਨੀ ਲਾਂਡਰਿੰਗ ਦੇ ਮਾਮਲੇ ਚ ਯਾਸੀਨ ਮਲਿਕ ਅਤੇ 6 ਹੋਰਾਂ ਵਿਰੁੱਧ ਮੁਕੱਦਮਾ ਚਲਾਉਣ ਦੇ ਹੁਕਮ

ਨਵੀਂ ਦਿੱਲੀ, 24 ਅਕਤੂਬਰ - ਨਵੀਂ ਦਿੱਲੀ ਵਿਚ ਇਕ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਯਾਸੀਨ ਮਲਿਕ...

ਅਜੀਤ ਡੈਸਕ 24-10-2026

ਨਵੀਂ ਦਿੱਲੀ, 24 ਅਕਤੂਬਰ - ਨਵੀਂ ਦਿੱਲੀ ਵਿਚ ਇਕ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਯਾਸੀਨ ਮਲਿਕ ਅਤੇ 6 ਹੋਰਾਂ ਵਿਰੁੱਧ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਹਵਾਲਾ ਜ਼ਰੀਏ ਪਾਕਿਸਤਾਨੀ ਸੱਤਾਧਾਰੀ ਧਿਰ ਤੋਂ ਵਿਦੇਸ਼ੀ ਫੰਡਿੰਗ ਪ੍ਰਾਪਤ ਕਰਨ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਅਪਰਾਧ ਰਾਹੀਂ 8,94,87,639 ਰੁਪਏ ਦੀ ਰਕਮ ਇਕੱਠੀ ਕੀਤੀ ਗਈ ਅਤੇ ਬਾਅਦ ਵਿਚ ਮੁਲਜ਼ਮਾਂ ਦੁਆਰਾ ਪ੍ਰਾਪਤ ਕੀਤੀ ਗਈ। ਈ.ਡੀ. ਦਾ ਇਹ ਕੇਸ, ਐਨ.ਆਈ.ਏ. ਦੁਆਰਾ 2017 ਵਿਚ ਦਰਜ ਕੀਤੇ ਗਏ ਮਾਮਲੇ 'ਤੇ ਆਧਾਰਿਤ ਹੈ। ਇਸ ਵਿੱਚ ਆਈ.ਪੀ.ਸੀ. ਦੀਆਂ ਧਾਰਾਵਾਂ 120ਭ, 121 ਅਤੇ 121ਅ, ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਧਾਰਾਵਾਂ 13, 16, 17, 18, 20, 38, 39 ਅਤੇ 40 ਲਗਾਈਆਂ ਗਈਆਂ ਹਨ।

ਪਿਛਲੀ ਖ਼ਬਰ ਮੁੰਬਈ ਏ.ਟੀ.ਐਸ. ਵਲੋਂ ਜੈਸ਼-ਏ-ਮੁਹੰਮਦ ਨਾਲ ਸੰਬੰਧ ਹੋਣ ਦੇ ਦੋਸ਼ਾਂ ਤਹਿਤ ਇਕ ਗ੍ਰਿਫ਼ਤਾਰ ਅਗਲੀ ਖ਼ਬਰ ਭਾਰਤ-ਨਿਊਜ਼ੀਲੈਂਡ ਦੂਜਾ ਟੀ-20 ਅੱਜ