02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਕੱਲ ਗੁਰੂ ਨਾਨਕ ਪੁਰਾ ਮਾਰਕੀਟ 3 ਘੰਟੇ ਲਈ ਰਹੇਗੀ ਬੰਦ ਦੁਕਾਨਦਾਰਾਂ ਨੇ ਮੀਟਿੰਗ ਤੋਂ ਬਾਅਦ ਕੀਤਾ ਐਲਾਨ

ਅਜੀਤ ਡੈਸਕ 20-07-2026
ਚੁਗਿੱਟੀ/ਜੰਡੂ ਸਿੰਘਾ, 19 ਜੁਲਾਈ (ਨਰਿੰਦਰ ਲਾਗੂ) ਗੁਰੂ ਨਾਨਕ ਪੁਰਾ ਮਾਰਕੀਟ ਅਤੇ ਰੈਜ਼ੀਡੈਂਟਸ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਗੁਰੂ ਨਾਨਕਪੁਰਾ ਰੇਲਵੇ ਫਾਟਕ ‘ਤੇ ਬਣਾਏ ਜਾ ਰਹੇ ਰੇਲਵੇ ਓਵਰ ਬ੍ਰਿਜ ਦੇ ਵਿਰੋਧ ਵਿਚ 21 ਜੁਲਾਈ ਮੰਗਲਵਾਰ ਸਵੇਰੇ 9 ਤੋਂ 12 ਵਜੇ ਤੱਕ, 3 ਘੰਟੇ ਲਈ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸੰਘਰਸ਼ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ, ਮਾਤਾ ਚਿੰਤਪੁਰਨੀ ਮੰਦਿਰ ਅਤੇ ਸ੍ਰੀ ਹਰੀ ਮੰਦਿਰ ਗੁਰੂ ਨਾਨਕ ਪੁਰਾ ਸਮੇਤ ਸਮੂਹ ਧਾਰਮਿਕ ਕਮੇਟੀਆਂ ਅਤੇ ਵਪਾਰਕ ਸੰਗਠਨਾਂ ਨੇ ਸਮਰਥਨ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਆਪਣੀ ਮੰਗ ਨੂੰ ਲੈਕੇ ਦੁਕਾਨਦਾਰਾਂ ਅਤੇ ਇਲਾਕਾ ਵਸਨੀਕਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਭਾਰਤੀ ਰੇਲਵੇ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਹਫ਼ਤਾ ਬੀਤ ਜਾਣ ‘ਤੇ ਵੀ ਕੋਈ ਜਵਾਬ ਨਾ ਮਿਲਣ ਕਾਰਨ ਅੱਜ ਕਮੇਟੀ ਨੇ ਮੀਟਿੰਗ ਕਰਕੇ ਪ੍ਰਸ਼ਾਸਨਿਕ ਢਿੱਲ ਦੀ ਸਖ਼ਤ ਨਿਖੇਧੀ ਕੀਤੀ ਅਤੇ 21 ਜੁਲਾਈ ਨੂੰ ਰੋਸ ਵਜੋਂ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਪਿਛਲੀ ਖ਼ਬਰ ਜਸਵੀਰ ਸਿੰਘ ਰਾਜੂ ਰਾਮਗੜ੍ਹੀਆਂ ਵੈੱਲਫੇਅਰ ਬੋਰਡ ਹਲਕਾ ਫਿਲੌਰ ਦੇ ਚੇਅਰਮੈਨ ਬਣੇ ਅਗਲੀ ਖ਼ਬਰ ਅਪਾਹਜ ਆਸ਼ਰਮ ਨੂੰ ਵਾਸ਼ਿੰਗ ਮਸ਼ੀਨ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।