ਜਲੰਧਰ, 19 ਜੁਲਾਈ (ਸ਼ਿਵ)- ਸਮਾਜਿਕ ਜ਼ਿੰਮੇਵਾਰੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਇਕ ਵਿੱਤੀ ਕੰਪਨੀ ਨੇ ਵਿਰਦਾ ਕੇਅਰ ਦੇ ਸਹਿਯੋਗ ਨਾਲ ਅਪਾਹਜ ਆਸ਼ਰਮ, ਜਲੰਧਰ ਨੂੰ ਆਟੋਮੈਟਿਕ ਵਾਸ਼ਿੰਗ ਮਸ਼ੀਨ ਦਾਨ ਕੀਤੀ। ਇਸ ਮੌਕੇ ’ਤੇ ਹਰਜੀਤ ਸਿੰਘ (ਖੇਤਰੀ ਪ੍ਰਬੰਧਕ) ਅਤੇ ਧੀਰਜ ਕਪੂਰ (ਸਹਾਇਕ ਖੇਤਰੀ ਪ੍ਰਬੰਧਕ, ਜਲੰਧਰ) ਨੇ ਅਪਾਹਜ ਆਸ਼ਰਮ ਦਾ ਦੌਰਾ ਕੀਤਾ ਅਤੇ ਸੰਸਥਾ ਨੂੰ ਵਾਸ਼ਿੰਗ ਮਸ਼ੀਨ ਭੇਟ ਕੀਤੀ। ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਕੰਪਨੀ ਦੇ ਅਧਿਕਾਰੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਆਸ਼ਰਮ ਵੱਲੋਂ ਬਜ਼ੁਰਗਾਂ, ਅਪਾਹਜਾਂ ਅਤੇ ਬੇਸਹਾਰਾ ਵਿਅਕਤੀਆਂ ਲਈ ਕੀਤੇ ਜਾ ਰਹੇ ਵੱਖ-ਵੱਖ ਸਮਾਜਿਕ ਕਾਰਜਾਂ ਅਤੇ ਭਲਾਈ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।