15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਮਨਦੀਪ ਸਿੰਘ ਤੂਰ ਦੀ ਕੋਆਪਰੇਟਿਵ ਸੁਸਾਇਟੀ ਧਾਰੀਵਾਲ, ਚਾਨੀਆ, ਥਾਬਲਕੇ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

ਅਜੀਤ ਡੈਸਕ 16-07-2026
ਜਮਸ਼ੇਰ ਖਾਸ/ਜੰਡਿਆਲਾ ਮੰਜਕੀ, 15 ਜੁਲਾਈ (ਹਰਵਿੰਦਰ ਕੁਮਾਰ)-ਕੋਅਪ੍ਰਟਿਵ ਸੋਸਾਇਟੀ ਧਾਲੀਵਾਲ ਤਹਿਸੀਲ ਨਕੋਦਰ ਜਿਲ੍ਹਾ ਜਲੰਧਰ ਦੀ ਅੱਜ ਕਮੇਟੀ ਮੈਂਬਰ ਦੀ ਦੀ ਚੋਣ ਉਪਰੰਤ ਪ੍ਰਬੰਧਕ ਕਮੇਟੀ ਚੋਣ ਸਭਾ ਦੇ ਦਫਤਰ ਵਿਖੇ ਹੋਈ, ਜਿਸ ਵਿਚ ਹਾਜ਼ਰ ਸਮੂਹ ਕਮੇਟੀ ਮੈਂਬਰਾਂ ਨੇ ਸਰਬ ਸੰਮਤੀ ਨਾਲ ਸਰਬਸੰਮਤੀ ਨਾਲ ਸਰਦਾਰ ਮਨਦੀਪ ਸਿੰਘ ਤੂਰ ਨੂੰ ਪ੍ਰਧਾਨ ਬਣਾਇਆ ਗਿਆ, ਮੀਤ ਪ੍ਰਧਾਨ ਕੁਲਵਿੰਦਰ ਕੌਰ, ਜੂਨੀਅਰ ਮੀਤ ਪ੍ਰਧਾਨ ਚਤਰ ਸਿੰਘ, ਅਤੇ ਗੁਰਵਿੰਦਰ ਸਿੰਘ, ਤਲਵਿੰਦਰ ਸਿੰਘ, ਜਸਵੀਰ ਕੌਰ, ਪਰਮਜੀਤ, ਦਰਸ਼ਨ ਸਿੰਘ,ਜਸਬੀਰ ਸਿੰਘ , ਕਮੇਟੀ ਮੈਂਬਰ ਚੁਣੇ ਗਏ। ਦੀ ਕੋਅਪ੍ਰਟਿਵ ਸੋਸਾਇਟੀ ਧਾਲੀਵਾਲ ਥਾਬਲਕੇ, ਚਾਨੀਆ ਦੀ ਸਾਂਝੀ ਸੋਸਾਇਟੀ ਹੈ ਸੋ ਕਮੇਟੀ ਦੀ ਚੋਣ ਤੋਂ ਬਾਅਦ ਪ੍ਰਧਾਨ ਸਰਦਾਰ ਮਨਦੀਪ ਸਿੰਘ ਤੂਰ ਨੇ ਸਾਰੇ ਹੀ ਮੈਂਬਰ ਸਾਹਿਬਾਨ ਸਮੂਹ ਨਗਰ ਪੰਚਾਇਤ ਧਾਲੀਵਾਲ ਨਗਰ ਪੰਚਾਇਤ ਥਾਬਲਕੇ ਨਗਰ ਪੰਚਾਇਤ ਚਾਨੀਆਂ ਅਤੇ ਆਏ ਹੋਏ ਸਾਰੇ ਹੀ ਪਤਵੰਤ ਸੱਜਣਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਅਸੀਂ ਵੀ ਸਭਾ ਦੇ ਅਤੇ ਮੁੱਢਲੇ ਮੈਂਬਰਾਂ ਦਾ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਾਂਗੇ।
ਪਿਛਲੀ ਖ਼ਬਰ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਸਥਾਪਨਾ ਦਿਵਸ ਮੌਕੇ ਖੂਨਦਾਨ ਕੈਂਪ ਅਗਲੀ ਖ਼ਬਰ ਲਾਂਬੜਾ ਥਾਣਾ ਦੇ ਐਸ. ਐਚ. ਓ. ਨੂੰ ਕੀਤਾ ਲਾਈਨ ਹਾਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।