05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

-ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਜਾਰੀ- ਜਿੱਥੇ ਕਦੇ ਝਾੜੂ ਨਹੀਂ ਵੱਜਾ, ਉੱਥੇ ਜੰਗੀ ਪੱਧਰ ’ਤੇ ਚੱਲ ਰਿਹਾ ਸਫ਼ਾਈ ਅਭਿਆਨ

ਅਜੀਤ ਡੈਸਕ 15-07-2026
ਜਲੰਧਰ ਛਾਉਣੀ, 14 ਜੁਲਾਈ (ਪਵਨ ਖਰਬੰਦਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 17 ਜੁਲਾਈ ਦੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਫੇਰੀ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ ਤੇ ਉਨ੍ਹਾਂ ਵਲੋਂ ਸੁਰੱਖਿਆ ਦੇ ਨਾਲ ਨਾਲ ਸਫਾਈ ਪ੍ਰਬੰਧਾਂ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਤੇ ਇਸ ਦੇ ਤਹਿਤ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਬਾਹਰ ਲੋਕਾਂ ਵਲੋਂ ਸਾਾਲਾਂ ਤੋਂ ਕੀਤੇ ਗਏ ਕਬਜ਼ਿਆਂ ਨੂੰ ਰਾਤੋ ਰਾਤ ਚੁੱਕ ਦਿੱਤਾ ਗਿਆ ਹੈ ਤੇ ਜੰਗੀ ਪੱਧਰ ’ਤੇ ਸਫਾਈ ਅਭਿਆਨ ਵੀ ਚਲਾ ਦਿੱਤਾ ਗਿਆ ਹੈ। ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਬਾਹਰ ਮੁੱਖ ਸੜਕ ’ਤੇ ਜਿੱਥੇ ਅਕਸਰ ਹੀ ਬਰਸਾਤ ਦਾ ਪਾਣੀ ਤੇ ਕੂੜਾ ਆਦਿ ਪਿਆ ਰਹਿੰਦਾ ਸੀ, ਉਸ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਪੂਰੀ ਤਰ੍ਹਾਂ ਰੋਜ਼ਾਨਾਂ ਸਾਫ਼ ਕੀਤਾ ਜਾ ਰਿਹਾ ਹੈ । ਜੰਗੀ ਪੱਧਰ ’ਤੇ ਚੱਲ ਰਹੇ ਸਫਾਈ ਅਭਿਆਨ ਨੂੰ ਦੇਖ ਕੇ ਲੋਕਾਂ ’ਚ ਇੱਕ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀ ਸਫਾਈ ਕੇਵਲ ਪ੍ਰਧਾਨ ਮੰਤਰੀ ਜਾ ਮੁੱਖ ਮੰਤਰੀ ਦੇ ਆਉਣ ’ਤੇ ਹੀ ਨਾਂ ਕੀਤੀ ਜਾਵੇ ਬਲਕਿ ਇਸ ਸਫਾਈ ਅਭਿਆਨ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਿਆ ਜਾਵੇ ਤਾਂ ਜੋ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਬਾਹਰ ਦਾ ਹਿੱਸਾ ਇਸ ਤਰ੍ਹਾਂ ਹੀ ਸਾਫ਼ ਸੁਥਰਾ ਰਹਿ ਸਕੇ।
ਸ਼ਰਾਬ ਦੇ ਠੇਕੇ ਨੂੰ ਸਵਾਗਤੀ ਬੋਰਡ ਨਾਲ ਢੱਕਿਆ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਗੇਟ ਦੇ ਬਿਲਕੁਲ ਬਾਹਰ ਸਥਿਤ ਸ਼ਰਾਬ ਦੇ ਠੇਕੇ ਨੂੰ ਪ੍ਰਧਾਨ ਮੰਤਰੀ ਦੀ ਆਮਦ ਤੋਂ ਪਹਿਲਾਂ ਪੂਰੀ ਤਰ੍ਹਾਂ ਸਵਾਗਤੀ ਫਲੈਕਸਾਂ ਨਾਲ ਢੱਕ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਬਣੇ ਹੋਏ ਇੱਕ ਢਾਬੇ ਨੂੰ ਵੀ ਕਮਰੇ ਦਾ ਰੂਪ ਦਿੰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਸੁੰਦਰ ਫਲੈਕਸਾਂ ਨਾਲ ਢੱਕ ਕੇ ਇਸ ਨੂੰ ਸੂੰਦਰ ਰੂਪ ਦੇ ਦਿੱਤਾ ਗਿਆ ਹੈ।
ਜਿੱਥੇ ਕਦੇ ਝਾੜੂ ਨਹੀਂ ਵੱਜਾ ਉੱਥੇ ਜੰਗੀ ਪੱਧਰ ’ਤੇ ਚੱਲ ਰਿਹਾ ਸਫਾਈ ਅਭਿਆਨ
ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਜਲੰਧਰ–ਫਗਵਾੜਾ ਹਾਈਵੇ ਦੀ ਸਰਵਿਸ ਲਾਈਨ ’ਤੇ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਜੰਗੀ ਪੱਧਰ ’ਤੇ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਰੋਡ ’ਤੇ ਅੱਜ ਤੱਕ ਕਦੇ ਵੀ ਕਿਸੇ ਵਲੋਂ ਝਾੜੂ ਤੱਕ ਨਹੀਂ ਮਾਰਿਆ ਗਿਆ ਪ੍ਰੰਤੂ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਸੜਕ ਦੇ ਹਰ ਪਾਸਿਉਂ ਕੂੜੇ ਦੇ ਇਕ ਇਕ ਲਿਫਾਫੇ ਤੱਕ ਨੂੰ ਵੀ ਚੁੱਕ ਕੇ ਸਫਾਈ ਕੀਤੀ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਸਾਲਾ ਪੁਰਾਣੀ ਕੂੜੇ ਦੀ ਸਮੱਸਿਆ ਤੋਂ ਬਹੁਤ ਵੱਡੀ ਰਾਹਤ ਮਿਲ ਰਹੀ ਹੈ। ਇਸ ਦੇ ਨਾਲ ਹੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਵੀ ਕਈ ਸਾਲਾਂ ਤੋਂ ਬਰਸਾਤ ਦੇ ਪਾਣੀ ਕਾਰਨ ਟੁੱਟੀ ਪਈ ਸੜਕ ’ਤੇ ਵੀ ਲੁੱਕ ਪਾ ਕੇ ਉਸ ਨੂੰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਵਾਹਨ ਚਾਲਕਾਂ ਨੂੰ ਵੀ ਕਾਫ਼ੀ ਰਾਹਤ ਮਿਲੀ ਹੈ ।
ਪਿਛਲੀ ਖ਼ਬਰ -ਸੁਪਰੀਮ ਕੋਰਟ ਪੁੱਜਾ ਰਿਹਾਇਸ਼ੀ ਇਲਾਕਿਆਂ ’ਚ ਵਪਾਰਕ ਇਮਾਰਤਾਂ ਦਾ ਮਾਮਲਾ ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ ਤੇ ਨਗਰ... ਅਗਲੀ ਖ਼ਬਰ ਅਨਿਲ ਮੈਨਨ 8 ਮਹੀਨਿਆਂ ਦੇ ਪੁਲਾੜ ਮਿਸ਼ਨ ਲਈ ਹੋਏ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।