05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਅਨਿਲ ਮੈਨਨ 8 ਮਹੀਨਿਆਂ ਦੇ ਪੁਲਾੜ ਮਿਸ਼ਨ ਲਈ ਹੋਏ ਰਵਾਨਾ

ਅਜੀਤ ਡੈਸਕ 15-07-2026

ਮਨੁੱਖੀ ਸਰੀਰ ’ਤੇ ਸੂਖ਼ਮ ਗੁਰੂਤਾ ਦਾ ਅਧਿਐਨ ਕਰਨਗੇ
ਵਾਸ਼ਿੰਗਟਨ, 14 ਜੁਲਾਈ (ਏਜੰਸੀ)-ਭਾਰਤੀ-ਅਮਰੀਕੀ ਪੁਲਾੜ ਯਾਤਰੀ ਅਨਿਲ ਮੈਨਨ ਮੰਗਲਵਾਰ ਨੂੰ 8 ਮਹੀਨਿਆਂ ਦੇ ਪੁਲਾੜ ਮਿਸ਼ਨ ’ਤੇ ਰਵਾਨਾ ਹੋਏ। ਅਨਿਲ ਮੈਨਨ, 2 ਹੋਰ ਰੂਸੀ ਪੁਲਾੜ ਯਾਤਰੀਆਂ ਦੇ ਨਾਲ, ਕਜ਼ਾਕਿਸਤਾਨ ਤੋਂ ਸੋਯੂਜ਼ ਐਮ.ਐਸ.-29 ਪੁਲਾੜ ਵਾਹਨ ’ਤੇ ਰਵਾਨਾ ਹੋਏ। ਰੋਸਕੋਸਮੌਸ ਪੁਲਾੜ ਵਾਹਨ ਮੈਨਨ ਅਤੇ ਰੂਸੀ ਪੁਲਾੜ ਯਾਤਰੀ ਪਯੋਟਰ ਡੁਬਰੋਵ ਤੇ ਅੰਨਾ ਕਿਕੀਨਾ ਨੂੰ 8:17 ਵਜੇ ਭਾਰਤੀ ਸਮੇਂ ਅਨੁਸਾਰ ਬਾਈਕੋਨੂਰ ਕੋਸਮੋਡ੍ਰੋਮ ਤੋਂ ਲੈ ਕੇ ਰਵਾਨਾ ਹੋਇਆ। 2 ਚੱਕਰ ਲਗਾਉਣ ਤੇ ਸਟੇਸ਼ਨ ਤੱਕ ਤਿੰਨ ਘੰਟੇ ਦੀ ਯਾਤਰਾ ਤੋਂ ਬਾਅਦ, ਪੁਲਾੜ ਵਾਹਨ ਆਪਣੇ ਆਪ ਹੀ 11:56 ਵਜੇ ਭਾਰਤੀ ਸਮੇਂ ਅਨੁਸਾਰ ਪ੍ਰਿਚਲ ਮਾਡਿਊਲ ਨਾਲ ਡੌਕ ਹੋ ਜਾਵੇਗਾ। ਨਾਸਾ ਦੇ ਅਨੁਸਾਰ, ਇਹ ਮੈਨਨ ਦੀ ਪਹਿਲੀ ਪੁਲਾੜ ਉਡਾਣ ਹੈ ਅਤੇ ਰੂਸੀ ਪੁਲਾੜ ਯਾਤਰੀਆਂ ਲਈ ਦੂਜੀ ਹੈ।

ਪਿਛਲੀ ਖ਼ਬਰ -ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਜਾਰੀ- ਜਿੱਥੇ ਕਦੇ ਝਾੜੂ ਨਹੀਂ ਵੱਜਾ, ਉੱਥੇ ਜੰਗੀ ਪੱਧਰ ’ਤੇ ਚੱਲ ਰਿਹਾ... ਅਗਲੀ ਖ਼ਬਰ ਐੱਨ.ਆਈ.ਏ. ਅਦਾਲਤ ਵਲੋਂ ਲਸ਼ਕਰ ਦੇ ਸੰਸਥਾਪਕ ਹਾਫਿਜ਼ ਸਈਦ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।