08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਫੋਲ਼ੜੀਵਾਲ ਕੋਲ ਬਣਾਈ ਕੰਕਰੀਟ ਦੀ ਸੜਕ ਕੁੱਝ ਸਮੇਂ ਵਿਚ ਹੋਈ ਖ਼ਰਾਬ ਪੰਜਾਬ ਸਰਕਾਰ ਸੜਕ ਦੀ ਗੁਣਵੱਤਾ ਦੀ ਕਰਵਾਏ ਜਾਂਚ-ਸੁਦੇਸ਼ ਵਿਜ

ਅਜੀਤ ਡੈਸਕ 08-07-2026
ਜਲੰਧਰ, 7 ਜੁਲਾਈ (ਸ਼ਿਵ)- ਫੋਲੜੀਵਾਲ ਦੇ ਕੋਲ ਏ. ਜੀ. ਆਈ. ਫਲੈਟਾਂ ਦੇ ਕੋਲ ਲੋਕ ਨਿਰਮਾਣ ਵਿਭਾਗ ਵਲੋਂ ਜਿਹੜੀ ਕੰਕਰੀਟ ਦੀ ਬੀਤੇ ਦਿਨੀਂ ਕੰਕਰੀਟ ਦੀ ਅਧੂਰੀ ਸੜਕ ਬਣਾਉਣ ਦਾ ਕੰਮ ਕੀਤਾ ਗਿਆ ਸੀ ਤੇ ਉਸ ਦੀ ਚੰਗੀ ਤਰਾਂ ਨਾਲ ਸੰਭਾਲ ਨਾ ਹੋਣ ਕਰਕੇ ਉਹ ਕਈ ਥਾਵਾਂ ਤੋਂ ਅੱਜ ਧਸ ਗਈ ਹੈ। ਸਮਾਜ ਸੇਵੀ ਸੁਦੇਸ਼ ਵਿਜ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੁਦੇਸ਼ ਵਿਜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕੰਕਰੀਟ ਦੀ ਸੜਕ ਦਾ ਕੁੱਝ ਹਿੱਸਾ ਬਣਨ ਤੋਂ ਰਹਿ ਗਿਆ ਸੀ ਤਾਂ ਬੀਤੇ ਦਿਨੀਂ ਠੇਕੇਦਾਰ ਵਲੋਂ ਇਸ ਸੜਕ ਦਾ ਰਹਿੰਦਾ ਹਿੱਸਾ ਬਣਾਇਆ ਗਿਆ ਸੀ। ਜਦੋਂ ਕੰਕਰੀਟ ਦੀ ਸੜਕ ਦਾ ਬੈੱਡ ਬਣਾਇਆ ਜਾਂਦਾ ਹੈ ਤਾਂ ਉੱਥੇ ਪੰਜ ਦਿਨ ਤੱਕ ਕਿਸੇ ਤਰਾਂ ਦੀ ਟ੍ਰੈਫਿਕ ਨਹੀਂ ਚਲਾਇਆ ਜਾ ਸਕਦਾ ਹੈ। ਪਰ ਅੱਜ ਬਾਅਦ ਵਿਚ ਉਸ ਦੇ ਉੱਪਰ ਕੰਕਰੀਟ ਪਾ ਦਿੱਤਾ ਗਿਆ ਸੀ ਜਦਕਿ ਬੈਰੀਕੇਟਿੰਗ ਵੀ ਨਹੀਂ ਕੀਤੀ ਗਈ। ਅੱਜ ਇਸ ਸੜਕ ’ਤੇ ਟਰੈਫ਼ਿਕ ਚੱਲਣਾ ਸ਼ੁਰੂ ਹੋ ਗਿਆ ਸੀ ਜਿਸ ਕਰਕੇ ਇਹ ਸੜਕ ਜਗਾ ਤੋਂ ਧਸ ਗਈ ਹੈ। ਸੁਦੇਸ਼ ਵਿਜ ਦਾ ਕਹਿਣਾ ਸੀ ਕਿ ਲੋਕਾਂ ਦੇ ਕਰਾਂ ਤੋਂ ਇਕੱਠੇ ਕੀਤੇ ਜਾਂਦੇ ਫ਼ੰਡਾਂ ਨਾਲ ਇਹ ਵਿਕਾਸ ਦੇ ਕੰਮ ਕਰਵਾਏ ਜਾਂਦੇ ਹਨ ਤਾਂ ਵਿਭਾਗਾਂ ਨੂੰ ਇਸ ਤਰਾਂ ਨਾਲ ਇਨ੍ਹਾਂ ਸੜਕਾਂ ਨੂੰ ਚੰਗੀ ਤਰਾਂ ਨਾਲ ਬਣਵਾਉਣਾ ਚਾਹੀਦਾ ਹੈ। ਸੁਦੇਸ਼ ਵਿਜ ਦਾ ਕਹਿਣਾ ਸੀ ਕਿ ਉਹ ਇਸ ਦੀ ਸ਼ਿਕਾਇਤ ਪੰਜਾਬ ਸਰਕਾਰ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੂੰ ਵੀ ਦੇਣਗੇ ਤਾਂ ਜੋ ਇਸ ਮਾਮਲੇ ਵਿਚ ਕਾਰਵਾਈ ਹੋ ਸਕੇ।
ਪਿਛਲੀ ਖ਼ਬਰ ਮਾਲਕ ਨੇ ਖੁਦ ਲੱਭੀ ਚੋਰੀ ਹੋਈ ਬੱਕਰੀ, ਪੁਲਿਸ ਨੇ ਸ਼ਿਕਾਇਤ ਦੇ ਬਾਵਜੂਦ ਨਹੀਂ ਕੀਤੀ ਕਾਰਵਾਈ ਅਗਲੀ ਖ਼ਬਰ ਸਾਡਾ ਰੁਜ਼ਗਾਰ ਬਚਾਉਣ ਲਈ ਸਕੂਲੀ ਕਿਤਾਬਾਂ ਦੀ ਸਪਲਾਈ ਬਹਾਲ ਕੀਤੀ ਜਾਵੇ-ਬੁੱਕ ਡਿਸਟਰੀਬਿਊਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।